Adoração
A adoração é a resposta do coração humano à majestade de Deus. Deus é Espírito e importa que os que o adoram o adorem em espírito e em verdade — com todo o ser.
Adorar em espírito
Deus é Espírito e importa que os adoradores o adorem em espírito e em verdade. A adoração verdadeira brota do coração.
ਪਰਮੇਸ਼ਵਰ ਆਤਮਾ ਹੈ, ਅਤੇ ਉਸ ਦੇ ਭਗਤਾਂ ਨੂੰ ਆਤਮਾ ਅਤੇ ਸੱਚਾਈ ਵਿੱਚ ਬੰਦਗੀ ਕਰਨੀ ਚਾਹੀਦੀ ਹੈ।"
ਉਹ ਸਮਾਂ ਆ ਰਿਹਾ ਹੈ ਅਤੇ ਸਗੋਂ ਆ ਚੁੱਕਾ ਹੈ ਜਦੋਂ ਸੱਚੇ ਭਗਤ ਆਤਮਾ ਅਤੇ ਸਚਿਆਈ ਨਾਲ ਪਿਤਾ ਦੀ ਬੰਦਗੀ ਕਰਨਗੇ। ਕਿਉਂਕਿ ਪਰਮੇਸ਼ਵਰ ਅਜਿਹੇ ਅਰਾਧਕਾਂ ਨੂੰ ਭਾਲਦਾ ਹੈ। ਪਰਮੇਸ਼ਵਰ ਆਤਮਾ ਹੈ, ਅਤੇ ਉਸ ਦੇ ਭਗਤਾਂ ਨੂੰ ਆਤਮਾ ਅਤੇ ਸੱਚਾਈ ਵਿੱਚ ਬੰਦਗੀ ਕਰਨੀ ਚਾਹੀਦੀ ਹੈ।"
ਯਿਸ਼ੂ ਨੇ ਜਵਾਬ ਦਿੱਤਾ, "ਹੇ ਔਰਤ, ਮੇਰੇ ਤੇ ਵਿਸ਼ਵਾਸ ਕਰ, ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਪਿਤਾ ਪਰਮੇਸ਼ਵਰ ਦੀ ਬੰਦਗੀ ਨਾ ਇਸ ਪਹਾੜ ਤੇ ਨਾ ਹੀ ਯੇਰੂਸ਼ਲੇਮ ਵਿੱਚ ਕਰੋਗੇ। ਤੁਸੀਂ ਸਾਮਰੀ ਲੋਕ ਉਸ ਦੀ ਬੰਦਗੀ ਕਰਦੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ; ਅਸੀਂ ਉਸ ਦੀ ਬੰਦਗੀ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ ਕਿਉਂਕਿ ਮੁਕਤੀ ਯਹੂਦੀਆਂ ਵੱਲੋਂ ਹੈ। ਉਹ ਸਮਾਂ ਆ ਰਿਹਾ ਹੈ ਅਤੇ ਸਗੋਂ ਆ ਚੁੱਕਾ ਹੈ ਜਦੋਂ ਸੱਚੇ ਭਗਤ ਆਤਮਾ ਅਤੇ ਸਚਿਆਈ ਨਾਲ ਪਿਤਾ ਦੀ ਬੰਦਗੀ ਕਰਨਗੇ। ਕਿਉਂਕਿ ਪਰਮੇਸ਼ਵਰ ਅਜਿਹੇ ਅਰਾਧਕਾਂ ਨੂੰ ਭਾਲਦਾ ਹੈ।
ਤਦ ਉਸ ਆਦਮੀ ਨੇ ਕਿਹਾ, "ਪ੍ਰਭੂ, ਮੈਂ ਵਿਸ਼ਵਾਸ ਕਰਦਾ ਹਾਂ!" ਅਤੇ ਉਸ ਨੇ ਯਿਸ਼ੂ ਦੀ ਅਰਾਧਨਾ ਕੀਤੀ।
ਯਿਸ਼ੂ ਨੇ ਉਸ ਨੂੰ ਕਿਹਾ, "ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ! ਕਿਉਂਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਤੂੰ ਕੇਵਲ ਪ੍ਰਭੂ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰ ਅਤੇ ਉਸੇ ਦੀ ਹੀ ਸੇਵਾ ਕਰ।’ "
ਯਿਸ਼ੂ ਨੇ ਉੱਤਰ ਦਿੱਤਾ, "ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਤੂੰ ਕੇਵਲ ਪ੍ਰਭੂ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰ ਅਤੇ ਉਸੇ ਦੀ ਹੀ ਸੇਵਾ ਕਰ।’ "
ਇੱਕ ਜਿਉਂਦਾ ਬਲੀਦਾਨ
ਇਸ ਲਈ, ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ਵਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਇੱਕ ਜਿਉਂਦੇ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਮਨ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਸੱਚੀ ਅਤੇ ਰੂਹਾਨੀ ਬੰਦਗੀ ਹੈ।
ਇੱਕ ਜਿਉਂਦਾ ਬਲੀਦਾਨ
ਇਸ ਲਈ, ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ਵਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਇੱਕ ਜਿਉਂਦੇ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਮਨ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਸੱਚੀ ਅਤੇ ਰੂਹਾਨੀ ਬੰਦਗੀ ਹੈ। ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਪਰ ਆਪਣੇ ਮਨ ਨੂੰ ਨਵੇਂ ਹੋਣ ਦੇ ਕਾਰਨ ਬਦਲੋ ਤਦ ਤੁਸੀਂ ਪਰਖ ਅਤੇ ਸਮਝ ਸਕਦੇ ਹੋ ਕਿ ਪਰਮੇਸ਼ਵਰ ਦੀ ਮਰਜ਼ੀ ਕੀ ਹੈ। ਉਸ ਦੀ ਚੰਗੀ, ਮਨਭਾਉਂਦੀ ਅਤੇ ਸੰਪੂਰਨ ਇੱਛਾ ਕੀ ਹੈ।
ਕਿਉਂਕਿ ਉਸ ਦੇ ਵੱਲੋਂ ਅਤੇ ਉਸ ਦੇ ਰਾਹੀਂ ਅਤੇ ਉਸ ਦੇ ਲਈ ਹੀ ਸਭ ਕੁਝ ਹੈ।
ਉਸ ਦੀ ਸਦਾ ਲਈ ਮਹਿਮਾ ਹੋਵੇ! ਆਮੀਨ।
ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
"ਜਿਵੇਂ ਕਿ ਮੈਂ ਜਿਉਂਦਾ ਹਾਂ, ਪ੍ਰਭੂ ਦਾ ਵਾਕ ਹੈ,
ਹਰ ਗੋਡਾ ਮੇਰੇ ਅੱਗੇ ਝੁਕੇਗਾ;
ਹਰ ਜੀਭ ਪਰਮੇਸ਼ਵਰ ਨੂੰ ਮੰਨ ਲਵੇਗੀ।"
Louvor e reverência
Vinde, adoremos e prostremo-nos. Louvai ao Senhor! Todo ser que respira louve o nome glorioso do Senhor.
ਆਓ, ਅਸੀਂ ਮੱਥਾ ਟੇਕੀਏ,
ਆਪਣੇ ਯਾਹਵੇਹ ਦੇ ਅੱਗੇ ਗੋਡੇ ਟੇਕੀਏ;
ਆਓ, ਅਸੀਂ ਮੱਥਾ ਟੇਕੀਏ,
ਆਪਣੇ ਯਾਹਵੇਹ ਦੇ ਅੱਗੇ ਗੋਡੇ ਟੇਕੀਏ;
ਯਾਹਵੇਹ ਦੀ ਉਸਤਤ ਕਰੋ।
ਉਸਦੇ ਪਵਿੱਤਰ ਸਥਾਨ ਵਿੱਚ ਪਰਮੇਸ਼ਵਰ ਦੀ ਉਸਤਤ ਕਰੋ;
ਉਸਦੇ ਸ਼ਕਤੀਸ਼ਾਲੀ ਅਕਾਸ਼ ਵਿੱਚ ਉਸਦੀ ਉਸਤਤ ਕਰੋ।
ਉਸਦੀ ਸਮਰੱਥਾ ਦੇ ਕੰਮਾਂ ਲਈ ਉਸਦੀ ਪ੍ਰਸ਼ੰਸਾ ਕਰੋ;
ਉਸਦੀ ਅਤਿਅੰਤ ਮਹਾਨਤਾ ਲਈ ਉਸਦੀ ਪ੍ਰਸ਼ੰਸਾ ਕਰੋ।
ਤੁਰ੍ਹੀ ਵਜਾਉਣ ਦੇ ਨਾਲ ਯਾਹਵੇਹ ਦੀ ਉਸਤਤ ਕਰੋ,
ਸਿਤਾਰ ਅਤੇ ਬਰਬਤ ਨਾਲ ਉਸ ਦੀ ਉਸਤਤ ਕਰੋ,
ਤਬਲੇ ਤੇ ਨੱਚਦੇ ਹੋਏ ਉਸਦੀ ਉਸਤਤ ਕਰੋ,
ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਸਦੀ ਉਸਤਤ ਕਰੋ,
ਝੰਜਰਾਂ ਦੀ ਧੁਨ ਨਾਲ ਪਰਮੇਸ਼ਵਰ ਦੀ ਪ੍ਰਸ਼ੰਸਾ ਕਰੋ,
ਛਣਕਣ ਵਾਲੀ ਝੰਜਰਾਂ ਨਾਲ ਉਸਦੀ ਪ੍ਰਸ਼ੰਸਾ ਕਰੋ।
ਹਰ ਇੱਕ ਪ੍ਰਾਣੀ ਜਿਸ ਵਿੱਚ ਸਾਹ ਹੈ ਉਹ ਯਾਹਵੇਹ ਦੀ ਉਸਤਤ ਕਰੇ।
ਯਾਹਵੇਹ ਦੀ ਉਸਤਤ ਹੋਵੇ।
ਹਰ ਇੱਕ ਪ੍ਰਾਣੀ ਜਿਸ ਵਿੱਚ ਸਾਹ ਹੈ ਉਹ ਯਾਹਵੇਹ ਦੀ ਉਸਤਤ ਕਰੇ।
ਯਾਹਵੇਹ ਦੀ ਉਸਤਤ ਹੋਵੇ।
ਧੰਨਵਾਦ ਦੀ ਭਾਵਨਾ ਨਾਲ ਉਹਨਾਂ ਦੇ ਦਰਵਾਜ਼ਿਆਂ ਵਿੱਚ ਆਓ,
ਅਤੇ ਉਸਤਤ ਕਰਦੇ ਹੋਵੇ ਉਸਦੇ ਵਿਹੜਿਆਂ ਵਿੱਚ ਆਓ।
ਉਸਦਾ ਧੰਨਵਾਦ ਕਰੋ ਅਤੇ ਉਸਦੇ ਨਾਮ ਨੂੰ ਮੁਬਾਰਕ ਆਖੋ।
ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ;
ਉਸਦੀ ਪਵਿੱਤਰਤਾਈ ਦੀ ਸ਼ਾਨ ਵਿੱਚ ਯਾਹਵੇਹ ਦੀ ਅਰਾਧਨਾ ਕਰੋ।
ਸਾਰੀ ਧਰਤੀ, ਪਰਮੇਸ਼ਵਰ ਲਈ ਜੈਕਾਰਾ ਗਜਾਓ!
ਉਸ ਦੇ ਨਾਮ ਦੀ ਮਹਿਮਾ ਗਾਓ;
ਉਸਦੀ ਮਹਿਮਾ ਦੀ ਉਸਤਤ ਕਰੋ।
ਪਰਮੇਸ਼ਵਰ ਨੂੰ ਆਖੋ, "ਤੇਰੇ ਕੰਮ ਕਿੰਨੇ ਸ਼ਾਨਦਾਰ ਹਨ!
ਤੇਰੀ ਸ਼ਕਤੀ ਇੰਨੀ ਮਹਾਨ ਹੈ
ਕਿ ਤੇਰੇ ਦੁਸ਼ਮਣ ਤੇਰੇ ਅੱਗੇ ਹਿਚਕ ਕੇ ਆਉਂਦੇ ਹਨ।
ਸਾਰੀ ਧਰਤੀ ਤੇਰੇ ਅੱਗੇ ਝੁਕਦੀ ਹੈ;
ਉਹ ਤੇਰੀ ਮਹਿਮਾ ਗਾਉਂਦੇ ਹਨ,
ਉਹ ਤੇਰੇ ਨਾਮ ਦੇ ਗੁਣ ਗਾਉਂਦੇ ਹਨ।"
ਮੈਂ ਆਪਣੇ ਮੂੰਹ ਨਾਲ ਉਹ ਨੂੰ ਪੁਕਾਰਿਆ;
ਉਸ ਦੀ ਉਸਤਤ ਮੇਰੀ ਜ਼ੁਬਾਨ ਉੱਤੇ ਸੀ।
ਹੇ ਯਾਹਵੇਹ, ਸਾਰੀਆਂ ਕੌਮਾਂ ਜਿਹੜੀਆਂ ਤੂੰ ਬਣਾਈਆਂ ਹਨ,
ਆਉਣਗੀਆਂ ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ,
ਉਹ ਤੇਰੇ ਨਾਮ ਦੀ ਮਹਿਮਾ ਕਰਨਗੀਆਂ।
ਕਿਉਂ ਜੋ ਤੂੰ ਮਹਾਨ ਹੈ ਅਤੇ ਅਚਰਜ ਕੰਮ ਕਰਦਾ ਹੈ।
ਕੇਵਲ ਤੂੰ ਹੀ ਪਰਮੇਸ਼ਵਰ ਹੈ।
ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,
ਜੋ ਕੁਝ ਮੇਰੇ ਅੰਦਰ ਹੈ, ਉਸਦੇ ਪਵਿੱਤਰ ਨਾਮ ਦੀ ਉਸਤਤ ਕਰ।
ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਨੂੰ ਪੁਕਾਰੋ;
ਉਸ ਦੁਆਰਾ ਕੀਤੇ ਕੰਮਾਂ ਦੀ ਸਾਰੇ ਲੋਕਾਂ ਦੇ ਸਾਹਮਣੇ ਘੋਸ਼ਣਾ ਕਰੋ।
ਹੇ ਪਰਮੇਸ਼ਵਰ, ਤੂੰ ਮੇਰਾ ਪਰਮੇਸ਼ਵਰ ਹੈ,
ਮੈਂ ਤੈਨੂੰ ਦਿਲੋਂ ਭਾਲਦਾ ਹਾਂ।
ਸੁੱਕੀ ਅਤੇ ਖੁਸ਼ਕ ਜ਼ਮੀਨ ਵਿੱਚ,
ਜਿੱਥੇ ਪਾਣੀ ਨਹੀਂ ਹੈ,
ਮੈਂ ਤੇਰੇ ਲਈ ਪਿਆਸਾ ਹਾਂ
ਮੇਰਾ ਸਾਰਾ ਸਰੀਰ ਤੇਰੇ ਲਈ ਤਰਸਦਾ ਹੈ।
ਕਿਉਂਕਿ ਤੇਰਾ ਪਿਆਰ ਜੀਵਨ ਨਾਲੋਂ ਚੰਗਾ ਹੈ,
ਮੇਰੇ ਬੁੱਲ੍ਹ ਤੇਰੀ ਵਡਿਆਈ ਕਰਨਗੇ।
ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ, ਮੈਂ ਤੇਰੀ ਵਡਿਆਈ ਕਰਾਂਗਾ,
ਅਤੇ ਤੇਰੇ ਨਾਮ ਵਿੱਚ ਆਪਣੇ ਹੱਥ ਚੁੱਕਾਂਗਾ।
Declarações de adoração
Tu és digno, Senhor, de receber glória e honra! Ao Senhor pertence a grandeza, o poder, a glória e a majestade.
"ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਵਰ,
ਤੁਸੀਂ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੋ,
ਕਿਉਂਕਿ ਤੁਸੀਂ ਸਭ ਕੁਝ ਬਣਾਇਆ,
ਅਤੇ ਤੁਹਾਡੀ ਮਰਜ਼ੀ ਨਾਲ ਉਹ ਸਭ ਬਣਿਆ ਹੈ,
ਅਤੇ ਉਹ ਰਚੀਆਂ ਗਈਆਂ ਹਨ।"
ਉਸ ਦੂਤ ਨੇ ਉੱਚੀ ਆਵਾਜ਼ ਵਿੱਚ ਕਿਹਾ, "ਪਰਮੇਸ਼ਵਰ ਤੋਂ ਡਰੋ ਅਤੇ ਉਹ ਦੀ ਮਹਿਮਾ ਕਰੋ, ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ। ਉਹ ਦੀ ਅਰਾਧਨਾ ਕਰੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ।"
ਹੇ ਪ੍ਰਭੂ, ਤੁਹਾਡੇ ਤੋਂ ਕੌਣ ਨਹੀਂ ਡਰੇਗਾ,
ਅਤੇ ਤੁਹਾਡੇ ਨਾਮ ਦੀ ਮਹਿਮਾ ਨਹੀਂ ਕਰੇਗਾ?
ਕੇਵਲ ਤੁਸੀਂ ਹੀ ਪਵਿੱਤਰ ਹੋ।
ਸਾਰੀਆਂ ਕੌਮਾਂ ਆਉਣਗੀਆਂ
ਅਤੇ ਤੁਹਾਡੀ ਆਰਧਨਾ ਕਰਨਗੀਆਂ,
ਕਿਉਂਕਿ ਤੁਹਾਡੇ ਧਰਮੀ ਕੰਮਾਂ ਦਾ ਖੁਲਾਸਾ ਹੋਇਆ ਹੈ।"
ਮੈਂ ਯੋਹਨ ਉਹ ਹਾਂ, ਜਿਸ ਨੇ ਇਨ੍ਹਾਂ ਗੱਲਾਂ ਨੂੰ ਵੇਖਿਆ ਅਤੇ ਸੁਣਿਆ। ਅਤੇ ਜਦੋਂ ਮੈਂ ਇਨ੍ਹਾਂ ਗੱਲਾਂ ਨੂੰ ਵੇਖਿਆ ਅਤੇ ਸੁਣਿਆ, ਤਾਂ ਮੈਂ ਸਵਰਗਦੂਤ ਦੇ ਪੈਰੀ ਡਿੱਗ ਕੇ ਉਸ ਦੀ ਮਹਿਮਾ ਕਰਨ ਲੱਗਾ ਜਿਸ ਨੇ ਮੈਨੂੰ ਇਹ ਸਭ ਵਿਖਾਇਆ ਸੀ। ਪਰ ਉਸ ਨੇ ਮੈਨੂੰ ਆਖਿਆ, "ਇਸ ਤਰ੍ਹਾਂ ਨਾ ਕਰ! ਮੈਂ ਵੀ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਨ੍ਹਾਂ ਪੋਥੀ ਦੀਆ ਗੱਲਾਂ ਦੀ ਪਾਲਨਾ ਕਰਦੇ ਹਨ, ਨਾਲ ਦਾ ਦਾਸ ਹਾਂ। ਪਰਮੇਸ਼ਵਰ ਦੀ ਮਹਿਮਾ ਕਰ!"
ਹੇ ਯਾਹਵੇਹ, ਵਡਿਆਈ ਅਤੇ ਸ਼ਕਤੀ
ਅਤੇ ਮਹਿਮਾ, ਪਰਤਾਪ ਅਤੇ ਫਤਹਿ ਤੇਰੀ ਹੈ,
ਕਿਉਂਕਿ ਅਕਾਸ਼ ਅਤੇ ਧਰਤੀ ਵਿੱਚ ਸਭ ਕੁਝ ਤੇਰਾ ਹੈ।
ਹੇ ਯਾਹਵੇਹ, ਰਾਜ ਤੇਰਾ ਹੀ ਹੈ;
ਤੂੰ ਸਾਰਿਆਂ ਦੇ ਸਿਰ ਉੱਤੇ ਉੱਚੇ ਤੋਂ ਉੱਚਾ ਹੈ।
ਯਾਹਵੇਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ;
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
ਤੁਸੀਂ ਆਖੋ, ਹੇ ਪਰਮੇਸ਼ਵਰ ਸਾਡੇ ਮੁਕਤੀਦਾਤੇ,
ਸਾਨੂੰ ਬਚਾ, ਸਾਨੂੰ ਇਕੱਠਾ ਕਰ ਅਤੇ ਸਾਨੂੰ ਕੌਮਾਂ ਤੋਂ ਛੁਡਾ,
ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ,
ਅਤੇ ਤੇਰੀ ਉਸਤਤ ਵਿੱਚ ਤੇਰੀ ਮਹਿਮਾ ਕਰੀਏ।
ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ,
ਆਦ ਤੋਂ ਅੰਤ ਤੱਕ ਮੁਬਾਰਕ ਹੋਵੇ।
ਤਦ ਸਾਰੇ ਲੋਕਾਂ ਨੇ ਕਿਹਾ, "ਆਮੀਨ" ਅਤੇ "ਯਾਹਵੇਹ ਦੀ ਉਸਤਤ ਹੋਵੇ।"
ਯਾਹਵੇਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ;
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
ਉਸ ਲਈ ਗਾਓ, ਉਸ ਦੀ ਉਸਤਤ ਵਿੱਚ ਗਾਓ,
ਉਸਦੇ ਸਾਰੇ ਸ਼ਾਨਦਾਰ ਕੰਮਾਂ ਦਾ ਵਰਣਨ ਕਰੋ।
ਇਸ ਲਈ ਪਰਮੇਸ਼ਵਰ ਨੇ ਉਸ ਨੂੰ ਉੱਚੇ ਸਥਾਨ ਤੇ ਉੱਚਾ ਕੀਤਾ,
ਅਤੇ ਉਸ ਨੂੰ ਉਹ ਨਾਮ ਦਿੱਤਾ ਜੋ ਹੋਰ ਸਭਨਾਂ ਨਾਮਾਂ ਤੋਂ ਉੱਤਮ ਹੈ,
ਕਿ ਯਿਸ਼ੂ ਦੇ ਨਾਮ ਦੇ ਅੱਗੇ ਹਰ ਗੋਡਾ ਝੁਕੇਗਾ,
ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ,
ਅਤੇ ਹਰ ਜ਼ੁਬਾਨ ਮੰਨ ਲਵੇਗੀ ਕਿ ਯਿਸ਼ੂ ਮਸੀਹ ਹੀ ਪ੍ਰਭੂ ਹੈ,
ਪਰਮੇਸ਼ਵਰ ਪਿਤਾ ਦੀ ਮਹਿਮਾ ਲਈ।
Sacrifício de louvor
Por meio de Jesus ofereçamos sempre sacrifício de louvor. Cantai ao Senhor, celebrai em salmos — enchei-vos do Espírito.
ਇਸ ਲਈ, ਯਿਸ਼ੂ ਦੁਆਰਾ, ਆਓ ਅਸੀਂ ਅਰਾਧਨਾ ਦਾ ਬਲੀਦਾਨ ਅਰਥਾਤ ਬੁੱਲ੍ਹਾਂ ਦਾ ਫ਼ਲ ਜੋ ਖੁੱਲ੍ਹੇਆਮ ਪਰਮੇਸ਼ਵਰ ਦੇ ਨਾਮ ਦਾ ਵਾਅਦਾ ਕਰਦੇ ਹਨ ਨਿਰੰਤਰ ਪਰਮੇਸ਼ਵਰ ਦੇ ਅੱਗੇ ਚੜ੍ਹਾਇਆ ਕਰੀਏ।
ਇਸ ਲਈ, ਕਿਉਂਕਿ ਅਸੀਂ ਇੱਕ ਅਜਿਹਾ ਰਾਜ ਪ੍ਰਾਪਤ ਕਰ ਰਹੇ ਹਾਂ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ, ਆਓ ਅਸੀਂ ਪਰਮੇਸ਼ਵਰ ਦੇ ਧੰਨਵਾਦੀ ਹੋਈਏ ਅਤੇ ਇਸ ਲਈ ਸ਼ਰਧਾ ਅਤੇ ਭੈ ਨਾਲ ਪਰਮੇਸ਼ਵਰ ਦੇ ਸਵੀਕਾਰ ਯੋਗ ਅਰਾਧਨਾ ਕਰੀਏ, ਕਿਉਂਕਿ ਸਾਡਾ "ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਹੈ।"
ਦਿਲ ਤੋਂ ਪ੍ਰਭੂ ਦੇ ਲਈ ਇੱਕ-ਦੂਜੇ ਨਾਲ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾਉ,
ਮਸੀਹ ਦੇ ਬਚਨ ਨੂੰ ਤੁਹਾਡੇ ਵਿਚਕਾਰ ਭਰਪੂਰ ਰਹਿਣ ਦਿਓ ਜਿਵੇਂ ਤੁਸੀਂ ਜ਼ਬੂਰਾਂ, ਭਜਨ ਅਤੇ ਆਤਮਿਕ ਗੀਤਾਂ ਦੁਆਰਾ ਇੱਕ-ਦੂਜੇ ਨੂੰ ਸਾਰੀ ਬੁੱਧ ਨਾਲ ਸਿਖਾਉਂਦੇ ਅਤੇ ਸਲਾਹ ਦਿੰਦੇ ਹੋ ਅਤੇ ਆਪਣੇ ਦਿਲਾਂ ਵਿੱਚ ਸ਼ੁਕਰਗੁਜ਼ਾਰ ਹੋ ਕੇ ਪਰਮੇਸ਼ਵਰ ਲਈ ਗਾਇਆ ਕਰੋ।
ਅੱਧੀ ਰਾਤ ਦੇ ਕਰੀਬ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ਵਰ ਦੇ ਭਜਨ ਗਾ ਰਹੇ ਸਨ, ਅਤੇ ਦੂਜੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ।
ਪਰਮੇਸ਼ਵਰ ਦਾ ਧੰਨਵਾਦ ਕਰਨਾ
ਪਰਮੇਸ਼ਵਰ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਦੀ ਉਸਤਤ ਹੋਵੇ, ਜਿਹੜਾ ਕਿਰਪਾ ਦਾ ਅਤੇ ਸਭ ਪ੍ਰਕਾਰ ਦੀ ਸ਼ਾਂਤੀ ਦਾ ਪਰਮੇਸ਼ਵਰ ਹੈ। ਪਰਮੇਸ਼ਵਰ ਸਾਡੀਆ ਸਾਰੀਆਂ ਮੁਸ਼ਕਲਾਂ ਵਿੱਚ ਸਾਨੂੰ ਸ਼ਾਂਤੀ ਦਿੰਦਾ ਹੈ, ਤਾਂ ਜੋ ਅਸੀਂ ਉਸੇ ਸ਼ਾਂਤੀ ਨਾਲ ਦੂਸਰਿਆ ਨੂੰ ਦਿਲਾਸਾ ਦੇ ਸਕੀਏ ਜਿਹੜੀ ਅਸੀਂ ਪਰਮੇਸ਼ਵਰ ਤੋਂ ਪਾਈ ਹੈ।
ਅਸੀਂ ਤੁਹਾਨੂੰ ਉਹ ਕੁਝ ਦੱਸਦੇ ਹਾਂ ਜੋ ਅਸੀਂ ਵੇਖਿਆ ਅਤੇ ਸੁਣਿਆ ਹੈ, ਤਾਂ ਜੋ ਤੁਸੀਂ ਵੀ ਸਾਡੇ ਨਾਲ ਸੰਗਤੀ ਕਰ ਸਕੋ ਅਤੇ ਸਾਡੀ ਸੰਗਤੀ ਪਿਤਾ ਅਤੇ ਉਸ ਦੇ ਪੁੱਤਰ, ਯਿਸ਼ੂ ਮਸੀਹ ਦੇ ਨਾਲ ਹੈ।
Adoração como vida
Exaltai ao Senhor, prostrai-vos ante o escabelo dos seus pés. A adoração genuína transforma o adorador e agrada o Criador.
ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ,
ਅਤੇ ਉਸ ਦੇ ਪੈਰਾਂ ਦੀ ਚੌਂਕੀ ਉੱਤੇ ਮੱਥਾ ਟੇਕੋ,
ਉਹ ਪਵਿੱਤਰ ਹੈ।
ਮੇਰਾ ਮੂੰਹ ਤੇਰੀ ਉਸਤਤ ਨਾਲ ਭਰਿਆ ਹੋਇਆ ਹੈ,
ਸਾਰਾ ਦਿਨ ਤੇਰੀ ਉਸਤਤ ਦਾ ਪਰਚਾਰ ਕਰਦਾ ਹਾਂ।
ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ,
ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ;
ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।
ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ,
ਪਰਮੇਸ਼ਵਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।
ਮੈਂ ਉਸ ਦੀ ਧਾਰਮਿਕਤਾ ਦੇ ਕਾਰਨ ਯਾਹਵੇਹ ਦਾ ਧੰਨਵਾਦ ਕਰਾਂਗਾ;
ਮੈਂ ਅੱਤ ਮਹਾਨ ਯਾਹਵੇਹ ਦੇ ਨਾਮ ਦੀ ਉਸਤਤ ਕਰਾਂਗਾ।
ਮੈਂ ਆਪਣੇ ਲੋਕਾਂ ਨੂੰ ਤੇਰਾ ਨਾਮ ਦੱਸਾਂਗਾ;
ਸਭਾ ਵਿੱਚ ਮੈਂ ਤੇਰੀ ਉਸਤਤ ਕਰਾਂਗਾ।
ਹੇ ਯਾਹਵੇਹ ਤੋਂ ਡਰਨ ਵਾਲਿਓ, ਉਸਦੀ ਉਸਤਤ ਕਰੋ!
ਹੇ ਯਾਕੋਬ ਦੀ ਸਾਰੀ ਵੰਸ਼, ਉਹ ਦਾ ਆਦਰ ਕਰੋ!
ਹੇ ਇਸਰਾਏਲ ਦੇ ਸਾਰੇ ਵੰਸ਼ੋ, ਉਸ ਦਾ ਆਦਰ ਕਰੋ!
ਮੈਂ ਤੁਹਾਡੇ ਵੱਲ ਆਪਣੇ ਹੱਥ ਫੈਲਾਏ;
ਮੈਂ ਸੁੱਕੀ ਜ਼ਮੀਨ ਵਾਂਗ ਤੇਰੇ ਲਈ ਪਿਆਸਾ ਹਾਂ।
ਹੇ ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ?
ਮੇਰੇ ਅੰਦਰ ਇੰਨੀ ਬੇਚੈਨੀ ਕਿਉਂ ਹੈ?
ਪਰਮੇਸ਼ਵਰ ਉੱਤੇ ਆਪਣੀ ਆਸ ਰੱਖ,
ਕਿਉਂ ਜੋ ਮੈਂ ਅਜੇ ਵੀ ਉਹ ਦੀ ਵਡਿਆਈ ਕਰਾਂਗਾ,
ਉਹ ਮੇਰਾ ਮੁਕਤੀਦਾਤਾ ਅਤੇ ਮੇਰਾ ਪਰਮੇਸ਼ਵਰ ਹੈ।
ਮੈਂ ਯਾਹਵੇਹ ਨੂੰ ਆਖਦਾ ਹਾਂ, "ਤੂੰ ਮੇਰਾ ਯਾਹਵੇਹ ਹੈ;
ਤੇਰੇ ਤੋਂ ਬਿਨ੍ਹਾਂ ਮੇਰੇ ਲਈ ਕੋਈ ਵੀ ਚੀਜ਼ ਚੰਗੀ ਨਹੀਂ ਹੈ।"
ਡਰ ਨਾਲ ਯਾਹਵੇਹ ਦੀ ਸੇਵਾ ਕਰੋ
ਅਤੇ ਕੰਬਦੇ ਹੋਏ ਉਸਦੇ ਰਾਜ ਦੀ ਖੁਸ਼ੀ ਮਨਾਓ।
ਮੈਂ ਤੁਹਾਡੇ ਵਿੱਚ ਖੁਸ਼ੀ ਅਤੇ ਆਨੰਦ ਮਨਾਵਾਂਗਾ;
ਹੇ ਅੱਤ ਮਹਾਨ ਪਰਮੇਸ਼ਵਰ, ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।
Falsa adoração
Não terás outros deuses diante de mim. Não adorarás ídolos. A adoração exclusiva ao Senhor é mandamento inegociável.
ਤੁਸੀਂ ਉਹਨਾਂ ਦੇ ਅੱਗੇ ਮੱਥਾ ਨਾ ਟੇਕਣਾ ਅਤੇ ਨਾ ਹੀ ਉਹਨਾਂ ਦੀ ਪੂਜਾ ਕਰਨਾ ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਇੱਕ ਅਣਖ ਵਾਲਾ ਪਰਮੇਸ਼ਵਰ ਹਾਂ, ਜਿਹੜਾ ਪੁਰਖਿਆਂ ਦੀ ਬੁਰਿਆਈ ਦੀ ਸਜ਼ਾ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ।
ਕਿਸੇ ਹੋਰ ਦੇਵਤੇ ਦੀ ਪੂਜਾ ਨਾ ਕਰੋ ਕਿਉਂਕਿ ਯਾਹਵੇਹ, ਜਿਸਦਾ ਨਾਮ ਅਣਖ ਹੈ, ਇੱਕ ਅਣਖ ਵਾਲਾ ਪਰਮੇਸ਼ਵਰ ਹੈ।
ਜਿਵੇਂ ਹੀ ਮੋਸ਼ੇਹ ਤੰਬੂ ਵਿੱਚ ਜਾਂਦਾ ਸੀ, ਬੱਦਲ ਦਾ ਥੰਮ੍ਹ ਹੇਠਾਂ ਆ ਜਾਂਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਜਾਂਦਾ ਸੀ, ਜਦੋਂ ਕਿ ਯਾਹਵੇਹ ਮੋਸ਼ੇਹ ਨਾਲ ਗੱਲ ਕਰਦਾ ਸੀ। ਜਦੋਂ ਵੀ ਲੋਕਾਂ ਨੇ ਬੱਦਲ ਦੇ ਥੰਮ੍ਹ ਨੂੰ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਦੇਖਿਆ, ਤਾਂ ਉਹ ਸਾਰੇ ਆਪਣੇ-ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖੜ੍ਹੇ ਹੋ ਕੇ ਮੱਥਾ ਟੇਕਦੇ ਸਨ।
"ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ,
ਉਹ ਮੇਰਾ ਮੁਕਤੀ ਬਣ ਗਿਆ ਹੈ।
ਉਹ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਉਹ ਦੀ ਉਸਤਤ ਕਰਾਂਗਾ,
ਮੇਰੇ ਪਿਤਾ ਦਾ ਪਰਮੇਸ਼ਵਰ ਅਤੇ ਮੈਂ ਉਸ ਨੂੰ ਉੱਚਾ ਕਰਾਂਗਾ।
ਹੇ ਯਾਹਵੇਹ, ਦੇਵਤਿਆਂ ਵਿੱਚੋਂ
ਤੇਰੇ ਵਰਗਾ ਕੌਣ ਹੈ?
ਤੂੰ ਪਵਿੱਤਰਤਾਈ ਵਿੱਚ ਪਰਤਾਪ ਵਾਲਾ,
ਮਹਿਮਾ ਵਿੱਚ ਸ਼ਾਨਦਾਰ,
ਅਚਰਜ ਕੰਮ ਕਰਨ ਵਾਲਾ ਹੈ?
ਯਾਹਵੇਹ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰੋ, ਅਤੇ ਉਸ ਦੀ ਅਸੀਸ ਤੁਹਾਡੇ ਭੋਜਨ ਅਤੇ ਪਾਣੀ ਤੇ ਹੋਵੇਗੀ। ਮੈਂ ਤੁਹਾਡੇ ਵਿੱਚੋਂ ਬੀਮਾਰੀਆਂ ਨੂੰ ਦੂਰ ਕਰ ਦਿਆਂਗਾ।
ਉਹ ਹੀ ਤੁਹਾਡੀ ਮਹਿਮਾ ਦੇ ਯੋਗ ਹੈ, ਉਹ ਤੁਹਾਡਾ ਪਰਮੇਸ਼ਵਰ ਹੈ ਜਿਸ ਨੇ ਤੁਹਾਡੇ ਲਈ ਉਹ ਮਹਾਨ ਅਤੇ ਸ਼ਾਨਦਾਰ ਅਚੰਭੇ ਕੰਮ ਕੀਤੇ ਹਨ, ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਸਨ।
ਉੱਥੇ ਤੁਸੀਂ ਅਤੇ ਤੁਹਾਡੇ ਪਰਿਵਾਰ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓਗੇ ਅਤੇ ਹਰ ਉਸ ਚੀਜ਼ ਵਿੱਚ ਖੁਸ਼ੀ ਮਨਾਓਗੇ ਜਿਸ ਵਿੱਚ ਤੁਸੀਂ ਆਪਣਾ ਹੱਥ ਰੱਖਿਆ ਹੈ, ਕਿਉਂਕਿ ਤੁਹਾਡੇ ਯਾਹਵੇਹ ਨੇ ਤੁਹਾਨੂੰ ਅਸੀਸ ਦਿੱਤੀ ਹੈ।
ਉਹਨਾਂ ਨੇ ਪਰਾਏ ਦੇਵਤਿਆਂ ਨੂੰ ਮੰਨਣ ਨਾਲ ਉਸ ਨੂੰ ਈਰਖਾਲੂ ਬਣਾਇਆ
ਅਤੇ ਆਪਣੀਆਂ ਘਿਣਾਉਣੀਆਂ ਮੂਰਤੀਆਂ ਨਾਲ ਉਸ ਨੂੰ ਕ੍ਰੋਧਿਤ ਕੀਤਾ।
ਉਹਨਾਂ ਨੇ ਝੂਠੇ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ,
ਜਿਹੜੇ ਪਰਮੇਸ਼ਵਰ ਨਹੀਂ ਸਨ,
ਉਹ ਦੇਵਤੇ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ,
ਨਵੇਂ-ਨਵੇਂ ਦੇਵਤੇ ਜਿਹੜੇ ਹੁਣੇ ਹੀ ਨਿੱਕਲੇ ਸਨ,
ਉਹ ਦੇਵਤੇ ਜਿਨ੍ਹਾਂ ਤੋਂ ਤੁਹਾਡੇ ਪੁਰਖੇ ਨਹੀਂ ਡਰਦੇ ਸਨ।
ਤੁਸੀਂ ਚੱਟਾਨ ਨੂੰ ਛੱਡ ਦਿੱਤਾ, ਜਿਸ ਨੇ ਤੁਹਾਨੂੰ ਜਨਮ ਦਿੱਤਾ ਹੈ।
ਤੁਸੀਂ ਉਸ ਪਰਮੇਸ਼ਵਰ ਨੂੰ ਭੁੱਲ ਗਏ ਜਿਸਨੇ ਤੁਹਾਨੂੰ ਜਨਮ ਦਿੱਤਾ।
ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਤੁਸੀਂ ਹੋਰ ਦੇਵਤਿਆਂ ਦੀ ਉਪਾਸਨਾ ਕਰਨ ਅਤੇ ਉਹਨਾਂ ਨੂੰ ਮੱਥਾ ਟੇਕਣ ਲੱਗ ਜਾਓ।
ਯਾਹਵੇਹ ਆਖਦਾ ਹੈ,
"ਇਹ ਲੋਕ ਆਪਣੇ ਮੂੰਹਾਂ ਤੋਂ ਹੀ ਮੇਰੇ ਨੇੜੇ ਆਉਂਦੇ ਹਨ
ਅਤੇ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।
ਉਨ੍ਹਾਂ ਦੀ ਆਰਧਨਾ
ਸਿਰਫ ਮਨੁੱਖੀ ਨਿਯਮਾਂ ਤੇ ਅਧਾਰਤ ਹੈ ਜੋ ਉਨ੍ਹਾਂ ਨੂੰ ਸਿਖਾਏ ਗਏ ਹਨ।
ਯਾਹਵੇਹ ਦੀ ਮਹਿਮਾ ਹੋਵੇ
ਯਾਹਵੇਹ, ਤੂੰ ਮੇਰਾ ਪਰਮੇਸ਼ਵਰ ਹੈ;
ਮੈਂ ਤੁਹਾਡੀ ਮਹਿਮਾ ਕਰਾਂਗਾ ਅਤੇ ਤੇਰੇ ਨਾਮ ਦੀ ਉਸਤਤ ਕਰਾਂਗਾ,
ਕਿਉਂ ਜੋ ਤੁਸੀਂ ਪੂਰੀ ਵਫ਼ਾਦਾਰੀ ਵਿੱਚ
ਅਚਰਜ ਕੰਮ ਕੀਤੇ ਹਨ,
ਪ੍ਰਾਚੀਨ ਸਮੇਂ ਤੋਂ ਤੇਰੀਆਂ ਯੋਜਨਾਵਾਂ ਵਫ਼ਾਦਾਰੀ ਅਤੇ ਸਚਿਆਈ ਦੀਆਂ ਹਨ!
ਪਰ ਪਰਮੇਸ਼ਵਰ ਨੇ ਉਨ੍ਹਾਂ ਤੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਨੂੰ ਸੂਰਜ, ਚੰਦ ਅਤੇ ਤਾਰਿਆਂ ਦੀ ਪੂਜਾ ਕਰਨ ਲਈ ਦੇ ਦਿੱਤਾ। ਜਿਵੇਂ ਕਿ ਇਹ ਨਬੀਆਂ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਨਾਲ ਮੇਲ ਖਾਧੀ ਹੈ:
"ਹੇ ਇਸਰਾਏਲ ਦੇ ਘਰਾਣੇ,
ਕੀ ਤੁਸੀਂ ਉਜਾੜ ਵਿੱਚ ਚਾਲੀ ਸਾਲਾਂ ਤੱਕ ਭੇਟਾਂ ਅਤੇ ਬਲੀਦਾਨ ਮੈਨੂੰ ਹੀ ਚੜ੍ਹਾਏ?"
ਅਤੇ ਤੁਸੀਂ ਮੋਲੋਕ ਦੀ ਮੂਰਤੀ ਦੇ ਤੰਬੂ ਨੂੰ ਚੁੱਕ ਲਿਆ ਹੈ,
ਅਤੇ ਤੁਹਾਡਾ ਤਾਰੇ ਦਾ ਦੇਵਤਾ ਰਿਫ਼ਾਨ,
ਅਰਥਾਤ ਤੁਸੀਂ ਆਪਣੇ ਪੂਜਣ ਲਈ ਉਨ੍ਹਾਂ ਮੂਰਤਾਂ ਨੂੰ ਬਣਾਇਆ।
ਇਸ ਲਈ ਮੈਂ ਤੁਹਾਨੂੰ ਕੱਢ (ਸੈਪਟੁਜਿੰਟ ਦੇਖੋ) ਕੇ ਬਾਬੇਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ।
ਕੋਈ ਵੀ, ਜੋ ਨਿਮਰਤਾ ਦੇ ਪ੍ਰਦਰਸ਼ਨ ਅਤੇ ਦੂਤਾਂ ਦੀ ਪੂਜਾ ਵਿੱਚ ਲੀਨ ਹੈ, ਤੁਹਾਨੂੰ ਤੁਹਾਡੇ ਇਨਾਮ ਤੋਂ ਦੂਰ ਨਾ ਕਰੇ। ਅਜਿਹਾ ਵਿਅਕਤੀ ਆਪਣੇ ਦੇਖੇ ਹੋਏ ਬ੍ਰਹਮ ਦਰਸ਼ਨਾਂ ਦਾ ਵਿਸਥਾਰ ਨਾਲ ਵਰਣਨ ਕਰਦਾ ਹੈ ਅਤੇ ਖੋਖਲੀ ਦੁਨਿਆਵੀ ਸਮਝ ਨਾਲ ਫੁੱਲਿਆ ਹੋਇਆ ਹੈ। ਇਹ ਵਿਅਕਤੀ ਸਿਰ ਨੂੰ ਮਜ਼ਬੂਤੀ ਨਾਲ ਨਹੀਂ ਫੜਦਾ ਜਿਸ ਤੋਂ ਸਾਰਾ ਸਰੀਰ ਪੋਸ਼ਣ ਅਤੇ ਜੋੜਾਂ ਅਤੇ ਸਾਹ ਲੈਣ ਵਾਲੇ ਅੰਗਾਂ ਦੁਆਰਾ ਜੁੜਿਆ ਹੁੰਦਾ ਹੈ ਅਤੇ ਪਰਮੇਸ਼ਵਰ ਦੁਆਰਾ ਕੀਤੇ ਵਿਕਾਸ ਦੁਆਰਾ ਵਧਦਾ ਜਾਂਦਾ ਹੈ।
ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਨਾ ਭਰਮਾਵੇ, ਕਿਉਂਕਿ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਨਹੀਂ ਹੋ ਜਾਂਦੀ ਅਤੇ ਕੁਧਰਮ ਦਾ ਮਨੁੱਖ ਪ੍ਰਗਟ ਨਹੀਂ ਹੋ ਜਾਂਦਾ, ਉਹ ਆਦਮੀ ਵਿਨਾਸ਼ ਲਈ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ। ਉਹ ਵਿਰੋਧ ਕਰੇਗਾ ਅਤੇ ਆਪਣੇ ਆਪ ਨੂੰ ਉਸ ਹਰ ਚੀਜ਼ ਤੋਂ ਉੱਚਾ ਕਰੇਗਾ ਜਿਸ ਨੂੰ ਪਰਮੇਸ਼ਵਰ ਕਿਹਾ ਜਾਂਦਾ ਹੈ ਜਾਂ ਜਿਸ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਜੋ ਉਹ ਆਪਣੇ ਆਪ ਨੂੰ ਪਰਮੇਸ਼ਵਰ ਦੀ ਹੈਕਲ ਵਿੱਚ ਸਥਾਪਿਤ ਕਰੇ, ਆਪਣੇ ਆਪ ਨੂੰ ਪਰਮੇਸ਼ਵਰ ਹੋਣ ਦਾ ਐਲਾਨ ਕਰੇ।
Exemplos de adoração
Jó adorou em meio ao sofrimento. Esdras adorou na restauração. Paulo e Silas adoraram na prisão — e Deus respondeu.
ਇਹ ਸੁਣ ਕੇ ਅੱਯੋਬ ਉੱਠਿਆ ਅਤੇ ਆਪਣਾ ਚੋਗਾ ਪਾੜ ਦਿੱਤਾ ਅਤੇ ਦੁੱਖ ਦੇ ਕਾਰਨ ਆਪਣਾ ਸਿਰ ਮੁੰਨ ਦਿੱਤਾ ਅਤੇ ਧਰਤੀ ਉੱਤੇ ਗੋਡਿਆ ਦੇ ਭਾਰ ਡਿੱਗ ਕੇ ਯਾਹਵੇਹ ਦੀ ਅਰਾਧਨਾ ਕੀਤੀ ਅਤੇ ਕਿਹਾ:
"ਮੈਂ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਆਇਆ ਹਾਂ,
ਅਤੇ ਨੰਗਾ ਹੀ ਮੁੜ ਜਾਵਾਂਗਾ।
ਯਾਹਵੇਹ ਨੇ ਦਿੱਤਾ ਅਤੇ ਯਾਹਵੇਹ ਨੇ ਲੈ ਲਿਆ;
ਯਾਹਵੇਹ ਦੇ ਨਾਮ ਦੀ ਵਡਿਆਈ ਹੋਵੇ।"
ਉਸਤਤ ਅਤੇ ਧੰਨਵਾਦ ਦੇ ਨਾਲ ਉਨ੍ਹਾਂ ਨੇ ਯਾਹਵੇਹ ਲਈ ਗਾਇਆ:
"ਉਹ ਚੰਗਾ ਹੈ;
ਇਸਰਾਏਲ ਲਈ ਉਸ ਦਾ ਪਿਆਰ ਸਦਾ ਕਾਇਮ ਰਹੇਗਾ।"
ਅਤੇ ਸਾਰੇ ਲੋਕਾਂ ਨੇ ਯਾਹਵੇਹ ਦੀ ਉਸਤਤ ਦਾ ਇੱਕ ਵੱਡਾ ਜੈਕਾਰਾ ਗਜਾਇਆ, ਕਿਉਂਕਿ ਯਾਹਵੇਹ ਦੇ ਘਰ ਦੀ ਨੀਂਹ ਰੱਖੀ ਗਈ ਸੀ।
ਹੁਣ ਮੈਂ, ਨਬੂਕਦਨੱਸਰ, ਸਵਰਗ ਦੇ ਰਾਜੇ ਦੀ ਉਸਤਤ, ਵਡਿਆਈ ਅਤੇ ਪ੍ਰਸ਼ੰਸਾ ਕਰਦਾ ਹਾਂ, ਕਿਉਂਕਿ ਜੋ ਕੁਝ ਉਹ ਕਰਦਾ ਹੈ ਉਹ ਸਹੀ ਹੈ ਅਤੇ ਉਸ ਦੀਆਂ ਸਾਰੀਆਂ ਸਲਾਹਾਂ ਸਹੀ ਹਨ। ਅਤੇ ਉਹ ਹੰਕਾਰ ਨਾਲ ਚੱਲਣ ਵਾਲਿਆਂ ਨੂੰ ਨਿਮਰ ਬਣਾਉਣ ਦੀ ਸਮਰੱਥ ਰੱਖਦਾ ਹੈ।
"ਹੇ ਯਾਹਵੇਹ ਪਰਮੇਸ਼ਵਰ ਤੂੰ ਕਿੰਨਾ ਮਹਾਨ ਹੈ! ਤੇਰੇ ਵਰਗਾ ਕੋਈ ਨਹੀਂ ਅਤੇ ਤੁਹਾਡੇ ਤੋਂ ਬਿਨਾਂ ਕੋਈ ਵੀ ਹੋਰ ਪਰਮੇਸ਼ਵਰ ਨਹੀਂ, ਜਿਵੇਂ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ।
"ਯਾਹਵੇਹ ਵਰਗਾ ਕੋਈ ਪਵਿੱਤਰ ਨਹੀਂ ਹੈ;
ਤੇਰੇ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ;
ਸਾਡੇ ਪਰਮੇਸ਼ਵਰ ਵਰਗੀ ਕੋਈ ਚੱਟਾਨ ਨਹੀਂ ਹੈ।
ਅਤੇ ਲੇਵੀਆਂ—ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਹਯਾਹ ਨੇ ਕਿਹਾ, "ਖੜ੍ਹੋ ਅਤੇ ਆਪਣੇ ਪਰਮੇਸ਼ਵਰ ਯਾਹਵੇਹ ਦੀ ਉਸਤਤ ਕਰੋ, ਜੋ ਅਨਾਦਿ ਤੋਂ ਸਦੀਪਕ ਹੈ।"
"ਤੁਹਾਡਾ ਸ਼ਾਨਦਾਰ ਨਾਮ ਹੋਵੇ ਅਤੇ ਇਹ ਸਾਰੀਆਂ ਬਰਕਤਾਂ ਅਤੇ ਉਸਤਤ ਤੋਂ ਉੱਚਾ ਹੋਵੇ।
ਭਾਵੇਂ ਹੰਜੀਰ ਦੇ ਰੁੱਖ ਨਾ ਫਲਣ,
ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ,
ਭਾਵੇਂ ਜ਼ੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ,
ਅਤੇ ਖੇਤਾਂ ਵਿੱਚ ਅੰਨ ਨਾ ਉਪਜੇ,
ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ,
ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ,
ਫਿਰ ਵੀ ਮੈਂ ਯਾਹਵੇਹ ਵਿੱਚ ਅਨੰਦ ਅਤੇ ਮਗਨ ਹੋਵਾਗਾ,
ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਵਿੱਚ ਖੁਸ਼ੀ ਮਨਾਵਾਂਗਾ।
ਫਿਰ ਤੁਸੀਂ ਮੈਨੂੰ ਪੁਕਾਰੋਂਗੇ ਅਤੇ ਆ ਕੇ ਮੇਰੇ ਅੱਗੇ ਪ੍ਰਾਰਥਨਾ ਕਰੋਗੇ, ਅਤੇ ਮੈਂ ਤੁਹਾਡੀ ਸੁਣਾਂਗਾ।
ਪਰਮੇਸ਼ਵਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਧੋਵੋ ਅਤੇ ਆਪਣੇ ਦਿਲਾਂ ਨੂੰ ਸ਼ੁੱਧ ਕਰੋ, ਤੁਸੀਂ ਜੋ ਦੋਗਲੇ ਹੋ