Buscar a Deus
Buscar a Deus é o chamado mais urgente da Bíblia. Buscai primeiro o Reino de Deus. Os que buscam de todo coração encontram — porque Ele se deixa encontrar pelos que o procuram.
Buscai ao Senhor
Buscai ao Senhor enquanto se pode achar. Buscai e achareis. O Senhor recompensa os que o buscam com diligência.
ਯਾਹਵੇਹ ਨੂੰ ਭਾਲੋ ਜਦੋਂ ਤੱਕ ਉਹ ਮਿਲ ਜਾਵੇ;
ਉਸ ਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ।
ਯਾਹਵੇਹ ਨੂੰ ਭਾਲੋ ਜਦੋਂ ਤੱਕ ਉਹ ਮਿਲ ਜਾਵੇ;
ਉਸ ਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ।
"ਮੈਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਲਈ ਪ੍ਰਗਟ ਕੀਤਾ ਜਿਨ੍ਹਾਂ ਨੇ ਮੈਨੂੰ ਨਹੀਂ ਮੰਗਿਆ;
ਉਹਨਾਂ ਲੋਕਾਂ ਨੇ ਮੈਨੂੰ ਪਾ ਲਿਆ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ।
ਉਸ ਕੌਮ ਨੂੰ ਜੋ ਮੇਰਾ ਨਾਮ ਨਹੀਂ ਲੈਂਦੀ ਸੀ,
ਮੈਂ ਕਿਹਾ, ‘ਮੈਂ ਹਾਂ, ਮੈਂ ਹਾਂ।’
ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ ਅਤੇ
ਕਮਜ਼ੋਰਾਂ ਦੀ ਸ਼ਕਤੀ ਵਧਾਉਂਦਾ ਹੈ।
ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ,
ਅਤੇ ਜੁਆਨ ਵੀ ਠੋਕਰ ਖਾ ਕੇ ਡਿੱਗ ਹੀ ਪੈਣਗੇ।
ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ,
ਉਹ ਆਪਣੀ ਤਾਕਤ ਨਵੇਂ ਸਿਰਿਓਂ ਪਾਉਣਗੇ।
ਉਹ ਉਕਾਬਾਂ ਵਾਂਗ ਖੰਭਾਂ ਉੱਤੇ ਉੱਡਣਗੇ।
ਉਹ ਦੌੜਨਗੇ ਅਤੇ ਥੱਕਣਗੇ ਨਹੀਂ,
ਉਹ ਤੁਰਨਗੇ ਅਤੇ ਹੁੱਸਣਗੇ ਨਹੀਂ।
ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ,
ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।
ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ,
ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।
"ਅਤੇ ਹੇ ਮੇਰੇ ਪੁੱਤਰ ਸ਼ਲੋਮੋਨ, ਤੂੰ ਆਪਣੇ ਪਿਤਾ ਦੇ ਪਰਮੇਸ਼ਵਰ ਨੂੰ ਮੰਨਦਾ ਹੈ, ਅਤੇ ਉਸ ਦੀ ਸੇਵਾ ਪੂਰੇ ਦਿਲ ਨਾਲ ਅਤੇ ਮਨ ਨਾਲ ਕਰ, ਕਿਉਂਕਿ ਯਾਹਵੇਹ ਹਰੇਕ ਦਿਲ ਦੀ ਜਾਂਚ ਕਰਦਾ ਹੈ ਅਤੇ ਹਰ ਇੱਛਾ ਅਤੇ ਹਰ ਵਿਚਾਰ ਨੂੰ ਸਮਝਦਾ ਹੈ। ਜੇਕਰ ਤੁਸੀਂ ਉਸਨੂੰ ਲੱਭਦੇ ਹੋ, ਤਾਂ ਉਹ ਤੁਹਾਨੂੰ ਮਿਲ ਜਾਵੇਗਾ; ਪਰ ਜੇ ਤੁਸੀਂ ਉਸਨੂੰ ਤਿਆਗ ਦਿੰਦੇ ਹੋ, ਤਾਂ ਉਹ ਤੁਹਾਨੂੰ ਹਮੇਸ਼ਾ ਲਈ ਤਿਆਗ ਦੇਵੇਗਾ।
ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ।
ਉਹ ਆਸਾ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸਨੂੰ ਆਖਿਆ, "ਆਸਾ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ, ਮੇਰੀ ਗੱਲ ਸੁਣੋ, ਯਾਹਵੇਹ ਤੁਹਾਡੇ ਨਾਲ ਹੁੰਦਾ ਹੈ ਜਦੋਂ ਤੁਸੀਂ ਉਸ ਦੇ ਨਾਲ ਹੁੰਦੇ ਹੋ। ਜੇ ਤੁਸੀਂ ਉਸ ਨੂੰ ਲੱਭੋਗੇ, ਤਾਂ ਉਹ ਤੁਹਾਨੂੰ ਲੱਭ ਜਾਵੇਗਾ, ਪਰ ਜੇ ਤੁਸੀਂ ਉਸ ਨੂੰ ਛੱਡ ਦਿਓਗੇ, ਤਾਂ ਉਹ ਤੁਹਾਨੂੰ ਤਿਆਗ ਦੇਵੇਗਾ।
ਪਰਮੇਸ਼ਵਰ ਦਾ ਆਤਮਾ ਓਦੇਦ ਦੇ ਪੁੱਤਰ ਅਜ਼ਰਯਾਹ ਉੱਤੇ ਆਇਆ। ਉਹ ਆਸਾ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸਨੂੰ ਆਖਿਆ, "ਆਸਾ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ, ਮੇਰੀ ਗੱਲ ਸੁਣੋ, ਯਾਹਵੇਹ ਤੁਹਾਡੇ ਨਾਲ ਹੁੰਦਾ ਹੈ ਜਦੋਂ ਤੁਸੀਂ ਉਸ ਦੇ ਨਾਲ ਹੁੰਦੇ ਹੋ। ਜੇ ਤੁਸੀਂ ਉਸ ਨੂੰ ਲੱਭੋਗੇ, ਤਾਂ ਉਹ ਤੁਹਾਨੂੰ ਲੱਭ ਜਾਵੇਗਾ, ਪਰ ਜੇ ਤੁਸੀਂ ਉਸ ਨੂੰ ਛੱਡ ਦਿਓਗੇ, ਤਾਂ ਉਹ ਤੁਹਾਨੂੰ ਤਿਆਗ ਦੇਵੇਗਾ। ਇਸਰਾਏਲੀਆਂ ਲੰਬੇ ਸਮੇਂ ਤੋਂ ਸੱਚੇ ਪਰਮੇਸ਼ਵਰ ਤੋਂ ਬਿਨਾਂ, ਉਪਦੇਸ਼ ਦੇਣ ਵਾਲੇ ਜਾਜਕ ਤੋਂ ਬਿਨਾਂ ਅਤੇ ਬਿਵਸਥਾ ਤੋਂ ਬਿਨਾਂ ਸੀ। ਪਰ ਆਪਣੇ ਦੁੱਖ ਵਿੱਚ ਉਹ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਵੱਲ ਮੁੜੇ ਅਤੇ ਉਸ ਨੂੰ ਲੱਭਿਆ ਅਤੇ ਉਹ ਉਹਨਾਂ ਨੂੰ ਮਿਲ ਗਿਆ। ਉਹਨਾਂ ਦਿਨਾਂ ਵਿੱਚ ਸਫ਼ਰ ਕਰਨਾ ਸੁਰੱਖਿਅਤ ਨਹੀਂ ਸੀ, ਕਿਉਂਕਿ ਦੇਸ਼ ਦੇ ਸਾਰੇ ਵਾਸੀ ਬਹੁਤ ਉਥਲ-ਪੁਥਲ ਵਿੱਚ ਸਨ। ਇੱਕ ਕੌਮ ਨੂੰ ਦੂਸਰੀ ਕੌਮ ਦੁਆਰਾ ਅਤੇ ਇੱਕ ਸ਼ਹਿਰ ਨੂੰ ਦੂਸਰੀ ਦੁਆਰਾ ਕੁਚਲਿਆ ਜਾ ਰਿਹਾ ਸੀ, ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਹਰ ਤਰ੍ਹਾਂ ਦੇ ਦੁੱਖਾਂ ਨਾਲ ਪਰੇਸ਼ਾਨ ਕਰ ਰਿਹਾ ਸੀ। ਪਰ ਤੁਹਾਡੇ ਲਈ, ਮਜ਼ਬੂਤ ਬਣੋ ਅਤੇ ਹਾਰ ਨਾ ਮੰਨੋ, ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ।"
ਜਦੋਂ ਆਸਾ ਨੇ ਇਹ ਗੱਲਾਂ ਅਤੇ ਓਦੇਦ ਨਬੀ ਦੇ ਪੁੱਤਰ ਅਜ਼ਰਯਾਹ ਦੀ ਭਵਿੱਖਬਾਣੀ ਸੁਣੀ, ਤਾਂ ਉਸ ਨੇ ਹਿੰਮਤ ਕੀਤੀ। ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਦੇਸ਼ ਵਿੱਚੋਂ ਘਿਣਾਉਣੀਆਂ ਮੂਰਤੀਆਂ ਨੂੰ ਹਟਾ ਦਿੱਤਾ ਅਤੇ ਉਹਨਾਂ ਨਗਰਾਂ ਵਿੱਚੋਂ ਜਿਹੜੇ ਉਸ ਨੇ ਇਫ਼ਰਾਈਮ ਦੀਆਂ ਪਹਾੜੀਆਂ ਉੱਤੇ ਕਬਜ਼ਾ ਕਰ ਲਏ ਸਨ। ਉਸ ਨੇ ਯਾਹਵੇਹ ਦੀ ਜਗਵੇਦੀ ਦੀ ਮੁਰੰਮਤ ਕੀਤੀ ਜੋ ਯਾਹਵੇਹ ਦੇ ਭਵਨ ਦੇ ਦਰਵਾਜ਼ੇ ਦੇ ਸਾਹਮਣੇ ਸੀ।
ਤਦ ਉਸ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ, ਮਨੱਸ਼ੇਹ ਅਤੇ ਸ਼ਿਮਓਨ ਦੇ ਲੋਕਾਂ ਨੂੰ ਇਕੱਠਾ ਕੀਤਾ ਜੋ ਉਹਨਾਂ ਵਿੱਚ ਵੱਸਦੇ ਸਨ ਕਿਉਂ ਜੋ ਇਸਰਾਏਲ ਤੋਂ ਬਹੁਤ ਸਾਰੇ ਲੋਕ ਉਸ ਕੋਲ ਆਏ ਸਨ ਜਦੋਂ ਉਹਨਾਂ ਨੇ ਵੇਖਿਆ ਕਿ ਯਾਹਵੇਹ ਉਸਦਾ ਪਰਮੇਸ਼ਵਰ ਉਸਦੇ ਨਾਲ ਸੀ।
ਉਹ ਆਸਾ ਦੇ ਰਾਜ ਦੇ ਪੰਦਰਵੇਂ ਸਾਲ ਦੇ ਤੀਜੇ ਮਹੀਨੇ ਯੇਰੂਸ਼ਲੇਮ ਵਿੱਚ ਇਕੱਠੇ ਹੋਏ। ਉਸ ਸਮੇਂ ਉਹਨਾਂ ਨੇ ਯਾਹਵੇਹ ਨੂੰ ਸੱਤ ਸੌ ਪਸ਼ੂਆਂ ਦੇ ਸਿਰ ਅਤੇ ਸੱਤ ਹਜ਼ਾਰ ਭੇਡਾਂ ਅਤੇ ਬੱਕਰੀਆਂ ਦੀ ਬਲੀ ਦਿੱਤੀ ਜੋ ਉਹ ਵਾਪਸ ਲਿਆਏ ਸਨ। ਅਤੇ ਉਹ ਇੱਕ ਨੇਮ ਵਿੱਚ ਸ਼ਾਮਲ ਹੋ ਗਏ ਕਿ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਦੀ ਭਾਲ ਕਰਨ। ਉਹ ਸਾਰੇ ਜਿਹੜੇ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਨੂੰ ਨਹੀਂ ਭਾਲਦੇ ਭਾਵੇਂ ਛੋਟਾ ਜਾਂ ਵੱਡਾ, ਆਦਮੀ ਜਾਂ ਔਰਤ ਸਭ ਮਾਰ ਦਿੱਤੇ ਜਾਣੇ ਸਨ। ਉਹਨਾਂ ਨੇ ਉੱਚੀ-ਉੱਚੀ ਤਾੜੀਆਂ ਨਾਲ, ਚੀਕਦਿਆਂ ਅਤੇ ਤੁਰ੍ਹੀਆਂ ਅਤੇ ਸਿੰਗਾਂ ਨਾਲ ਯਾਹਵੇਹ ਦੀ ਸਹੁੰ ਖਾਧੀ। ਅਤੇ ਸਾਰਾ ਯਹੂਦਾਹ ਉਸ ਸੁਗੰਧ ਤੋਂ ਬਾਗ਼-ਬਾਗ਼ ਹੋ ਗਿਆ ਕਿਉਂ ਜੋ ਉਹਨਾਂ ਨੇ ਆਪਣੇ ਸਾਰੇ ਦਿਲ ਦੇ ਨਾਲ ਸਹੁੰ ਖਾਧੀ ਸੀ ਅਤੇ ਆਪਣੀ ਪੂਰੀ ਇੱਛਾ ਨਾਲ ਯਾਹਵੇਹ ਦੇ ਸ਼ਰਧਾਲੂ ਹੋਏ ਸਨ ਅਤੇ ਉਹ ਉਹਨਾਂ ਨੂੰ ਮਿਲ ਗਿਆ ਅਤੇ ਯਾਹਵੇਹ ਨੇ ਉਹਨਾਂ ਨੂੰ ਚੁਫੇਰਿਓਂ ਅਰਾਮ ਦਿੱਤਾ।
ਰਾਜਾ ਆਸਾ ਨੇ ਆਪਣੀ ਦਾਦੀ ਮਕਾਹ ਨੂੰ ਵੀ ਰਾਣੀ ਮਾਤਾ ਦੇ ਅਹੁਦੇ ਤੋਂ ਹਟਾ ਦਿੱਤਾ, ਕਿਉਂਕਿ ਉਸਨੇ ਅਸ਼ੇਰਾਹ ਦੀ ਪੂਜਾ ਲਈ ਘਿਣਾਉਣੀ ਮੂਰਤ ਬਣਾਈ ਸੀ। ਆਸਾ ਨੇ ਉਸ ਨੂੰ ਭੰਨ ਤੋੜ ਕੇ ਕਿਦਰੋਨ ਘਾਟੀ ਵਿੱਚ ਸਾੜ ਦਿੱਤਾ। ਹਾਲਾਂਕਿ ਉਸਨੇ ਇਸਰਾਏਲ ਤੋਂ ਉੱਚੇ ਸਥਾਨਾਂ ਨੂੰ ਨਹੀਂ ਹਟਾਇਆ ਪਰ ਆਸਾ ਦਾ ਮਨ ਉਸਦੀ ਸਾਰੀ ਉਮਰ ਯਾਹਵੇਹ ਦੇ ਪ੍ਰਤੀ ਵਚਨਬੱਧ ਸੀ। ਉਹ ਪਰਮੇਸ਼ਵਰ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਉਹ ਵਸਤੂਆਂ ਲੈ ਆਇਆ ਜੋ ਉਸ ਨੇ ਅਤੇ ਉਸ ਦੇ ਪਿਤਾ ਨੇ ਸਮਰਪਿਤ ਕੀਤੇ ਸਨ।
ਆਸਾ ਦੇ ਰਾਜ ਦੇ ਪੈਂਤੀਵੇਂ ਸਾਲ ਤੱਕ ਕੋਈ ਹੋਰ ਯੁੱਧ ਨਹੀਂ ਹੋਇਆ।
De todo o coração
Buscar-me-eis e me achareis quando me buscardes de todo o coração. O Senhor é bom para os que o buscam.
ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ।
ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ।
"ਕੀ ਮੇਰਾ ਬਚਨ ਅੱਗ ਵਰਗਾ ਨਹੀਂ ਹੈ ਯਾਹਵੇਹ ਦਾ ਵਾਕ ਹੈ, ਅਤੇ ਕੀ ਉਸ ਹਥੌੜੇ ਵਰਗਾ ਨਹੀਂ ਜੋ ਚੱਟਾਨ ਨੂੰ ਚੂਰ-ਚੂਰ ਕਰ ਦਿੰਦਾ ਹੈ?
ਪਰ ਜੇ ਤੁਸੀਂ ਉੱਥੋਂ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਲੱਭੋਗੇ, ਤਾਂ ਤੁਸੀਂ ਉਸ ਨੂੰ ਪਾਓਗੇ ਜਦ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਖੋਜ ਕਰੋਗੇ।
ਮੁਬਾਰਕ ਹਨ ਉਹ ਜਿਹੜੇ ਉਸਦੇ ਨਿਯਮਾਂ ਦੀ ਪਾਲਣਾ ਕਰਦੇ ਹਨ,
ਅਤੇ ਉਸ ਨੂੰ ਆਪਣੇ ਸਾਰੇ ਦਿਲ ਨਾਲ ਭਾਲਦੇ ਹਨ।
ਮੁਬਾਰਕ ਹਨ ਉਹ ਜਿਹੜੇ ਉਸਦੇ ਨਿਯਮਾਂ ਦੀ ਪਾਲਣਾ ਕਰਦੇ ਹਨ,
ਅਤੇ ਉਸ ਨੂੰ ਆਪਣੇ ਸਾਰੇ ਦਿਲ ਨਾਲ ਭਾਲਦੇ ਹਨ।
ਮੈਂ ਤੈਨੂੰ ਆਪਣੇ ਪੂਰੇ ਦਿਲ ਨਾਲ ਭਾਲਦਾ ਹਾਂ;
ਮੈਨੂੰ ਆਪਣੇ ਹੁਕਮਾਂ ਤੋਂ ਭਟਕਣ ਨਾ ਦੇ।
ਮੇਰੀ ਆਤਮਾ ਸੋਗ ਵਿੱਚ ਡੁੱਬੀ ਹੋਈ ਹੈ;
ਆਪਣੇ ਬਚਨ ਨਾਲ ਮੈਨੂੰ ਤਕੜਾ ਕਰ।
ਮੈਂ ਅਜ਼ਾਦੀ ਵਿੱਚ ਫਿਰਦਾ ਰਹਾਂਗਾ,
ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਭਾਲਿਆ ਹੈ।
ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ,
ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।
ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ,
ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।
ਮੇਰਾ ਦਿਲ ਤੇਰੇ ਬਾਰੇ ਕਹਿੰਦਾ ਹੈ, "ਉਸ ਦਾ ਚਿਹਰਾ ਭਾਲ!"
ਹੇ ਯਾਹਵੇਹ ਮੈਂ ਤੇਰਾ ਚਿਹਰਾ ਭਾਲਾਂਗਾ।
ਹੇ ਪਰਮੇਸ਼ਵਰ, ਤੂੰ ਮੇਰਾ ਪਰਮੇਸ਼ਵਰ ਹੈ,
ਮੈਂ ਤੈਨੂੰ ਦਿਲੋਂ ਭਾਲਦਾ ਹਾਂ।
ਸੁੱਕੀ ਅਤੇ ਖੁਸ਼ਕ ਜ਼ਮੀਨ ਵਿੱਚ,
ਜਿੱਥੇ ਪਾਣੀ ਨਹੀਂ ਹੈ,
ਮੈਂ ਤੇਰੇ ਲਈ ਪਿਆਸਾ ਹਾਂ
ਮੇਰਾ ਸਾਰਾ ਸਰੀਰ ਤੇਰੇ ਲਈ ਤਰਸਦਾ ਹੈ।
Buscar e encontrar
Pedi e dar-se-vos-á. O Senhor está perto de todos os que o invocam em verdade. Quem o busca não ficará insatisfeito.
"ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ।
ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ: "ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ; ਅਤੇ ਖੋਜਣ ਵਾਲੇ ਨੂੰ ਲੱਭ ਜਾਂਦਾ ਹੈ; ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ: "ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ।
ਪਰ ਪਹਿਲਾਂ ਪਰਮੇਸ਼ਵਰ ਦੇ ਰਾਜ ਦੀ ਖੋਜ ਕਰੋ, ਤਾਂ ਇਹ ਸਾਰੀਆਂ ਵਸਤਾ ਤੁਹਾਨੂੰ ਦਿੱਤੀਆਂ ਜਾਣਗੀਆਂ।
ਮਨੁੱਖ ਦਾ ਪੁੱਤਰ ਗੁਆਚੇ ਹੋਏ ਲੋਕਾਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।"
ਤੇਰੇ ਨਾਮ ਨੂੰ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ,
ਹੇ ਯਾਹਵੇਹ, ਤੁਸੀਂ ਉਹਨਾਂ ਨੂੰ ਕਦੇ ਨਹੀਂ ਤਿਆਗਿਆ ਜੋ ਤੁਹਾਨੂੰ ਭਾਲਦੇ ਹਨ।
ਤੇਰੇ ਨਾਮ ਨੂੰ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ,
ਹੇ ਯਾਹਵੇਹ, ਤੁਸੀਂ ਉਹਨਾਂ ਨੂੰ ਕਦੇ ਨਹੀਂ ਤਿਆਗਿਆ ਜੋ ਤੁਹਾਨੂੰ ਭਾਲਦੇ ਹਨ।
ਮੈਂ ਯਾਹਵੇਹ ਨੂੰ ਭਾਲਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ;
ਉਸ ਨੇ ਮੈਨੂੰ ਮੇਰੇ ਸਾਰੇ ਡਰ ਤੋਂ ਛੁਡਾਇਆ।
ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ,
ਪਰ ਜਿਹੜੇ ਯਾਹਵੇਹ ਨੂੰ ਭਾਲਦੇ ਹਨ, ਉਹਨਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਕਮੀ ਨਹੀਂ ਹੁੰਦੀ।
ਯਾਹਵੇਹ ਵਿੱਚ ਅਨੰਦ ਮਾਣੋ,
ਤਾਂ ਉਹ ਤੁਹਾਡੇ ਦਿਲ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ।
ਯਾਹਵੇਹ ਸਾਰੀ ਮਨੁੱਖਜਾਤੀ ਨੂੰ
ਸਵਰਗ ਤੋਂ ਹੇਠਾਂ ਵੇਖਦਾ ਹੈ
ਇਹ ਵੇਖਣ ਲਈ ਕਿ ਕੋਈ ਬੁੱਧਵਾਨ ਪਰਮੇਸ਼ਵਰ ਦਾ ਖੋਜੀ ਹੈ, ਜਾਂ ਨਹੀਂ,
ਕੋਈ ਜੋ ਪਰਮੇਸ਼ਵਰ ਨੂੰ ਭਾਲਦਾ ਹੋਵੇ।
ਹੇ ਯਾਹਵੇਹ, ਤੂੰ ਮੈਨੂੰ ਪਰਖਿਆ ਹੈ,
ਅਤੇ ਤੂੰ ਮੈਨੂੰ ਜਾਣ ਲਿਆ ਹੈ।
ਤੂੰ ਮੇਰਾ ਉੱਠਣਾ ਅਤੇ ਮੇਰਾ ਬੈਠਣਾ ਜਾਣਦਾ ਹੈ;
ਤੂੰ ਮੇਰੇ ਵਿਚਾਰਾਂ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈ।
ਉਹ ਯਾਹਵੇਹ ਵੱਲੋਂ ਅਸੀਸ ਪ੍ਰਾਪਤ ਕਰਨਗੇ
ਅਤੇ ਮੁਕਤੀਦਾਤਾ ਪਰਮੇਸ਼ਵਰ ਤੋਂ ਧਾਰਮਿਕਤਾ ਪ੍ਰਾਪਤ ਕਰਨਗੇ।
ਅਜਿਹੀ ਪੀੜ੍ਹੀ ਹੈ ਜਿਹੜੀ ਉਸ ਨੂੰ ਭਾਲਦੀ ਹੈ,
ਯਾਕੋਬ ਦੇ ਪਰਮੇਸ਼ਵਰ, ਜੋ ਤੇਰੇ ਦਰਸ਼ਨ ਨੂੰ ਭਾਲਦੇ ਹਨ।
Força na busca
Buscai o bem e não o mal. Sede fortalecidos no Senhor. A busca por Deus traz renovação e plenitude de vida.
ਇਹ ਉਹੀ ਹੈ ਜੋ ਯਾਹਵੇਹ ਇਸਰਾਏਲ ਨੂੰ ਆਖਦਾ ਹੈ:
"ਮੇਰੀ ਭਾਲ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ;
ਇਹ ਉਹੀ ਹੈ ਜੋ ਯਾਹਵੇਹ ਇਸਰਾਏਲ ਨੂੰ ਆਖਦਾ ਹੈ:
"ਮੇਰੀ ਭਾਲ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ;
ਭਲਿਆਈ ਦੀ ਭਾਲ ਕਰੋ, ਬੁਰਿਆਈ ਦੀ ਨਹੀਂ,
ਤਾਂ ਜੋ ਤੁਸੀਂ ਜੀਉਂਦੇ ਰਹੋ।
ਤਦ ਯਾਹਵੇਹ ਸਰਵਸ਼ਕਤੀਮਾਨ ਤੁਹਾਡੇ ਨਾਲ ਹੋਵੇਗਾ,
ਜਿਵੇਂ ਤੁਸੀਂ ਦਾਅਵਾ ਕਰਦੇ ਹੋ ਕਿ ਉਹ ਤੁਹਾਡੇ ਨਾਲ ਹੈ।
ਤਾਂ ਜੋ ਉਹ ਆਪਣੀ ਪਵਿੱਤਰ ਆਤਮਾ ਦੁਆਰਾ ਆਪਣੀ ਮਹਿਮਾ ਦੇ ਅਨੁਸਾਰ ਤੁਹਾਡੀ ਜ਼ਮੀਰ ਨੂੰ ਸ਼ਕਤੀ ਦੇ ਸਕੇ,
ਇਸ ਲਈ ਪ੍ਰਭੂ ਅਤੇ ਉਸ ਦੀ ਮਹਾਨ ਸ਼ਕਤੀ ਵਿੱਚ ਮਜ਼ਬੂਤ ਬਣੋ।
ਉਹਨਾਂ ਦੀ ਮਹਿਮਾ ਦੇ ਅਨੁਸਾਰ ਹਰ ਸ਼ਕਤੀ ਨਾਲ ਤੁਹਾਨੂੰ ਤਕੜਾ ਕੀਤਾ ਜਾ ਰਿਹਾ ਹੈ ਤਾਂ ਜੋ ਤੁਸੀਂ ਖੁਸ਼ੀ ਨਾਲ ਸਬਰ ਰੱਖ ਸਕੋਂ।
ਕਿਉਂਕਿ ਪਰਮੇਸ਼ਵਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਬਲਕਿ ਸ਼ਕਤੀ, ਪਿਆਰ ਅਤੇ ਸਵੈ-ਅਨੁਸ਼ਾਸਨ ਦਾ ਆਤਮਾ ਦਿੱਤਾ ਹੈ।
ਅਤੇ ਵਿਸ਼ਵਾਸ ਤੋਂ ਬਿਨ੍ਹਾਂ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜੋ ਕੋਈ ਵੀ ਪਰਮੇਸ਼ਵਰ ਕੋਲ ਆਉਂਦਾ ਹੈ ਉਸ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਮੌਜੂਦ ਹੈ ਅਤੇ ਉਹ ਉਹਨਾਂ ਨੂੰ ਇਨਾਮ ਦਿੰਦਾ ਹੈ ਜੋ ਦਿਲੋਂ ਉਸ ਦੀ ਭਾਲ ਕਰਦੇ ਹਨ।
ਅਤੇ ਵਿਸ਼ਵਾਸ ਤੋਂ ਬਿਨ੍ਹਾਂ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜੋ ਕੋਈ ਵੀ ਪਰਮੇਸ਼ਵਰ ਕੋਲ ਆਉਂਦਾ ਹੈ ਉਸ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਮੌਜੂਦ ਹੈ ਅਤੇ ਉਹ ਉਹਨਾਂ ਨੂੰ ਇਨਾਮ ਦਿੰਦਾ ਹੈ ਜੋ ਦਿਲੋਂ ਉਸ ਦੀ ਭਾਲ ਕਰਦੇ ਹਨ।
ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ; ਤੁਸੀਂ ਮੇਰੇ ਗਵਾਹ ਹੋਵੋਗੇ ਯੇਰੂਸ਼ਲੇਮ, ਅਤੇ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ, ਸਗੋਂ ਧਰਤੀ ਦੇ ਆਖਰੀ ਕੋਨੇ-ਕੋਨੇ ਤੱਕ।"
ਯਾਹਵੇਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਵੱਲੋਂ ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਪਨਾਹ ਲੈਣ ਆਈ ਹੈ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ।"
ਤਾਂ ਯਾਹਵੇਹ ਦਾ ਆਤਮਾ ਸਮਸੂਨ ਉੱਤੇ ਜੋਰ ਨਾਲ ਆਇਆ ਅਤੇ ਭਾਵੇਂ ਉਸਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਤਾਂ ਵੀ ਉਸਨੇ ਸ਼ੇਰ ਨੂੰ ਇਸ ਤਰ੍ਹਾਂ ਪਾੜ ਦਿੱਤਾ ਜਿਵੇਂ ਇੱਕ ਮੇਮਣੇ ਨੂੰ ਪਾੜਦਾ ਹੈ, ਪਰ ਉਸਨੇ ਨਾ ਤਾਂ ਆਪਣੇ ਪਿਤਾ ਅਤੇ ਨਾ ਹੀ ਆਪਣੀ ਮਾਂ ਨੂੰ ਦੱਸਿਆ ਕਿ ਉਸਨੇ ਕੀ ਕੀਤਾ ਸੀ।
ਫਿਰ ਸਮਸੂਨ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, "ਪ੍ਰਭੂ ਯਾਹਵੇਹ, ਮੈਨੂੰ ਯਾਦ ਕਰ। ਹੇ ਪਰਮੇਸ਼ਵਰ! ਕਿਰਪਾ ਕਰਕੇ ਮੈਨੂੰ ਇੱਕ ਵਾਰ ਫਿਰ ਸ਼ਕਤੀ ਦੇ, ਤਾਂ ਜੋ ਮੈਂ ਇੱਕ ਝਟਕੇ ਨਾਲ ਫ਼ਲਿਸਤੀ ਤੋਂ ਆਪਣੀਆਂ ਦੋਵੇਂ ਅੱਖਾਂ ਦਾ ਬਦਲਾ ਲੈ ਲਵਾਂ।"
ਮਨੁੱਖਾਂ ਉੱਤੇ ਭਰੋਸਾ ਰੱਖਣ ਨਾਲੋਂ,
ਯਾਹਵੇਹ ਵਿੱਚ ਸ਼ਰਨ ਲੈਣਾ ਚੰਗਾ ਹੈ।
ਰਾਜਿਆ ਉੱਤੇ ਭਰੋਸਾ ਰੱਖਣ ਨਾਲੋਂ,
ਯਾਹਵੇਹ ਵਿੱਚ ਪਨਾਹ ਲੈਣਾ ਚੰਗਾ ਹੈ।
ਜਿਸ ਨੂੰ ਪਤਨੀ ਮਿਲਦੀ ਹੈ ਉਸਨੂੰ ਚੰਗੀ ਚੀਜ਼ ਮਿਲੀ ਹੈ
ਅਤੇ ਉਹ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦਾ ਹੈ।
ਇਹ ਵੀ ਜਾਣੋ ਕਿ ਬੁੱਧ ਤੁਹਾਡੇ ਲਈ ਸ਼ਹਿਦ ਵਰਗੀ ਹੈ:
ਜੇ ਤੁਸੀਂ ਇਹ ਲੱਭ ਲੈਂਦੇ ਹੋ, ਤਾਂ ਤੁਹਾਡੇ ਲਈ ਇੱਕ ਭਵਿੱਖ ਦੀ ਉਮੀਦ ਹੈ,
ਅਤੇ ਤੁਹਾਡੀ ਉਮੀਦ ਨਹੀਂ ਟੁੱਟੇਗੀ।