ਆਪਣੇ ਦਿਲ ਨੂੰ ਤੋੜੋ
12 ਫਿਰ ਵੀ ਹੁਣ, ਯਾਹਵੇਹ ਇਹ ਆਖਦਾ ਹੈ,
"ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ
ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ।"
13 ਆਪਣੇ ਕੱਪੜਿਆ ਨੂੰ ਨਹੀਂ
ਸਗੋਂ ਦਿਲ ਨੂੰ ਪਾੜੋ।
ਯਾਹਵੇਹ ਆਪਣੇ ਪਰਮੇਸ਼ਵਰ ਵੱਲ ਮੁੜੋ,
ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ,
ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ
ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ।