6 ਯਾਦ ਰੱਖਣਾ: ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ। 7 ਹਰੇਕ ਉਸੇ ਤਰ੍ਹਾਂ ਹੀ ਦੇਵੇ ਜਿਸ ਤਰ੍ਹਾਂ ਉਸ ਨੇ ਆਪਣੇ ਦਿਲ ਵਿੱਚ ਦੇਣ ਲਈ ਧਾਰਿਆ ਹੋਇਆ ਹੈ, ਨਾ ਕਿ ਝਿਜਕਦਿਆ ਹੋਇਆ ਅਤੇ ਨਾ ਮਜ਼ਬੂਰੀ ਨਾਲ, ਕਿਉਂਕਿ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ। 8 ਅਤੇ ਪਰਮੇਸ਼ਵਰ ਤੁਹਾਨੂੰ ਭਰਭੂਰ ਬਰਕਤ ਦੇਣ ਦੀ ਸਮਰੱਥ ਰੱਖਦਾ ਹੈ, ਤਾਂ ਜੋ ਹਰ ਇੱਕ ਵਸਤੂ ਹਰ ਸਮੇਂ ਉਹ ਸਭ ਕੁਝ ਤੁਹਾਡੇ ਕੋਲ ਹੋਵੇ ਜਿਸਦੀ ਤੁਹਾਨੂੰ ਜ਼ਰੂਰਤ ਹੈ, ਤਾਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਨਾਲ ਹੋਵੇ। 9 ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
"ਉਹਨਾਂ ਨੇ ਖੁੱਲ੍ਹੇ ਦਿਲ ਨਾਲ ਗਰੀਬਾਂ ਨੂੰ ਦਿੱਤਾ;
ਅਤੇ ਉਹਨਾਂ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ।"9:9 ਜ਼ਬੂ 112:9
10 ਅਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦਾ ਹੈ ਪਰਮੇਸ਼ਵਰ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਅਤੇ ਉਸ ਨੂੰ ਵਧਾਵੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫ਼ਲ ਵਿੱਚ ਵਾਧਾ ਕਰੇਗਾ। 11 ਤਾਂ ਜੋ ਤੁਸੀਂ ਸਭਨਾਂ ਗੱਲਾਂ ਵਿੱਚ ਹਰ ਪ੍ਰਕਾਰ ਦੀ ਉਦਾਰਤਾ ਲਈ ਧਨੀ ਹੋ ਜਾਓ, ਜਿਹੜੀ ਸਾਡੇ ਰਾਹੀ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰੀ ਹੈ।
12 ਕਿਉਂਕਿ ਇਹ ਸੇਵਕਾਈ ਨਾ ਸਿਰਫ ਪਰਮੇਸ਼ਵਰ ਦੇ ਲੋਕਾਂ ਦੀਆ ਜ਼ਰੂਰਤਾਂ9:12 ਪਰਮੇਸ਼ਵਰ ਦੇ ਲੋਕਾਂ ਦੀਆ ਜ਼ਰੂਰਤਾਂ ਯੇਰੂਸ਼ਲੇਮ ਦੇ ਲੋੜਵੰਦ ਵਿਸ਼ਵਾਸੀ ਨੂੰ ਪੂਰਾ ਕਰਨਾ ਹੈ, ਸਗੋਂ ਪਰਮੇਸ਼ਵਰ ਦਾ ਧੰਨਵਾਦ ਕਰਨ ਲਈ ਬਹੁਤ ਸਾਰੇ ਪ੍ਰਗਟਾਵਿਆਂ ਵਿੱਚ ਭਰਭੂਰ ਹੈ।