Conversão
A conversão é o ato de se voltar para Deus — arrependendo-se do pecado e abraçando a graça. É o início de uma vida nova, transformada pelo amor de Cristo.
Arrependei-vos
Arrependei-vos e convertei-vos para que os vossos pecados sejam apagados. A conversão começa com a mudança de mente e coração.
ਤੌਬਾ ਕਰੋ, ਅਤੇ ਪਰਮੇਸ਼ਵਰ ਦੇ ਵੱਲ ਮੁੜੋ, ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣ,
ਪਤਰਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ, "ਤੁਹਾਡੇ ਵਿੱਚੋਂ ਹਰੇਕ ਜਨ, ਤੌਬਾ ਕਰੇ ਅਤੇ ਬਪਤਿਸਮਾ ਲਵੇ, ਯਿਸ਼ੂ ਮਸੀਹ ਦੇ ਨਾਮ ਵਿੱਚ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ। ਅਤੇ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਓਗੇ।
ਪਰਮੇਸ਼ਵਰ ਨੇ ਅਣਜਾਣਪੁਣੇ ਦੇ ਸਮੇਂ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਸਭ ਥਾਂਵਾਂ ਅਤੇ ਸਾਰਿਆ ਮਨੁੱਖਾਂ ਨੂੰ ਹੁਕਮ ਦਿੰਦਾ ਹੈ, ਕਿ ਉਹ ਸਾਰੇ ਤੋਬਾ ਕਰਨ।
ਉਸੇ ਸਮੇਂ ਤੋਂ ਯਿਸ਼ੂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, "ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆ ਗਿਆ ਹੈ।"
ਸੱਚੇ ਮਨ ਨਾਲ ਤੋਬਾ ਕਰਦੇ ਹੋਏ ਫ਼ਲ ਲਿਆਓ।
ਅਤੇ ਉਸ ਨੇ ਆਖਿਆ, "ਸਮਾਂ ਪੂਰਾ ਹੋਇਆ, ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ। ਤੌਬਾ ਕਰੋ ਅਤੇ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰੋ!"
O amor de Deus converte
Céu se alegra por um pecador que se arrepende. Deus não deseja a morte do ímpio, mas que se converta e viva.
ਮੈਂ ਤੁਹਾਨੂੰ ਆਖਦਾ ਹਾਂ ਉਹਨਾਂ ਨੜਿੰਨਵਿਆਂ ਧਰਮੀ ਲੋਕਾਂ ਨਾਲੋਂ ਜਿਨ੍ਹਾਂ ਨੂੰ ਆਪਣੇ ਪਾਪਾਂ ਦਾ ਪਛਤਾਵਾ ਕਰਨ ਦੀ ਲੋੜ ਨਹੀਂ ਹੈ, ਇੱਕ ਪਾਪੀ ਮਨੁੱਖ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਉਸ ਲਈ ਸਵਰਗ ਵਿੱਚ ਜ਼ਿਆਦਾ ਖੁਸ਼ੀ ਮਨਾਈ ਜਾਵੇਗੀ।
ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਵਰ ਦੇ ਦੂਤਾਂ ਦੀ ਹਜ਼ੂਰੀ ਵਿੱਚ ਇੱਕ ਪਾਪੀ ਮਨੁੱਖ ਲਈ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਖੁਸ਼ੀ ਮਨਾਈ ਜਾਂਦੀ ਹੈ।"
ਮੈਂ ਧਰਤੀ ਉੱਤੇ ਧਰਮੀਆਂ ਨੂੰ ਨਹੀਂ, ਪਰ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਆਇਆ ਹਾਂ।"
ਕਿਉਂ ਜੋ ਮੈਂ ਕਿਸੇ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ ਅਤੇ ਜੀਉਂਦੇ ਰਹੋ!
"ਪਰ ਜੇਕਰ ਕੋਈ ਦੁਸ਼ਟ ਵਿਅਕਤੀ ਆਪਣੇ ਕੀਤੇ ਹੋਏ ਸਾਰੇ ਪਾਪਾਂ ਤੋਂ ਮੂੰਹ ਮੋੜ ਲੈਂਦਾ ਹੈ ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਨਾ ਕਰਦਾ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਅਤੇ ਚੰਗਾ ਹੈ, ਤਾਂ ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ; ਉਹ ਨਹੀਂ ਮਰੇਗਾ।
ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: "ਇਸਰਾਏਲ ਦੀ ਧਰਤੀ ਬਾਰੇ ਇਸ ਕਹਾਵਤ ਦਾ ਹਵਾਲਾ ਦੇਣ ਦਾ ਤੁਹਾਡਾ ਕੀ ਅਰਥ ਹੈ:
" ‘ਕਿ ਮਾਤਾ ਪਿਤਾ ਨੇ ਖੱਟੇ ਅੰਗੂਰ ਖਾਧੇ,
ਪਰ ਬੱਚਿਆਂ ਦੇ ਦੰਦ ਖੱਟੇ ਹੋ ਗਏ’?
"ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਤੁਸੀਂ ਫਿਰ ਇਸਰਾਏਲ ਵਿੱਚ ਇਹ ਕਹਾਵਤ ਨਹੀਂ ਆਖੋਗੇ। ਕਿਉਂਕਿ ਹਰ ਕੋਈ ਮੇਰਾ ਹੈ, ਮਾਤਾ-ਪਿਤਾ ਅਤੇ ਬੱਚਾ ਦੋਵੇਂ ਹੀ ਮੇਰੇ ਹਨ। ਜਿਹੜਾ ਪਾਪ ਕਰਦਾ ਹੈ ਉਹੀ ਮਰੇਗਾ।
"ਫ਼ਰਜ਼ ਕਰੋ ਕਿ ਇੱਕ ਧਰਮੀ ਆਦਮੀ ਹੈ,
ਅਤੇ ਉਸ ਦੇ ਕੰਮ ਨਿਆਂ ਅਤੇ ਧਰਮ ਦੇ ਹਨ।
ਉਹ ਪਹਾੜੀ ਅਸਥਾਨਾਂ ਉੱਤੇ ਨਹੀਂ ਖਾਂਦਾ
ਅਤੇ ਨਾ ਹੀ ਇਸਰਾਏਲ ਦੀਆਂ ਮੂਰਤੀਆਂ ਵੱਲ ਵੇਖਦਾ ਹੈ।
ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਅਪਵਿੱਤਰ ਨਹੀਂ ਕਰਦਾ,
ਅਤੇ ਕਿਸੇ ਔਰਤ ਨਾਲ ਉਸ ਦੇ ਮਾਸਿਕ ਦੇ ਸਮੇਂ ਸਰੀਰਕ ਸੰਬੰਧ ਨਹੀਂ ਰੱਖਦਾ।
ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ,
ਪਰ ਜੋ ਕੁਝ ਉਸ ਨੇ ਕਰਜ਼ੇ ਲਈ ਗਿਰਵੀ ਰੱਖਿਆ ਸੀ ਉਹ ਵਾਪਸ ਕਰ ਦਿੰਦਾ ਹੈ।
ਉਹ ਲੁੱਟ-ਖਸੁੱਟ ਨਹੀਂ ਕਰਦਾ
ਸਗੋਂ ਭੁੱਖਿਆ ਨੂੰ ਭੋਜਨ ਦਿੰਦਾ ਹੈ
ਅਤੇ ਨੰਗੇ ਲੋਕਾਂ ਨੂੰ ਕੱਪੜੇ ਦਿੰਦਾ ਹੈ।
ਉਹ ਉਹਨਾਂ ਨੂੰ ਵਿਆਜ ਉੱਤੇ ਉਧਾਰ ਨਹੀਂ ਦਿੰਦਾ,
ਨਾ ਵਿਆਜ ਤੋਂ ਕੋਈ ਲਾਭ ਲੈਂਦਾ ਹੈ।
ਉਹ ਗਲਤ ਕੰਮ ਕਰਨ ਤੋਂ ਆਪਣਾ ਹੱਥ ਰੋਕਦਾ ਹੈ
ਅਤੇ ਦੋ ਧਿਰਾਂ ਵਿਚਕਾਰ ਨਿਰਪੱਖਤਾ ਨਾਲ ਨਿਆਂ ਕਰਦਾ ਹੈ।
ਉਹ ਮੇਰੀਆਂ ਬਿਧੀਆਂ ਤੇ ਚਲਦਾ ਹੈ,
ਅਤੇ ਵਫ਼ਾਦਾਰੀ ਨਾਲ ਮੇਰੇ ਨਿਯਮਾਂ ਦੀ ਪਾਲਨਾ ਕਰਦਾ ਹੈ।
ਉਹ ਆਦਮੀ ਧਰਮੀ ਹੈ;
ਉਹ ਜ਼ਰੂਰ ਜੀਉਂਦਾ ਰਹੇਗਾ,
ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
"ਫ਼ਰਜ਼ ਕਰੋ ਕਿ ਉਸ ਦਾ ਇੱਕ ਲੁਟੇਰਾ ਪੁੱਤਰ ਹੈ, ਜੋ ਖੂਨ ਕਰੇ ਅਤੇ ਇਹਨਾਂ ਵਿੱਚੋਂ ਕੋਈ ਹੋਰ ਕੰਮ ਕਰੇ (ਹਾਲਾਂਕਿ ਪਿਤਾ ਨੇ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕੀਤਾ):
"ਸਗੋਂ ਉਹ ਪਹਾੜਾਂ ਉੱਤੇ ਖਾਵੇ।
ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰੇ।
ਉਹ ਗਰੀਬਾਂ ਅਤੇ ਲੋੜਵੰਦਾਂ ਉੱਤੇ ਜ਼ੁਲਮ ਕਰੇ।
ਉਹ ਲੁੱਟ-ਖਸੁੱਟ ਕਰੇ।
ਉਹ ਉਸ ਚੀਜ਼ ਨੂੰ ਵਾਪਸ ਨਹੀਂ ਕਰਦਾ ਜੋ ਉਸਨੇ ਗਿਰਵੀ ਰੱਖੀ ਹੈ।
ਉਹ ਮੂਰਤੀਆਂ ਵੱਲ ਵੇਖਦਾ ਹੈ।
ਉਹ ਘਿਣਾਉਣੇ ਕੰਮ ਕਰਦਾ ਹੈ।
ਉਹ ਵਿਆਜ ਤੇ ਉਧਾਰ ਦਿੰਦਾ ਹੈ ਅਤੇ ਮੁਨਾਫਾ ਲੈਂਦਾ ਹੈ।
ਕੀ ਅਜਿਹਾ ਆਦਮੀ ਜਿਉਂਦਾ ਰਹੇਗਾ? ਉਹ ਕਦੀ ਜਿਉਂਦਾ ਨਹੀਂ ਰਹੇਗਾ! ਕਿਉਂਕਿ ਉਸਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ, ਉਸਨੂੰ ਮਾਰਿਆ ਜਾਣਾ ਚਾਹੀਦਾ ਹੈ। ਉਸਦਾ ਖੂਨ ਉਸਦੇ ਆਪਣੇ ਸਿਰ ਉੱਤੇ ਹੋਵੇਗਾ।
"ਪਰ ਫ਼ਰਜ਼ ਕਰੋ ਕਿ ਉਸ ਦੇ ਇੱਕ ਪੁੱਤਰ ਜੰਮੇ ਜਿਹੜਾ ਆਪਣੇ ਪਿਉ ਦੇ ਸਾਰੇ ਪਾਪ ਵੇਖੇ, ਜਿਹੜੇ ਉਸ ਨੇ ਕੀਤੇ ਅਤੇ ਡਰ ਕੇ ਉਹ ਜਿਹੇ ਕੰਮ ਨਾ ਕਰੇ:
"ਉਹ ਨਾ ਤਾਂ ਪਹਾੜੀ ਮੰਦਰਾਂ ਵਿੱਚ ਭੋਜਨ ਖਾਂਦਾ
ਅਤੇ ਨਾ ਹੀ ਇਸਰਾਏਲ ਦੇ ਬੁੱਤਾਂ ਵੱਲ ਵੇਖਦਾ ਹੈ।
ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਨਹੀਂ ਕਰਦਾ।
ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ
ਅਤੇ ਨਾ ਹੀ ਕਿਸੇ ਚੀਜ਼ ਗਿਰਵੀ ਰੱਖਦਾ ਹੈ।
ਉਹ ਲੁੱਟ-ਖਸੁੱਟ ਨਹੀਂ ਕਰਦਾ
ਸਗੋਂ ਭੁੱਖਿਆ ਨੂੰ ਭੋਜਨ ਦਿੰਦਾ ਹੈ ਅਤੇ ਨੰਗੇ ਲੋਕਾਂ ਨੂੰ ਕੱਪੜੇ ਦਿੰਦਾ ਹੈ।
ਉਹ ਗਰੀਬਾਂ ਨਾਲ ਦੁਰਵਿਹਾਰ ਕਰਨ ਤੋਂ ਆਪਣਾ ਹੱਥ ਰੋਕਦਾ ਹੈ
ਅਤੇ ਉਹਨਾਂ ਤੋਂ ਕੋਈ ਵਿਆਜ ਜਾਂ ਲਾਭ ਨਹੀਂ ਲੈਂਦਾ।
ਉਹ ਮੇਰੇ ਕਾਨੂੰਨਾਂ ਨੂੰ ਮੰਨਦਾ ਹੈ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਹੈ।
ਉਹ ਆਪਣੇ ਪਿਤਾ ਦੇ ਪਾਪ ਲਈ ਨਹੀਂ ਮਰੇਗਾ; ਉਹ ਜ਼ਰੂਰ ਜਿਉਂਦਾ ਰਹੇਗਾ। ਪਰ ਉਸਦਾ ਪਿਤਾ ਉਸਦੇ ਆਪਣੇ ਪਾਪ ਲਈ ਮਰ ਜਾਵੇਗਾ, ਕਿਉਂਕਿ ਉਸਨੇ ਬਿਨ੍ਹਾਂ ਤਰਸ ਤੋਂ ਜ਼ੁਲਮ ਕੀਤੇ, ਆਪਣੇ ਭਰਾ ਨੂੰ ਲੁੱਟਿਆ ਅਤੇ ਉਸਦੇ ਲੋਕਾਂ ਵਿੱਚ ਗਲਤ ਕੰਮ ਕੀਤਾ।
"ਫਿਰ ਵੀ ਤੁਸੀਂ ਪੁੱਛਦੇ ਹੋ, ‘ਪੁੱਤਰ ਆਪਣੇ ਪਿਤਾ ਦੇ ਦੋਸ਼ਾਂ ਦਾ ਭਾਗੀਦਾਰ ਕਿਉਂ ਨਹੀਂ ਹੁੰਦਾ?’ ਕਿਉਂਕਿ ਪੁੱਤਰ ਨੇ ਉਹੀ ਕੀਤਾ ਹੈ ਜੋ ਸਹੀ ਅਤੇ ਚੰਗਾ ਹੈ ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਿਹਾ ਹੈ, ਉਹ ਜ਼ਰੂਰ ਜੀਉਂਦਾ ਰਹੇਗਾ। ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ। ਪੁੱਤਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ ਉਹ ਦੇ ਉੱਤੇ ਹੋਵੇਗੀ।
"ਪਰ ਜੇਕਰ ਕੋਈ ਦੁਸ਼ਟ ਵਿਅਕਤੀ ਆਪਣੇ ਕੀਤੇ ਹੋਏ ਸਾਰੇ ਪਾਪਾਂ ਤੋਂ ਮੂੰਹ ਮੋੜ ਲੈਂਦਾ ਹੈ ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਨਾ ਕਰਦਾ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਅਤੇ ਚੰਗਾ ਹੈ, ਤਾਂ ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ; ਉਹ ਨਹੀਂ ਮਰੇਗਾ। ਉਹਨਾਂ ਵੱਲੋਂ ਕੀਤੇ ਗਏ ਅਪਰਾਧਾਂ ਵਿੱਚੋਂ ਕਿਸੇ ਨੂੰ ਵੀ ਯਾਦ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕੀਤੇ ਧਰਮੀ ਕੰਮਾਂ ਦੇ ਕਾਰਨ, ਉਹ ਜਿਉਂਦੇ ਰਹਿਣਗੇ। ਕੀ ਮੈਂ ਦੁਸ਼ਟਾਂ ਦੀ ਮੌਤ ਦਾ ਅਨੰਦ ਲੈਂਦਾ ਹਾਂ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਹੈ, ਕੀ ਇਸ ਵਿੱਚ ਨਹੀਂ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ?
"ਪਰ ਜੇਕਰ ਕੋਈ ਧਰਮੀ ਵਿਅਕਤੀ ਆਪਣੀ ਧਾਰਮਿਕਤਾ ਤੋਂ ਮੁੜੇ ਅਤੇ ਪਾਪ ਕਰੇ ਅਤੇ ਉਹੀ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਵਿਅਕਤੀ ਕਰਦਾ ਹੈ, ਤਾਂ ਕੀ ਉਹ ਜੀਵੇਗਾ? ਕੋਈ ਵੀ ਧਰਮੀ ਕੰਮ ਜੋ ਉਸ ਵਿਅਕਤੀ ਨੇ ਕੀਤਾ ਹੈ ਯਾਦ ਨਹੀਂ ਕੀਤਾ ਜਾਵੇਗਾ। ਬੇਵਫ਼ਾਈ ਦੇ ਕਾਰਨ ਉਹ ਦੋਸ਼ੀ ਹਨ ਅਤੇ ਉਹਨਾਂ ਦੇ ਪਾਪਾਂ ਦੇ ਕਾਰਨ ਉਹ ਮਰ ਜਾਣਗੇ।
"ਫਿਰ ਵੀ ਤੁਸੀਂ ਕਹਿੰਦੇ ਹੋ, ‘ਯਾਹਵੇਹ ਦਾ ਰਾਹ ਧਰਮੀ ਨਹੀਂ ਹੈ।’ ਸੁਣੋ, ਹੇ ਇਸਰਾਏਲੀਓ, ਕੀ ਮੇਰਾ ਰਾਹ ਬੇਇਨਸਾਫ਼ੀ ਹੈ? ਕੀ ਇਹ ਤੁਹਾਡੇ ਰਾਹ ਬੇਇਨਸਾਫ਼ੀ ਦੇ ਨਹੀਂ ਹਨ? ਜੇਕਰ ਕੋਈ ਧਰਮੀ ਮਨੁੱਖ ਆਪਣੀ ਧਾਰਮਿਕਤਾ ਤੋਂ ਮੁੜਦਾ ਹੈ ਅਤੇ ਪਾਪ ਕਰਦਾ ਹੈ, ਤਾਂ ਉਹ ਇਸਦੇ ਲਈ ਮਰ ਜਾਣਗੇ; ਕਿਉਂਕਿ ਉਹਨਾਂ ਨੇ ਪਾਪ ਕੀਤਾ ਅਤੇ ਉਹ ਇਸਦੇ ਕਾਰਨ ਮਰ ਜਾਣਗੇ। ਪਰ ਜੇ ਕੋਈ ਦੁਸ਼ਟ ਵਿਅਕਤੀ ਉਸ ਦੁਸ਼ਟਤਾ ਤੋਂ ਹਟ ਜਾਂਦਾ ਹੈ ਜੋ ਉਸਨੇ ਕੀਤੀ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਅਤੇ ਧਰਮ ਹੈ, ਤਾਂ ਉਹ ਆਪਣੀ ਜਾਨ ਬਚਾ ਲਵੇਗਾ। ਕਿਉਂਕਿ ਉਹ ਆਪਣੇ ਕੀਤੇ ਹੋਏ ਸਾਰੇ ਅਪਰਾਧਾਂ ਨੂੰ ਸਮਝਦੇ ਹਨ ਅਤੇ ਉਹਨਾਂ ਤੋਂ ਮੂੰਹ ਮੋੜ ਲੈਂਦੇ ਹਨ, ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ; ਉਹ ਨਹੀਂ ਮਰਨਗੇ। ਫਿਰ ਵੀ ਇਸਰਾਏਲੀ ਆਖਦੇ ਹਨ, ‘ਯਾਹਵੇਹ ਦਾ ਰਾਹ ਧਰਮੀ ਨਹੀਂ ਹੈ।’ ਹੇ ਇਸਰਾਏਲ ਦੇ ਲੋਕੋ, ਕੀ ਮੇਰੇ ਰਾਹ ਬੇਇਨਸਾਫ਼ੀ ਵਾਲੇ ਹਨ? ਕੀ ਇਹ ਤੁਹਾਡੇ ਰਾਹ ਬੇਇਨਸਾਫ਼ੀ ਵਾਲੇ ਨਹੀਂ ਹਨ?
"ਇਸ ਲਈ, ਹੇ ਇਸਰਾਏਲੀਓ, ਮੈਂ ਤੁਹਾਡੇ ਵਿੱਚੋਂ ਹਰੇਕ ਦਾ ਨਿਆਂ ਤੁਹਾਡੇ ਆਪਣੇ ਤਰੀਕਿਆਂ ਅਨੁਸਾਰ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ! ਆਪਣੇ ਸਾਰੇ ਅਪਰਾਧਾਂ ਤੋਂ ਮੁੜ ਜਾਓ; ਤਾਂ ਜੋ ਤੁਹਾਡੀ ਬਦੀ ਤੁਹਾਡੇ ਲਈ ਠੋਕਰ ਦਾ ਕਾਰਨ ਨਾ ਹੋਵੇ। ਆਪਣੇ ਉਹਨਾਂ ਸਾਰੇ ਅਪਰਾਧਾਂ ਨੂੰ ਜਿਹਨਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋਗੇ? ਕਿਉਂ ਜੋ ਮੈਂ ਕਿਸੇ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ ਅਤੇ ਜੀਉਂਦੇ ਰਹੋ!
ਪ੍ਰਭੂ ਆਪਣੇ ਵਾਅਦੇ ਨੂੰ ਨਿਭਾਉਣ ਵਿੱਚ ਢਿੱਲਾ ਨਹੀਂ ਹੈ, ਜਿਵੇਂ ਕਿ ਕੁਝ ਲੋਕ ਉਸ ਦੇ ਢਿੱਲਾ ਹੋਣ ਦਾ ਭਰਮ ਕਰਦੇ ਹਨ। ਇਸ ਦੀ ਬਜਾਏ ਉਹ ਤੁਹਾਡੇ ਨਾਲ ਧੀਰਜ ਰੱਖਦਾ ਹੈ, ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਪਰ ਹਰ ਕੋਈ ਤੋਬਾ ਕਰੇ।
Transformação
Voltai-vos para mim e sereis salvos! Rasgai o coração e não as vestes. A verdadeira conversão transforma o interior.
ਦੁਸ਼ਟ ਆਪਣੇ ਰਾਹਾਂ ਨੂੰ ਛੱਡ ਦੇਣ,
ਅਤੇ ਕੁਧਰਮੀ ਆਪਣੇ ਵਿਚਾਰਾਂ ਨੂੰ ਤਿਆਗ ਦੇਣ।
ਉਨ੍ਹਾਂ ਨੂੰ ਯਾਹਵੇਹ ਵੱਲ ਮੁੜਨ ਦਿਓ, ਅਤੇ ਉਹ ਉਨ੍ਹਾਂ ਉੱਤੇ ਮਿਹਰ ਕਰੇਗਾ,
ਅਤੇ ਸਾਡੇ ਪਰਮੇਸ਼ਵਰ ਵੱਲ, ਕਿਉਂਕਿ ਉਹ ਖੁੱਲ੍ਹ ਕੇ ਮਾਫ਼ ਕਰੇਗਾ।
ਮੈਂ ਤੁਹਾਡੇ ਅਪਰਾਧਾਂ ਨੂੰ ਬੱਦਲ ਵਾਂਙੁ,
ਤੁਹਾਡੇ ਪਾਪਾਂ ਨੂੰ ਸਵੇਰ ਦੀ ਧੁੰਦ ਵਾਂਗੂੰ ਦੂਰ ਕਰ ਦਿੱਤਾ ਹੈ।
ਮੇਰੇ ਕੋਲ ਵਾਪਸ ਆ,
ਕਿਉਂ ਜੋ ਮੈਂ ਤੈਨੂੰ ਛੁਡਾਇਆ ਹੈ।"
ਫਿਰ ਵੀ ਹੁਣ, ਯਾਹਵੇਹ ਇਹ ਆਖਦਾ ਹੈ,
"ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ
ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ।"
ਆਪਣੇ ਕੱਪੜਿਆ ਨੂੰ ਨਹੀਂ
ਸਗੋਂ ਦਿਲ ਨੂੰ ਪਾੜੋ।
ਯਾਹਵੇਹ ਆਪਣੇ ਪਰਮੇਸ਼ਵਰ ਵੱਲ ਮੁੜੋ,
ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ,
ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ
ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ।
ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ।
ਹਿਜ਼ਕੀਯਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਨੂੰ ਸੰਦੇਸ਼ ਭੇਜਿਆ ਅਤੇ ਇਫ਼ਰਾਈਮ ਅਤੇ ਮਨੱਸ਼ੇਹ ਨੂੰ ਵੀ ਚਿੱਠੀਆਂ ਲਿਖੀਆਂ, ਉਹਨਾਂ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੇ ਲਈ ਪਸਾਹ ਮਨਾਉਣ ਦਾ ਸੱਦਾ ਦਿੱਤਾ। ਪਾਤਸ਼ਾਹ ਅਤੇ ਉਸਦੇ ਅਧਿਕਾਰੀਆਂ ਅਤੇ ਯੇਰੂਸ਼ਲੇਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਪਸਾਹ ਮਨਾਉਣ ਦਾ ਫ਼ੈਸਲਾ ਕੀਤਾ। ਉਹ ਉਸ ਵੇਲੇ ਉਸ ਨੂੰ ਮਨਾ ਨਾ ਸਕੇ ਇਸ ਲਈ ਕਿ ਜਾਜਕਾਂ ਨੇ ਕਾਫ਼ੀ ਗਿਣਤੀ ਵਿੱਚ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਅਤੇ ਲੋਕੀ ਵੀ ਯੇਰੂਸ਼ਲੇਮ ਵਿੱਚ ਇਕੱਠੇ ਨਹੀਂ ਹੋਏ ਸਨ। ਇਹ ਯੋਜਨਾ ਰਾਜੇ ਅਤੇ ਸਾਰੀ ਸਭਾ ਨੂੰ ਸਹੀ ਜਾਪਦੀ ਸੀ। ਸੋ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਬੇਰਸ਼ੇਬਾ ਤੋਂ ਦਾਨ ਤੀਕ ਸਾਰੇ ਇਸਰਾਏਲ ਵਿੱਚ ਡੌਂਡੀ ਪਿਟਵਾਈ ਜਾਵੇ ਕਿ ਯੇਰੂਸ਼ਲੇਮ ਵਿੱਚ ਆ ਕੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਲਈ ਪਸਾਹ ਮਨਾਈ ਜਾਵੇ ਕਿਉਂ ਜੋ ਉਹਨਾਂ ਨੇ ਬਹੁਤਿਆਂ ਦਿਨਾਂ ਤੋਂ ਜਿਵੇਂ ਲਿਖਿਆ ਹੈ ਉਸ ਨੂੰ ਨਹੀਂ ਮਨਾਇਆ ਸੀ।
ਰਾਜੇ ਦੇ ਹੁਕਮ ਤੇ, ਰਾਜੇ ਅਤੇ ਉਸ ਦੇ ਅਧਿਕਾਰੀਆਂ ਦੀਆਂ ਚਿੱਠੀਆਂ ਲੈ ਕੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਭੇਜੇ ਗਏ, ਜਿਨ੍ਹਾਂ ਵਿੱਚ ਲਿਖਿਆ ਸੀ:
"ਇਸਰਾਏਲ ਦੇ ਲੋਕੋ, ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਵੱਲ ਵਾਪਸ ਜਾਓ, ਤਾਂ ਜੋ ਉਹ ਤੁਹਾਡੇ ਕੋਲ ਜਿਹੜੇ ਬਚੇ ਹੋਏ ਹਨ, ਜਿਹੜੇ ਅੱਸ਼ੂਰ ਦੇ ਰਾਜਿਆਂ ਦੇ ਹੱਥੋਂ ਬਚ ਗਏ ਹਨ ਵਾਪਸ ਆ ਜਾਵੇ। ਅਤੇ ਤੁਸੀਂ ਆਪਣੇ ਪਿਉ ਦਾਦਿਆਂ ਅਤੇ ਭਰਾਵਾਂ ਵਰਗੇ ਨਾ ਬਣੋ ਜਿਨ੍ਹਾਂ ਨੇ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਨਾਲ ਬੇਈਮਾਨੀ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਭੈਜਲ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਵੇਖਦੇ ਹੋ। ਹੱਠੀਏ ਨਾ ਬਣੋ, ਜਿਵੇਂ ਤੁਹਾਡੇ ਪੁਰਖੇ ਸਨ ਸਗੋਂ ਯਾਹਵੇਹ ਦੇ ਅਧੀਨ ਹੋ ਜਾਓ। ਉਸ ਦੀ ਸ਼ਰਨ ਵਿੱਚ ਆਓ, ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ। ਆਪਣੇ ਪਰਮੇਸ਼ਵਰ ਦੀ ਸੇਵਾ ਕਰੋ, ਤਾਂ ਜੋ ਉਸਦਾ ਭਿਆਨਕ ਕ੍ਰੋਧ ਤੁਹਾਡੇ ਤੋਂ ਹਟ ਜਾਵੇ। ਜੇ ਤੁਸੀਂ ਯਾਹਵੇਹ ਵੱਲ ਵਾਪਸ ਆਉਂਦੇ ਹੋ, ਤਾਂ ਤੁਹਾਡੇ ਸਾਥੀ ਇਸਰਾਏਲੀ ਅਤੇ ਤੁਹਾਡੇ ਬੱਚਿਆਂ ਨੂੰ ਉਹਨਾਂ ਦੇ ਗ਼ੁਲਾਮਾਂ ਦੁਆਰਾ ਤਰਸ ਕੀਤਾ ਜਾਵੇਗਾ ਅਤੇ ਉਹ ਇਸ ਧਰਤੀ ਉੱਤੇ ਵਾਪਸ ਆ ਜਾਣਗੇ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਮਿਹਰਬਾਨ ਅਤੇ ਦਿਆਲੂ ਹੈ। ਜੇਕਰ ਤੁਸੀਂ ਉਸ ਵੱਲ ਮੁੜਦੇ ਹੋ ਤਾਂ ਉਹ ਤੁਹਾਡੇ ਤੋਂ ਮੂੰਹ ਨਹੀਂ ਮੋੜੇਗਾ।"
ਸੰਦੇਸ਼ਵਾਹਕ ਇਫ਼ਰਾਈਮ ਅਤੇ ਮਨੱਸ਼ੇਹ ਵਿੱਚ ਜ਼ਬੂਲੁਨ ਤੱਕ ਕਸਬੇ-ਸ਼ਹਿਰ ਜਾਂਦੇ ਸਨ, ਪਰ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ। ਫਿਰ ਵੀ, ਆਸ਼ੇਰ, ਮਨੱਸ਼ੇਹ ਅਤੇ ਜ਼ਬੂਲੁਨ ਵਿੱਚੋਂ ਕੁਝ ਨੇ ਆਪਣੇ ਆਪ ਨੂੰ ਨਿਮਰ ਬਣਾਇਆ ਅਤੇ ਯੇਰੂਸ਼ਲੇਮ ਨੂੰ ਚਲੇ ਗਏ। ਯਹੂਦਾਹ ਵਿੱਚ ਵੀ ਪਰਮੇਸ਼ਵਰ ਦਾ ਹੱਥ ਲੋਕਾਂ ਉੱਤੇ ਸੀ ਤਾਂ ਜੋ ਉਹਨਾਂ ਨੂੰ ਮਨ ਦੀ ਏਕਤਾ ਪ੍ਰਦਾਨ ਕੀਤੀ ਜਾ ਸਕੇ ਤਾਂ ਜੋ ਰਾਜੇ ਅਤੇ ਉਸਦੇ ਅਧਿਕਾਰੀਆਂ ਨੇ ਯਾਹਵੇਹ ਦੇ ਬਚਨ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਹੋਵੇ।
ਦੂਜੇ ਮਹੀਨੇ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਉਣ ਲਈ ਲੋਕਾਂ ਦੀ ਇੱਕ ਬਹੁਤ ਵੱਡੀ ਭੀੜ ਯੇਰੂਸ਼ਲੇਮ ਵਿੱਚ ਇਕੱਠੀ ਹੋਈ। ਉਹਨਾਂ ਨੇ ਯੇਰੂਸ਼ਲੇਮ ਦੀਆਂ ਜਗਵੇਦੀਆਂ ਨੂੰ ਹਟਾ ਦਿੱਤਾ ਅਤੇ ਧੂਪ ਦੀਆਂ ਜਗਵੇਦੀਆਂ ਨੂੰ ਸਾਫ਼ ਕਰਕੇ ਕਿਦਰੋਨ ਘਾਟੀ ਵਿੱਚ ਸੁੱਟ ਦਿੱਤਾ।
ਉਹਨਾਂ ਨੇ ਦੂਜੇ ਮਹੀਨੇ ਦੀ ਚੌਦਵੀਂ ਤਾਰੀਖ਼ ਨੂੰ ਪਸਾਹ ਦੇ ਲੇਲੇ ਨੂੰ ਵੱਢਿਆ। ਜਾਜਕਾਂ ਅਤੇ ਲੇਵੀਆਂ ਨੇ ਸ਼ਰਮਿੰਦਾ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਯਾਹਵੇਹ ਦੇ ਭਵਨ ਵਿੱਚ ਹੋਮ ਦੀਆਂ ਭੇਟਾਂ ਲੈ ਕੇ ਆਏ। ਫਿਰ ਉਹਨਾਂ ਨੇ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੀ ਬਿਵਸਥਾ ਵਿੱਚ ਦਰਸਾਏ ਅਨੁਸਾਰ ਆਪਣਾ ਨਿਯਮਿਤ ਅਹੁਦਾ ਸੰਭਾਲ ਲਿਆ। ਜਾਜਕਾਂ ਨੇ ਲੇਵੀਆਂ ਦੁਆਰਾ ਉਹਨਾਂ ਨੂੰ ਦਿੱਤਾ ਲਹੂ ਜਗਵੇਦੀ ਉੱਤੇ ਛਿੜਕਿਆ। ਕਿਉਂਕਿ ਭੀੜ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ, ਇਸ ਲਈ ਲੇਵੀਆਂ ਨੂੰ ਉਹਨਾਂ ਸਾਰਿਆਂ ਲਈ ਪਸਾਹ ਦੇ ਲੇਲਿਆਂ ਨੂੰ ਮਾਰਨਾ ਪਿਆ ਜੋ ਰਸਮੀ ਤੌਰ ਤੇ ਸ਼ੁੱਧ ਨਹੀਂ ਸਨ ਅਤੇ ਆਪਣੇ ਲੇਲੇ ਨੂੰ ਯਾਹਵੇਹ ਲਈ ਪਵਿੱਤਰ ਨਹੀਂ ਕਰ ਸਕਦੇ ਸਨ। ਭਾਵੇਂ ਇਫ਼ਰਾਈਮ, ਮਨੱਸ਼ੇਹ, ਯਿੱਸਾਕਾਰ ਅਤੇ ਜ਼ਬੂਲੁਨ ਤੋਂ ਆਏ ਬਹੁਤਿਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਕੀਤਾ ਸੀ, ਤਾਂ ਵੀ ਉਹਨਾਂ ਨੇ ਪਸਾਹ ਦਾ ਭੋਜਨ ਖਾਧਾ ਜੋ ਲਿਖਿਆ ਹੋਇਆ ਸੀ। ਪਰ ਹਿਜ਼ਕੀਯਾਹ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ, "ਯਾਹਵੇਹ, ਜੋ ਭਲਾ ਹੈ, ਹਰ ਉਸ ਵਿਅਕਤੀ ਨੂੰ ਮਾਫ਼ ਕਰੇ ਜੋ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੂੰ ਭਾਲਣ ਲਈ ਆਪਣਾ ਦਿਲ ਲਗਾਉਂਦੇ ਹਨ। ਭਾਵੇਂ ਉਹ ਪਵਿੱਤਰ ਅਸਥਾਨ ਦੇ ਨਿਯਮਾਂ ਅਨੁਸਾਰ ਸਾਫ਼ ਵੀ ਨਹੀਂ ਹਨ।" ਅਤੇ ਯਾਹਵੇਹ ਨੇ ਹਿਜ਼ਕੀਯਾਹ ਨੂੰ ਸੁਣਿਆ ਅਤੇ ਲੋਕਾਂ ਨੂੰ ਚੰਗਾ ਕੀਤਾ।
ਅਤੇ ਜਿਹੜੇ ਇਸਰਾਏਲੀ ਯੇਰੂਸ਼ਲੇਮ ਵਿੱਚ ਮੌਜੂਦ ਸਨ ਉਹਨਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਅਤੇ ਲੇਵੀ ਅਰ ਜਾਜਕ ਉੱਚੀ ਸੁਰ ਦੇ ਵਾਜਿਆਂ ਨਾਲ ਯਾਹਵੇਹ ਦੇ ਦਰਬਾਰ ਵਿੱਚ ਗਾ-ਗਾ ਕੇ ਹਮੇਸ਼ਾ ਯਾਹਵੇਹ ਦੀ ਉਸਤਤ ਕਰਦੇ ਰਹੇ।
ਹਿਜ਼ਕੀਯਾਹ ਨੇ ਸਾਰੇ ਲੇਵੀਆਂ ਨੂੰ ਹੌਸਲਾ ਦਿੱਤਾ, ਜਿਨ੍ਹਾਂ ਨੇ ਯਾਹਵੇਹ ਦੀ ਸੇਵਾ ਬਾਰੇ ਚੰਗੀ ਸਮਝ ਦਿਖਾਈ। ਸੱਤਾਂ ਦਿਨਾਂ ਤੱਕ ਉਹਨਾਂ ਨੇ ਆਪਣਾ ਦਿੱਤਾ ਹੋਇਆ ਹਿੱਸਾ ਖਾਧਾ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦੀ ਉਸਤਤ ਕੀਤੀ।
ਸਾਰੀ ਸਭਾ ਫਿਰ ਸੱਤ ਦਿਨ ਹੋਰ ਤਿਉਹਾਰ ਮਨਾਉਣ ਲਈ ਸਹਿਮਤ ਹੋ ਗਈ ਅਤੇ ਇਸ ਲਈ ਉਹਨਾਂ ਨੇ ਹੋਰ ਸੱਤ ਦਿਨ ਖੁਸ਼ੀ ਨਾਲ ਮਨਾਇਆ। ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਸਭਾ ਲਈ ਇੱਕ ਹਜ਼ਾਰ ਬਲਦ ਅਤੇ ਸੱਤ ਹਜ਼ਾਰ ਭੇਡਾਂ ਅਤੇ ਬੱਕਰੀਆਂ ਦਿੱਤੀਆਂ ਅਤੇ ਅਧਿਕਾਰੀਆਂ ਨੇ ਉਹਨਾਂ ਨੂੰ ਇੱਕ ਹਜ਼ਾਰ ਬਲਦ ਅਤੇ ਦਸ ਹਜ਼ਾਰ ਭੇਡਾਂ ਅਤੇ ਬੱਕਰੀਆਂ ਦਿੱਤੀਆਂ। ਬਹੁਤ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ। ਯਹੂਦਾਹ ਦੀ ਸਾਰੀ ਸਭਾ, ਜਾਜਕਾਂ, ਲੇਵੀਆਂ ਅਤੇ ਇਸਰਾਏਲ ਤੋਂ ਆਏ ਸਾਰੇ ਲੋਕਾਂ ਸਮੇਤ, ਇਸਰਾਏਲ ਤੋਂ ਆਏ ਵਿਦੇਸ਼ੀ ਅਤੇ ਯਹੂਦਾਹ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਅਨੰਦ ਕੀਤਾ। ਯੇਰੂਸ਼ਲੇਮ ਵਿੱਚ ਬਹੁਤ ਖੁਸ਼ੀ ਹੋਈ ਕਿਉਂ ਜੋ ਇਸਰਾਏਲ ਦੇ ਰਾਜਾ ਦਾਵੀਦ ਦੇ ਪੁੱਤਰ ਸ਼ਲੋਮੋਨ ਦੇ ਦਿਨਾਂ ਤੋਂ ਯੇਰੂਸ਼ਲੇਮ ਵਿੱਚ ਅਜਿਹਾ ਕੁਝ ਨਹੀਂ ਸੀ ਹੋਇਆ। ਜਾਜਕ ਅਤੇ ਲੇਵੀ ਲੋਕਾਂ ਨੂੰ ਅਸੀਸ ਦੇਣ ਲਈ ਖੜ੍ਹੇ ਹੋਏ, ਅਤੇ ਪਰਮੇਸ਼ਵਰ ਨੇ ਉਹਨਾਂ ਦੀ ਪ੍ਰਾਰਥਨਾ ਸੁਣੀ, ਕਿਉਂਕਿ ਉਹਨਾਂ ਦੀਆਂ ਦੀ ਪ੍ਰਾਰਥਨਾ ਉਸਦੇ ਪਵਿੱਤਰ ਨਿਵਾਸ ਸਥਾਨ ਤੋਂ ਸਵਰਗ ਤੱਕ ਪਹੁੰਚ ਗਈ।
ਦਾਰਾ ਦੇ ਦੂਜੇ ਸਾਲ ਦੇ ਅੱਠਵੇਂ ਮਹੀਨੇ ਵਿੱਚ, ਯਾਹਵੇਹ ਦਾ ਬਚਨ ਇੱਦੋ ਦੇ ਪੁੱਤਰ ਬੇਰੇਖਿਯਾਹ ਦੇ ਪੁੱਤਰ ਜ਼ਕਰਯਾਹ ਨਬੀ ਕੋਲ ਆਇਆ:
"ਯਾਹਵੇਹ ਤੁਹਾਡੇ ਪੁਰਖਿਆਂ ਨਾਲ ਬਹੁਤ ਗੁੱਸੇ ਸੀ। ਇਸ ਲਈ ਲੋਕਾਂ ਨੂੰ ਆਖ: ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਮੇਰੇ ਵੱਲ ਵਾਪਸ ਮੁੜੋ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ: ਤਾਂ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ।’ ਆਪਣੇ ਪੁਰਖਿਆਂ ਵਰਗੇ ਨਾ ਬਣੋ, ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਪੁਕਾਰ ਕੇ ਕਿਹਾ ਸੀ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਆਪਣੇ ਬੁਰੇ ਰਾਹਾਂ ਅਤੇ ਬੁਰੇ ਕੰਮਾਂ ਤੋਂ ਮੁੜੋ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਨਾ ਹੀ ਧਿਆਨ ਦਿੱਤਾ ਇਹ ਯਾਹਵੇਹ ਦਾ ਵਾਕ ਹੈ।’ ਤੁਹਾਡੇ ਪੁਰਖੇ ਹੁਣ ਕਿੱਥੇ ਹਨ? ਅਤੇ ਕੀ ਨਬੀ ਸਦਾ ਲਈ ਜੀਉਂਦੇ ਰਹਿਣਗੇ? ਪਰ ਕੀ ਮੇਰੇ ਵਚਨ ਅਤੇ ਮੇਰੇ ਨਿਯਮ ਜਿਨ੍ਹਾਂ ਦਾ ਮੈਂ ਆਪਣੇ ਸੇਵਕਾਂ ਨਬੀਆਂ ਦੁਆਰਾ ਹੁਕਮ ਦਿੱਤਾ ਸੀ ਤੁਹਾਡੇ ਪੁਰਖਿਆਂ ਉੱਤੇ ਪੂਰੀਆਂ ਨਹੀਂ ਹੋਈਆਂ?
"ਫਿਰ ਉਹਨਾਂ ਨੇ ਪਛਤਾਵਾ ਕੀਤਾ ਅਤੇ ਕਿਹਾ, ‘ਸਰਬਸ਼ਕਤੀਮਾਨ ਯਾਹਵੇਹ ਨੇ ਸਾਡੇ ਨਾਲ ਉਹੀ ਕੀਤਾ ਹੈ, ਉਸੇ ਤਰ੍ਹਾਂ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ।’ "
ਦਾਰਾ ਦੇ ਦੂਜੇ ਸਾਲ, ਗਿਆਰਵੇਂ ਮਹੀਨੇ ਦੇ ਚੌਵੀਵੇਂ ਦਿਨ, ਇੱਦੋ ਦੇ ਪੁੱਤਰ ਬੇਰੇਕੀਯਾਹ ਦੇ ਪੁੱਤਰ ਜ਼ਕਰਯਾਹ ਨਬੀ ਨੂੰ ਯਾਹਵੇਹ ਦਾ ਵਚਨ ਆਇਆ।
ਰਾਤ ਨੂੰ ਮੈਨੂੰ ਇੱਕ ਦਰਸ਼ਨ ਹੋਇਆ ਅਤੇ ਮੇਰੇ ਸਾਹਮਣੇ ਇੱਕ ਆਦਮੀ ਲਾਲ ਘੋੜੇ ਤੇ ਸਵਾਰ ਸੀ। ਉਹ ਇੱਕ ਖੱਡ ਵਿੱਚ ਮਹਿੰਦੀ ਦੇ ਰੁੱਖਾਂ ਵਿਚਕਾਰ ਖੜ੍ਹਾ ਸੀ। ਉਸਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ।
ਮੈਂ ਪੁੱਛਿਆ, "ਇਹ ਕੀ ਹੈ ਪ੍ਰਭੂ?"
ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਉਸਨੇ ਜਵਾਬ ਦਿੱਤਾ, "ਮੈਂ ਤੈਨੂੰ ਦਿਖਾਵਾਂਗਾ ਕਿ ਇਹ ਕੀ ਹਨ।"
ਫਿਰ ਮਹਿੰਦੀ ਦੇ ਰੁੱਖਾਂ ਦੇ ਵਿਚਕਾਰ ਖੜ੍ਹੇ ਆਦਮੀ ਨੇ ਕਿਹਾ, "ਇਹ ਉਹ ਹਨ ਜਿਨ੍ਹਾਂ ਨੂੰ ਯਾਹਵੇਹ ਨੇ ਸਾਰੀ ਧਰਤੀ ਉੱਤੇ ਜਾਣ ਲਈ ਭੇਜਿਆ ਹੈ।"
ਅਤੇ ਉਹਨਾਂ ਨੇ ਯਾਹਵੇਹ ਦੇ ਦੂਤ ਨੂੰ ਦੱਸਿਆ ਜੋ ਮਹਿੰਦੀ ਦੇ ਰੁੱਖਾਂ ਦੇ ਵਿਚਕਾਰ ਖੜ੍ਹਾ ਸੀ, "ਅਸੀਂ ਸਾਰੀ ਧਰਤੀ ਵਿੱਚ ਘੁੰਮੇ ਹਾਂ ਅਤੇ ਸਾਰੇ ਸੰਸਾਰ ਨੂੰ ਅਰਾਮ ਅਤੇ ਸ਼ਾਂਤੀ ਵਿੱਚ ਪਾਇਆ ਹੈ।"
ਤਦ ਯਾਹਵੇਹ ਦੇ ਦੂਤ ਨੇ ਕਿਹਾ, "ਸਰਬਸ਼ਕਤੀਮਾਨ ਯਾਹਵੇਹ, ਤੂੰ ਕਦੋਂ ਤੱਕ ਯੇਰੂਸ਼ਲੇਮ ਅਤੇ ਯਹੂਦਾਹ ਦੇ ਨਗਰਾਂ ਤੋਂ ਰਹਿਮ ਨੂੰ ਰੋਕੇਂਗਾ, ਜਿਨ੍ਹਾਂ ਉੱਤੇ ਤੂੰ ਸੱਤਰ ਸਾਲਾਂ ਤੋਂ ਗੁੱਸੇ ਹੈਂ?" ਇਸ ਲਈ ਯਾਹਵੇਹ ਨੇ ਮੇਰੇ ਨਾਲ ਗੱਲ ਕਰਨ ਵਾਲੇ ਦੂਤ ਨੂੰ ਦਿਆਲੂ ਅਤੇ ਦਿਲਾਸਾ ਦੇਣ ਵਾਲੇ ਸ਼ਬਦ ਕਹੇ।
ਤਦ ਉਸ ਦੂਤ ਨੇ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, ਆਖਿਆ, "ਇਹ ਵਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਮੈਨੂੰ ਯੇਰੂਸ਼ਲੇਮ ਅਤੇ ਸੀਯੋਨ ਲਈ ਵੱਡੀ ਅਣਖ ਹੈ, ਅਤੇ ਮੈਂ ਉਹਨਾਂ ਕੌਮਾਂ ਨਾਲ ਬਹੁਤ ਗੁੱਸੇ ਹਾਂ ਜੋ ਸੁਰੱਖਿਅਤ ਮਹਿਸੂਸ ਕਰਦੇ ਹਨ। ਕਿਉਂ ਜੋ ਮੇਰਾ ਕ੍ਰੋਧ ਥੋੜ੍ਹਾ ਜਿਹਾ ਸੀ ਪਰ ਉਨ੍ਹਾਂ ਨੇ ਆਪ ਹੀ ਆਪਣੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ।’
"ਇਸ ਲਈ ਯਾਹਵੇਹ ਇਹ ਆਖਦਾ ਹੈ: ‘ਮੈਂ ਦਇਆ ਨਾਲ ਯੇਰੂਸ਼ਲੇਮ ਨੂੰ ਵਾਪਸ ਆਵਾਂਗਾ ਅਤੇ ਉੱਥੇ ਮੇਰਾ ਘਰ ਦੁਬਾਰਾ ਬਣਾਇਆ ਜਾਵੇਗਾ। ਅਤੇ ਮਾਪਣ ਵਾਲੀ ਰੇਖਾ ਯੇਰੂਸ਼ਲੇਮ ਉੱਤੇ ਫੈਲਾਈ ਜਾਵੇਗੀ,’ ਸਰਬਸ਼ਕਤੀਮਾਨ ਯਾਹਵੇਹ ਦਾ ਇਹ ਐਲਾਨ ਹੈ।
"ਫਿਰ ਪੁਕਾਰ ਕੇ ਯਾਹਵੇਹ ਇਹ ਆਖਦਾ ਹੈ: ‘ਮੇਰੇ ਨਗਰ ਫਿਰ ਖੁਸ਼ਹਾਲੀ ਨਾਲ ਭਰ ਜਾਣਗੇ ਅਤੇ ਯਾਹਵੇਹ ਫਿਰ ਸੀਯੋਨ ਨੂੰ ਦਿਲਾਸਾ ਦੇਵੇਗਾ ਅਤੇ ਯੇਰੂਸ਼ਲੇਮ ਨੂੰ ਚੁਣੇਗਾ।’ "
ਫਿਰ ਮੈਂ ਉੱਪਰ ਦੇਖਿਆ, ਅਤੇ ਮੇਰੇ ਅੱਗੇ ਚਾਰ ਸਿੰਗ ਸਨ। ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, "ਇਹ ਕੀ ਹਨ?"
ਉਸਨੇ ਮੈਨੂੰ ਉੱਤਰ ਦਿੱਤਾ, "ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ, ਇਸਰਾਏਲ ਅਤੇ ਯੇਰੂਸ਼ਲੇਮ ਨੂੰ ਖਿੰਡਾ ਦਿੱਤਾ ਸੀ।"
ਫਿਰ ਯਾਹਵੇਹ ਨੇ ਮੈਨੂੰ ਚਾਰ ਲੁਹਾਰ ਦਿਖਾਏ। ਮੈਂ ਪੁੱਛਿਆ, "ਇਹ ਕੀ ਕਰਨ ਆ ਰਹੇ ਹਨ?"
ਉਸ ਨੇ ਉੱਤਰ ਦਿੱਤਾ, "ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਖਿੰਡਾ ਦਿੱਤਾ ਤਾਂ ਜੋ ਕੋਈ ਆਪਣਾ ਸਿਰ ਨਾ ਚੁੱਕ ਸਕੇ, ਪਰ ਇਹ ਲੁਹਾਰ ਉਹਨਾਂ ਕੌਮਾਂ ਨੂੰ ਡਰਾਉਣ ਅਤੇ ਇਨ੍ਹਾਂ ਸਿੰਗਾਂ ਨੂੰ ਬਾਹਰ ਸੁੱਟਣ ਲਈ ਆਏ ਹਨ ਜਿਨ੍ਹਾਂ ਨੇ ਯਹੂਦਾਹ ਦੀ ਧਰਤੀ ਉੱਤੇ ਆਪਣੇ ਸਿੰਗਾਂ ਨੂੰ ਖਿੰਡਾਉਣ ਲਈ ਉੱਚਾ ਕੀਤਾ ਸੀ।"
ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹਨਾਂ ਨੂੰ ਮੈਂ ਝਿੜਕਦਾ ਹਾਂ ਅਤੇ ਤਾੜਦਾ ਹਾਂ। ਇਸ ਲਈ ਇਮਾਨਦਾਰ ਬਣੋ ਅਤੇ ਤੋਬਾ ਕਰੋ।
ਇਸ ਲਈ, ਜੋ ਵੀ ਤੁਹਾਡੇ ਧਰਤੀ ਦੇ ਸੁਭਾਅ ਨਾਲ ਸੰਬੰਧਿਤ ਹੈ ਉਸ ਨੂੰ ਮਾਰ ਦਿਓ: ਜਿਨਸੀ ਅਨੈਤਿਕਤਾ, ਅਪਵਿੱਤਰਤਾ, ਵਾਸਨਾ, ਬੁਰਾਈਆਂ ਦੀਆਂ ਇੱਛਾਵਾਂ ਅਤੇ ਲਾਲਚ, ਜੋ ਮੂਰਤੀ ਪੂਜਾ ਹੈ।
ਆਪਣੇ ਅੰਗ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਜਾਣ ਕੇ ਪਰਮੇਸ਼ਵਰ ਨੂੰ ਸੌਂਪ ਦਿਓ ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਵਰ ਨੂੰ ਸੌਂਪ ਦਿਓ।
ਹੇ ਭਰਾਵੋ ਅਤੇ ਭੈਣੋ, ਜੇ ਕੋਈ ਪਾਪ ਵਿੱਚ ਫੜਿਆ ਵੀ ਜਾਵੇ, ਤੁਸੀਂ ਜਿਹੜੇ ਆਤਮਿਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਓ ਨਾਲ ਉਸ ਦਾ ਸੁਧਾਰ ਕਰੋ। ਪਰ ਆਪਣੇ ਆਪ ਨੂੰ ਵੇਖੋ, ਜਾਂ ਤੁਸੀਂ ਵੀ ਅਜਿਹਾ ਕਰਨ ਲਈ ਪਰਤਾਏ ਗਏ।
ਇਸ ਲਈ, ਸਾਰੀ ਗੰਦਗੀ ਅਤੇ ਵੱਧ ਰਹੇ ਵੈਰ-ਵਿਰੋਧ ਨੂੰ ਦੂਰ ਕਰਕੇ, ਨਿਮਰਤਾ ਨਾਲ ਉਸ ਬਚਨ ਨੂੰ ਸਵੀਕਾਰ ਕਰੋ ਜੋ ਤੁਹਾਡੇ ਦਿਲ ਵਿੱਚ ਬੀਜਿਆ ਗਿਆ ਹੈ ਅਤੇ ਜੋ ਤੁਹਾਡੀ ਜ਼ਿੰਦਗੀ ਨੂੰ ਬਚਾ ਸਕਦਾ ਹੈ।