Materialismo
O materialismo é uma armadilha espiritual. A Bíblia alerta que o amor ao dinheiro é raiz de todos os males e nos chama a buscar tesouros no céu, não na terra.
O perigo das riquezas
Que aproveita ao homem ganhar o mundo inteiro e perder a sua alma? O materialismo engana e afasta do que realmente importa.
ਮਨੁੱਖ ਨੂੰ ਕੀ ਲਾਭ ਹੋਵੇਗਾ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ, ਪਰ ਆਪਣੀ ਜਾਨ ਨੂੰ ਗੁਆ ਦੇਵੇ? ਜਾਂ ਕੋਈ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ?
ਮਨੁੱਖ ਨੂੰ ਕੀ ਲਾਭ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ, ਪਰ ਆਪਣੀ ਜਾਨ ਨੂੰ ਗੁਆ ਦੇਵੇ?
ਉਹ ਜੋ ਅਮੀਰ ਹੋਣਾ ਚਾਹੁੰਦੇ ਹਨ ਪਰਤਾਵੇ ਅਤੇ ਇੱਕ ਜਾਲ ਵਿੱਚ ਫਸ ਜਾਂਦੇ ਹਨ ਅਤੇ ਬਹੁਤ ਸਾਰੀਆਂ ਮੂਰਖਤਾ ਅਤੇ ਨੁਕਸਾਨ ਕਰਨ ਵਾਲੀਆਂ ਇੱਛਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਬਰਬਾਦ ਅਤੇ ਤਬਾਹੀ ਵਿੱਚ ਡੋਬ ਦਿੰਦੀਆਂ ਹਨ।
ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ, ਅਤੇ ਨਾ ਹੀ ਕੁਝ ਵੀ ਲੈ ਕੇ ਜਾ ਸਕਦੇ ਹਾਂ। ਪਰ ਜੇ ਸਾਡੇ ਕੋਲ ਭੋਜਨ ਅਤੇ ਕੱਪੜੇ ਹਨ, ਤਾਂ ਅਸੀਂ ਇਸ ਨਾਲ ਸੰਤੁਸ਼ਟ ਹੋਵਾਂਗੇ।
ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ, ਅਤੇ ਨਾ ਹੀ ਕੁਝ ਵੀ ਲੈ ਕੇ ਜਾ ਸਕਦੇ ਹਾਂ। ਪਰ ਜੇ ਸਾਡੇ ਕੋਲ ਭੋਜਨ ਅਤੇ ਕੱਪੜੇ ਹਨ, ਤਾਂ ਅਸੀਂ ਇਸ ਨਾਲ ਸੰਤੁਸ਼ਟ ਹੋਵਾਂਗੇ।
Tesouros no céu
Ajuntai tesouros no céu, onde traça e ferrugem não consomem. O bom nome vale mais que muitas riquezas, e a sabedoria supera o ouro.
ਸਵਰਗ ਵਿੱਚ ਧਨ
"ਆਪਣੇ ਲਈ ਧਰਤੀ ਉੱਤੇ ਧਨ ਇਕੱਠਾ ਨਾ ਕਰੋ, ਜਿੱਥੇ ਕੀੜਾ ਅਤੇ ਜੰਗਾਲ ਇਸ ਨੂੰ ਨਾਸ ਕਰਦੇ ਹਨ ਅਤੇ ਚੋਰ ਸੰਨ ਮਾਰ ਕੇ ਇਸ ਨੂੰ ਚੁਰਾਉਂਦੇ ਹਨ। ਪਰ ਆਪਣੇ ਲਈ ਸਵਰਗ ਵਿੱਚ ਧਨ ਇਕੱਠਾ ਕਰੋ, ਜਿੱਥੇ ਨਾ ਕੋਈ ਕੀੜਾ ਅਤੇ ਨਾ ਜੰਗਾਲ ਇਸ ਨੂੰ ਨਾਸ ਕਰਦੇ ਹਨ ਅਤੇ ਨਾ ਹੀ ਚੋਰ ਇਸ ਨੂੰ ਚੁਰਾਉਂਦੇ ਹਨ।
ਕਿਉਂਕਿ ਜਿੱਥੇ ਤੁਹਾਡਾ ਧਨ ਹੈ, ਉੱਥੇ ਤੁਹਾਡਾ ਮਨ ਵੀ ਹੋਵੇਗਾ।
ਯਿਸ਼ੂ ਨੇ ਉਸ ਨੂੰ ਕਿਹਾ, "ਅਗਰ ਤੂੰ ਸਪੂੰਰਨ ਬਣਨਾ ਚਾਹੁੰਦਾ ਹੈ, ਤਾਂ ਜਾ ਕੇ ਆਪਣੀ ਜਾਇਦਾਦ ਵੇਚ ਅਤੇ ਗਰੀਬਾਂ ਨੂੰ ਵੰਡ ਦੇ, ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਫਿਰ ਆ ਮੇਰੇ ਮਗਰ ਚੱਲ।"
ਇੱਕ ਨੇਕ ਨਾਮ ਵੱਡੀ ਦੌਲਤ ਨਾਲੋਂ ਵਧੇਰੇ ਚੰਗਾ ਹੈ,
ਆਦਰ ਕੀਤਾ ਜਾਣਾ ਚਾਂਦੀ ਜਾਂ ਸੋਨੇ ਨਾਲੋਂ ਚੰਗਾ ਹੈ।
ਸੋਨੇ ਨਾਲੋਂ ਬੁੱਧ ਪ੍ਰਾਪਤ ਕਰਨਾ ਕਿੰਨਾ ਚੰਗਾ ਹੈ,
ਚਾਂਦੀ ਨਾਲੋਂ ਸਮਝ ਪ੍ਰਾਪਤ ਕਰਨਾ ਕਿੰਨਾ ਚੰਗਾ ਹੈ!
ਅਸ਼ਾਂਤੀ ਦੀ ਨਾਲ ਵੱਡੀ ਦੌਲਤ ਨਾਲੋਂ,
ਯਾਹਵੇਹ ਦੇ ਡਰ ਨਾਲ ਥੋੜਾ ਜਿਹਾ ਚੰਗਾ ਹੈ।
Contentamento e generosidade
Grande ganho é a piedade com contentamento. A cobiça é idolatria, mas a generosidade traz alegria e bênção.
ਪਰ ਸਬਰ ਨਾਲ ਭਗਤੀ ਕਰਨਾ ਬਹੁਤ ਵੱਡਾ ਲਾਭ ਹੈ।
ਜਿਹੜੇ ਲੋਕ ਇਸ ਸੰਸਾਰ ਵਿੱਚ ਅਮੀਰ ਹਨ ਉਹਨਾਂ ਨੂੰ ਹੁਕਮ ਦੇ ਕਿ ਉਹ ਹੰਕਾਰੀ ਨਾ ਬਨਣ ਅਤੇ ਆਪਣੀ ਆਸ ਅਨਿਸ਼ਚਿਤ ਦੌਲਤ ਉੱਤੇ ਨਾ ਲਗਾਉਣ, ਪਰ ਆਪਣੀ ਆਸ ਪਰਮੇਸ਼ਵਰ ਤੇ ਲਗਾਉਣ ਜੋ ਸਾਡੇ ਭੋਗ ਲਈ ਸਾਨੂੰ ਸਭ ਕੁਝ ਦਿੰਦਾ ਹੈ।
ਆਪਣੀ ਜ਼ਿੰਦਗੀ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚ ਸੰਤੁਸ਼ਟ ਰਹੋ, ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈ,
"ਮੈਂ ਤੈਨੂੰ ਕਦੇ ਨਹੀਂ ਛੱਡਾਂਗਾ;
ਅਤੇ ਮੈਂ ਤੈਨੂੰ ਕਦੇ ਨਹੀਂ ਤਿਆਗਾਂਗਾ।"
ਇਸ ਲਈ, ਜੋ ਵੀ ਤੁਹਾਡੇ ਧਰਤੀ ਦੇ ਸੁਭਾਅ ਨਾਲ ਸੰਬੰਧਿਤ ਹੈ ਉਸ ਨੂੰ ਮਾਰ ਦਿਓ: ਜਿਨਸੀ ਅਨੈਤਿਕਤਾ, ਅਪਵਿੱਤਰਤਾ, ਵਾਸਨਾ, ਬੁਰਾਈਆਂ ਦੀਆਂ ਇੱਛਾਵਾਂ ਅਤੇ ਲਾਲਚ, ਜੋ ਮੂਰਤੀ ਪੂਜਾ ਹੈ।
ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਵੇਖੋ! ਆਪਣੇ ਆਪ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਦੂਰ ਰੱਖੋ। ਆਪਣੀ ਦੌਲਤ ਦੀ ਬਹੁਤਾਤ ਕਰਕੇ ਮਨੁੱਖ ਦੀ ਜ਼ਿੰਦਗੀ ਚੰਗੀ ਨਹੀਂ ਹੈ।"
ਜਿਹੜਾ ਵਿਅਕਤੀ ਪੈਸੇ ਨੂੰ ਪਿਆਰ ਕਰਦਾ ਹੈ ਉਸ ਕੋਲ ਕਦੇ ਵੀ ਕਾਫ਼ੀ ਨਹੀਂ ਹੁੰਦਾ,
ਜੋ ਕੋਈ ਵੀ ਧਨ ਨੂੰ ਪਿਆਰ ਕਰਦਾ ਹੈ ਉਹ ਆਪਣੀ ਕਮਾਈ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ,
ਇਹ ਵੀ ਵਿਅਰਥ ਹੈ।
ਹਰ ਕੋਈ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਹੀ ਆਉਂਦਾ ਹੈ,
ਉਸੇ ਤਰ੍ਹਾ ਹੀ ਵਾਪਸ ਮੁੜ ਜਾਏਗਾ,
ਅਤੇ ਉਹ ਆਪਣੀ ਮਿਹਨਤ ਵਿੱਚੋਂ ਕੁਝ ਨਾ ਰੱਖੇਗਾ,
ਜੋ ਉਹ ਆਪਣੇ ਹੱਥਾਂ ਵਿੱਚ ਲੈ ਜਾਵੇ।
O invisível acima do visível
As coisas que se veem são temporais; as que não se veem são eternas. Devemos fixar os olhos no que é permanente e verdadeiro.
ਇਸ ਲਈ ਅਸੀਂ ਆਪਣਾ ਧਿਆਨ ਦਿੱਸਣ ਵਾਲੀਆਂ ਵਸਤਾਂ ਤੇ ਨਹੀਂ ਸਗੋਂ ਨਾ ਦਿੱਸਣ ਵਾਲੀਆਂ ਵੱਲ ਕਰਦੇ ਹਾਂ, ਕਿਉਂਕਿ ਜੋ ਕੁਝ ਦਿਖਦਾ ਹੈ ਕੁਝ ਸਮੇਂ ਲਈ ਹੈ, ਪਰ ਨਾ ਦਿੱਸਣ ਵਾਲੀਆਂ ਵਸਤਾਂ ਸਦੀਪਕ ਹਨ।
ਅਮੀਰਾਂ ਦੀ ਦੌਲਤ ਉਹਨਾਂ ਦਾ ਗੜ੍ਹ ਵਾਲਾ ਸ਼ਹਿਰ ਹੈ।
ਉਹ ਇਸਦੀ ਕਲਪਨਾ ਕਰਦੇ ਹਨ ਕਿ ਇੱਕ ਉੱਚੀ ਸ਼ਹਿਰਪਨਾਹ ਵਾਂਗੂੰ ਹੈ।
ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ,
ਪਰ ਧਰਮ ਮੌਤ ਤੋਂ ਬਚਾਉਂਦਾ ਹੈ।
ਦੌਲਤ ਵੱਲ ਇੱਕ ਝਾਤ ਮਾਰੋ, ਅਤੇ ਉਹ ਚਲੀ ਜਾਵੇਗੀ,
ਕਿਉਂਕਿ ਉਹ ਨੂੰ ਜ਼ਰੂਰ ਖੰਭ ਲੱਗਦੇ
ਅਤੇ ਉਕਾਬ ਵਾਂਗ ਅਕਾਸ਼ ਵੱਲ ਉੱਡ ਜਾਂਦੀ ਹੈ।
ਸਾਰਾ ਦਿਨ ਉਹ ਲੋਭ ਹੀ ਕਰਦਾ ਰਹਿੰਦਾ ਹੈ,
ਪਰ ਧਰਮੀ ਦਿੰਦਾ ਹੈ ਪਰ ਰੁੱਕਦਾ ਨਹੀਂ ਹੈ।
ਮਿੱਥਿਆ ਅਤੇ ਝੂਠ ਨੂੰ ਮੇਰੇ ਤੋਂ ਦੂਰ ਰੱਖੀ
ਮੈਨੂੰ ਨਾ ਗਰੀਬੀ ਨਾ ਅਮੀਰੀ ਦੇ,
ਪਰ ਮੈਨੂੰ ਸਿਰਫ ਮੇਰੀ ਰੋਜ਼ੀ ਰੋਟੀ ਦਿਓ।
ਇਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਔਰਤਾਂ ਸੱਭਿਅਤਾ ਨਾਲ ਅਤੇ ਮਰਯਾਦਾ ਵਿੱਚ ਆਪਣੇ ਆਪ ਨੂੰ ਸੋਹਣੀ ਪੁਸ਼ਾਕ ਨਾਲ ਸੁਆਰਨ, ਨਾ ਕਿ ਸਿਰਫ ਵਾਲਾਂ ਦੀ ਸਜਾਵਟ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਕੱਪੜਿਆਂ ਨਾਲ, ਸਗੋਂ ਚੰਗੇ ਕੰਮਾਂ ਨਾਲ, ਕਿਉਂਕਿ ਉਹਨਾਂ ਔਰਤਾਂ ਨੂੰ ਇਹ ਫੱਬਦਾ ਹੈ ਜੋ ਪਰਮੇਸ਼ਵਰ ਦੀ ਭਗਤੀ ਕਰਨ ਦਾ ਦਾਅਵਾ ਕਰਦੀਆਂ ਹਨ।
ਵਿਸ਼ਵਾਸੀਆ ਦੀ ਜਾਇਦਾਦ
ਸਾਰੇ ਵਿਸ਼ਵਾਸੀ ਇੱਕ ਦਿਲ ਅਤੇ ਇੱਕ ਜਾਨ ਸੀ। ਕਿਸੇ ਨੇ ਵੀ ਦਾਅਵਾ ਨਹੀਂ ਕੀਤਾ ਕਿ ਉਨ੍ਹਾਂ ਦੀ ਕੋਈ ਵੀ ਜਾਇਦਾਦ ਆਪਣੀ ਸੀ, ਪਰ ਉਨ੍ਹਾਂ ਨੇ ਆਪਣਾ ਸਭ ਕੁਝ ਸਾਂਝਾ ਕੀਤਾ।