ਪੌਲੁਸ ਨੇ ਕੈਫ਼ਾਸ ਦਾ ਵਿਰੋਧ ਕੀਤਾ
11 ਜਦੋਂ ਕੈਫ਼ਾਸ ਅੰਤਾਕਿਆ ਸ਼ਹਿਰ ਵਿੱਚ ਆਇਆ, ਮੈਂ ਉਸ ਦੇ ਚਿਹਰੇ ਤੇ ਉਸ ਦਾ ਵਿਰੋਧ ਕੀਤਾ, ਕਿਉਂਕਿ ਉਹ ਤਾਂ ਦੋਸ਼ੀ ਠਹਿਰਿਆ ਸੀ। 12 ਕਿਉਂਕਿ ਯਾਕੋਬ ਕੋਲੋ ਕੁਝ ਮਨੁੱਖ ਆਉਣ ਤੋਂ ਪਹਿਲਾਂ, ਉਹ ਗ਼ੈਰ-ਯਹੂਦੀ ਲੋਕਾਂ ਨਾਲ ਖਾਂਦਾ ਹੁੰਦਾ ਸੀ। ਪਰ ਜਦੋਂ ਉਹ ਪਹੁੰਚੇ, ਤਾਂ ਉਹ ਪਿੱਛੇ ਹੋਣ ਲੱਗਾ ਅਤੇ ਆਪਣੇ ਆਪ ਨੂੰ ਗ਼ੈਰ-ਯਹੂਦੀ ਭਰਾਵਾਂ ਤੋਂ ਵੱਖ ਕਰਨ ਲੱਗਾ ਕਿਉਂਕਿ ਉਹ ਸੁੰਨਤ ਸਮੂਹ ਦੇ ਲੋਕਾਂ ਤੋਂ ਡਰਦਾ ਸੀ।2:12 ਰਸੂ 10:28; 11:2-3 13 ਬਾਕੀ ਯਹੂਦੀ ਵਿਸ਼ਵਾਸੀ ਉਸ ਦੇ ਪਖੰਡ ਵਿੱਚ ਸ਼ਾਮਲ ਹੋ ਗਏ, ਬਰਨਬਾਸ ਵੀ ਉਨ੍ਹਾਂ ਦੇ ਪਖੰਡ ਦੇ ਕਾਰਨ ਕੁਰਾਹੇ ਪੈ ਗਿਆ।
14 ਜਦੋਂ ਮੈਂ ਵੇਖਿਆ ਕਿ ਉਹ ਖੁਸ਼ਖ਼ਬਰੀ ਦੀ ਸੱਚਾਈ ਦੇ ਅਨੁਸਾਰ ਨਹੀਂ ਚੱਲ ਰਹੇ ਸਨ, ਮੈਂ ਉਨ੍ਹਾਂ ਸਾਰਿਆਂ ਦੇ ਸਾਹਮਣੇ ਕੈਫ਼ਾਸ ਨੂੰ ਕਿਹਾ, "ਤੁਸੀਂ ਇੱਕ ਯਹੂਦੀ ਹੋ, ਫਿਰ ਵੀ ਤੁਸੀਂ ਇੱਕ ਗ਼ੈਰ ਯਹੂਦੀ ਵਾਂਗ ਰਹਿੰਦੇ ਹੋ ਅਤੇ ਨਾ ਕਿ ਇੱਕ ਯਹੂਦੀ ਵਾਂਗ। ਤਾਂ ਫਿਰ, ਇਹ ਕਿਵੇਂ ਹੈ ਕਿ ਤੁਸੀਂ ਗ਼ੈਰ-ਯਹੂਦੀਆਂ ਨੂੰ ਯਹੂਦੀ ਰੀਤੀ ਰਿਵਾਜਾਂ ਦੀ ਪਾਲਣਾ ਕਰਨ ਲਈ ਮਜਬੂਰ ਕਰਦੇ ਹੋ?