10 ਇਸ ਲਈ ਪ੍ਰਭੂ ਅਤੇ ਉਸ ਦੀ ਮਹਾਨ ਸ਼ਕਤੀ ਵਿੱਚ ਮਜ਼ਬੂਤ ਬਣੋ। 11 ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਪਹਿਨ ਲਵੋ ਤਾਂ ਜੋ ਤੁਸੀਂ ਦੁਸ਼ਟ ਦੀਆਂ ਸਾਰੀਆਂ ਚਾਲਾਂ ਦੇ ਵਿਰੁੱਧ ਦ੍ਰਿੜ ਹੋ ਸਕੋ। 12 ਕਿਉਂਕਿ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਅਧਿਕਾਰਾਂ ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾਵਾਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। 13 ਇਸ ਲਈ ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਲੈ ਲਵੋ ਤਾਂ ਜੋ ਤੁਸੀਂ ਬੁਰਾਈ ਦੇ ਸਮੇਂ ਦੁਸ਼ਮਣ ਦਾ ਮੁਕਾਬਲਾ ਕਰ ਸਕੋ ਅਤੇ ਸੱਭੋ ਕੁਝ ਮੁਕਾ ਕੇ ਖਲੋ ਸੱਕੋ। 14 ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਪਰਮੇਸ਼ਵਰ ਦੀ ਧਾਰਮਿਕਤਾ ਦੀ ਸੰਜੋ ਪਹਿਨ ਕੇ। 15 ਅਤੇ ਮਿਲਾਪ ਦੀ ਖੁਸ਼ਖ਼ਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ। 16 ਇਨ੍ਹਾਂ ਸਾਰਿਆਂ ਤੋਂ ਇਲਾਵਾ, ਸ਼ੈਤਾਨ ਦੇ ਭਿਆਨਕ ਤੀਰ ਨੂੰ ਰੋਕਣ ਲਈ ਵਿਸ਼ਵਾਸ ਦੀ ਢਾਲ ਨੂੰ ਫੜੀ ਰੱਖੋ। 17 ਅਤੇ ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਲਓ, ਜੋ ਕਿ ਪਰਮੇਸ਼ਵਰ ਦਾ ਬਚਨ ਹੈ।
Publicidade
Publicidade