Jesus Cristo
Jesus Cristo é o centro de toda a Escritura — Deus encarnado, Salvador do mundo, Senhor dos senhores. Nele habita corporalmente toda a plenitude da divindade.
A divindade de Cristo
No princípio era o Verbo, e o Verbo estava com Deus, e o Verbo era Deus. Jesus é Deus revelado em carne humana.
ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ।
ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ। ਇਹੀ ਸ਼ਬਦ ਆਦ ਵਿੱਚ ਪਰਮੇਸ਼ਵਰ ਦੇ ਨਾਲ ਸੀ। ਸਾਰੀਆਂ ਚੀਜ਼ਾਂ ਉਸ ਦੇ ਦੁਆਰਾ ਬਣਾਈਆਂ ਗਈਆਂ ਉਸ ਦੇ ਬਿਨਾਂ ਕੁਝ ਵੀ ਨਹੀਂ ਬਣਿਆ।
ਸ਼ਬਦ ਨੇ ਸਰੀਰ ਧਾਰਨ ਕਰਕੇ ਸਾਡੇ ਵਿੱਚਕਾਰ ਤੰਬੂ ਦੇ ਸਮਾਨ ਵਾਸ ਕੀਤਾ ਅਤੇ ਅਸੀਂ ਉਸ ਦੇ ਪ੍ਰਤਾਪ ਨੂੰ ਵੇਖਿਆ, ਅਜਿਹਾ ਪ੍ਰਤਾਪ, ਜੋ ਪਿਤਾ ਦੇ ਇੱਕਲੌਤੇ ਪੁੱਤਰ ਦਾ ਹੈ, ਜੋ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ।
ਕਿਉਂਕਿ ਮਸੀਹ ਵਿੱਚ ਪਰਮੇਸ਼ਵਰ ਦੀ ਸਾਰੀ ਪੂਰਨਤਾ ਉਹਨਾਂ ਦੇ ਸਰੀਰ ਵਿੱਚ ਵੱਸਦੀ ਹੈ।
ਕਿਉਂਕਿ ਮਸੀਹ ਵਿੱਚ ਪਰਮੇਸ਼ਵਰ ਦੀ ਸਾਰੀ ਪੂਰਨਤਾ ਉਹਨਾਂ ਦੇ ਸਰੀਰ ਵਿੱਚ ਵੱਸਦੀ ਹੈ। ਅਤੇ ਮਸੀਹ ਵਿੱਚ ਤੁਹਾਨੂੰ ਪੂਰਨਤਾ ਦਿੱਤੀ ਗਈ ਹੈ। ਉਹ ਹਰ ਸ਼ਕਤੀ ਅਤੇ ਅਧਿਕਾਰ ਦਾ ਸਿਰ ਹੈ।
ਇੱਕ-ਦੂਜੇ ਨਾਲ ਆਪਣੇ ਸੰਬੰਧਾਂ ਵਿੱਚ, ਮਸੀਹ ਯਿਸ਼ੂ ਵਰਗੀ ਮਾਨਸਿਕਤਾ ਰੱਖੋ:
ਕਿ ਮਸੀਹ ਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ
ਪਰਮੇਸ਼ਵਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।
ਇਸ ਦੀ ਬਜਾਏ, ਉਸ ਨੇ ਆਪਣੇ ਆਪ ਨੂੰ ਸੱਖਣਾ ਕੀਤਾ,
ਇੱਕ ਸੇਵਕ ਦਾ ਸੁਭਾਅ ਧਾਰਿਆ,
ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ।
ਇੱਕ-ਦੂਜੇ ਨਾਲ ਆਪਣੇ ਸੰਬੰਧਾਂ ਵਿੱਚ, ਮਸੀਹ ਯਿਸ਼ੂ ਵਰਗੀ ਮਾਨਸਿਕਤਾ ਰੱਖੋ:
Jesus, o Filho de Deus
Tu és o Cristo, o Filho do Deus vivo! Jesus revelou o Pai e demonstrou sua autoridade divina por palavras e obras.
ਉਸਨੇ ਪੁੱਛਿਆ, "ਪਰ ਤੁਹਾਡੇ ਬਾਰੇ ਕੀ? ਤੁਸੀਂ ਮੈਨੂੰ ਕੀ ਕਹਿੰਦੇ ਹੋ ਮੈਂ ਕੌਣ ਹਾਂ?"
ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, "ਤੁਸੀਂ ਮਸੀਹਾ ਜਿਉਂਦੇ ਪਰਮੇਸ਼ਵਰ ਦੇ ਪੁੱਤਰ ਹੋ।"
ਯਿਸ਼ੂ ਨੇ ਉਸਨੂੰ ਕਿਹਾ, "ਮੁਬਾਰਕ ਹੈ ਤੂੰ ਸ਼ਿਮਓਨ ਯੋਨਾਹ ਦੇ ਪੁੱਤਰ, ਕਿਉਂਕਿ ਇਹ ਗੱਲ ਲਹੂ ਜਾ ਮਾਸ ਨੇ ਨਹੀਂ, ਪਰ ਮੇਰੇ ਪਿਤਾ ਨੇ ਜੋ ਸਵਰਗ ਵਿੱਚ ਹੈ ਤੇਰੇ ਉੱਪਰ ਪ੍ਰਗਟ ਕੀਤੀ ਹੈ।
"ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ," ਜਿਸ ਦਾ ਅਰਥ ਹੈ, "ਪਰਮੇਸ਼ਵਰ ਸਾਡੇ ਨਾਲ।"
ਜਦੋਂ ਸੂਬੇਦਾਰ ਅਤੇ ਉਸਦੇ ਸਾਥੀ ਜਿਹੜੇ ਯਿਸ਼ੂ ਦੀ ਰਾਖੀ ਕਰ ਰਹੇ ਸਨ, ਉਹਨਾਂ ਨੇ ਭੂਚਾਲ ਅਤੇ ਹੋਰ ਘਟਨਾਵਾਂ ਨੂੰ ਦੇਖ ਕੇ ਬਹੁਤ ਡਰ ਗਏ ਅਤੇ ਆਖਣ ਲੱਗੇ, "ਸੱਚ-ਮੁੱਚ ਉਹ ਪਰਮੇਸ਼ਵਰ ਦਾ ਪੁੱਤਰ ਸੀ!"
ਪਰ ਯਿਸ਼ੂ ਚੁੱਪ ਹੀ ਰਿਹਾ ਅਤੇ ਕੋਈ ਜਵਾਬ ਨਾ ਦਿੱਤਾ।
ਮਹਾਂ ਜਾਜਕ ਨੇ ਉਸ ਨੂੰ ਫਿਰ ਪੁੱਛਿਆ, "ਕੀ ਤੂੰ ਮਸੀਹ, ਪਰਮ ਪ੍ਰਧਾਨ ਦਾ ਪੁੱਤਰ ਹੈਂ?"
ਯਿਸ਼ੂ ਨੇ ਕਿਹਾ, "ਮੈਂ ਹਾਂ, ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਹੱਥ ਬੈਠੇ ਹੋਏ ਅਤੇ ਸਵਰਗ ਦੇ ਬੱਦਲਾਂ ਉੱਤੇ ਆਉਂਦੇ ਹੋਏ ਵੇਖੋਗੇ।"
ਉਸ ਨੇ ਕਿਹਾ, "ਘਬਰਾਓ ਨਾ, ਤੁਸੀਂ ਯਿਸ਼ੂ ਨਾਜ਼ਰੇਥ ਵਾਸੀ ਨੂੰ ਲੱਭ ਰਹੀਆਂ ਹੋ, ਜਿਸ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਇਸ ਜਗ੍ਹਾ ਨੂੰ ਵੇਖੋ ਜਿੱਥੇ ਉਹਨਾਂ ਨੇ ਉਸ ਨੂੰ ਰੱਖਿਆ ਸੀ।
ਜਦੋਂ ਲੋਕ ਯੋਹਨ ਤੋਂ ਬਪਤਿਸਮਾ ਲੈ ਹੀ ਰਹੇ ਸਨ, ਉਸ ਨੇ ਯਿਸ਼ੂ ਨੂੰ ਵੀ ਬਪਤਿਸਮਾ ਦਿੱਤਾ। ਜਦੋਂ ਯਿਸ਼ੂ ਪ੍ਰਾਰਥਨਾ ਕਰ ਰਿਹਾ ਸੀ ਤਾਂ ਸਵਰਗ ਖੁੱਲ੍ਹ ਗਿਆ ਅਤੇ ਪਵਿੱਤਰ ਆਤਮਾ ਉਹ ਦੇ ਉੱਤੇ ਸਰੀਰਕ ਰੂਪ ਵਿੱਚ ਕਬੂਤਰ ਦੇ ਸਮਾਨ ਉੱਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ: "ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।"
Eu Sou
Jesus disse: antes que Abraão existisse, Eu Sou. Ele se identificou com o nome divino revelado a Moisés na sarça ardente.
ਯਿਸ਼ੂ ਨੇ ਜਵਾਬ ਦਿੱਤਾ, "ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ!"
ਮੋਸ਼ੇਹ ਨੇ ਪਰਮੇਸ਼ਵਰ ਨੂੰ ਕਿਹਾ, "ਕਿ ਜੇ ਮੈਂ ਇਸਰਾਏਲੀਆਂ ਕੋਲ ਜਾਵਾਂ ਅਤੇ ਉਹਨਾਂ ਨੂੰ ਕਹਾਂ, ‘ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਅਤੇ ਉਹ ਮੈਨੂੰ ਪੁੱਛਣ ਕਿ ਉਸਦਾ ਨਾਮ ਕੀ ਹੈ?’ ਤਾਂ ਮੈਂ ਉਹਨਾਂ ਨੂੰ ਕੀ ਦੱਸਾਂ?"
ਪਰਮੇਸ਼ਵਰ ਨੇ ਮੋਸ਼ੇਹ ਨੂੰ ਕਿਹਾ, "ਮੈਂ ਉਹ ਹਾਂ ਜੋ ਮੈਂ ਹਾਂ ਅਤੇ ਤੂੰ ਇਸਰਾਏਲੀਆਂ ਨੂੰ ਇਹ ਕਹਿਣਾ ਕਿ ‘ਮੈਂ ਹਾਂ ਜੋ ਮੈਂ ਹਾਂ’ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।"
ਮੈਂ ਅਤੇ ਪਿਤਾ ਇੱਕ ਹਾਂ।"
ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੇਰੇ ਪਿਤਾ ਹਮੇਸ਼ਾ ਕੰਮ ਕਰਦੇ ਹਨ, ਅਤੇ ਮੈਂ ਵੀ ਕੰਮ ਕਰ ਰਿਹਾ ਹਾਂ।" ਇਸੇ ਕਾਰਣ ਯਹੂਦੀਆਂ ਨੇ ਯਿਸ਼ੂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਯਹੂਦੀਆਂ ਨੇ ਆਖਿਆ ਕਿ ਉਹ ਨਾ ਸਿਰਫ ਸਬਤ ਨੂੰ ਤੋੜ ਰਿਹਾ ਹੈ, ਬਲਕਿ ਉਹ ਪਰਮੇਸ਼ਵਰ ਨੂੰ ਆਪਣਾ ਪਿਤਾ ਵੀ ਕਹਿ ਰਿਹਾ ਹੈ, ਅਤੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਰਾਬਰ ਬਣਾ ਰਹੇ ਹਨ।
ਇਸੇ ਕਾਰਣ ਯਹੂਦੀਆਂ ਨੇ ਯਿਸ਼ੂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਯਹੂਦੀਆਂ ਨੇ ਆਖਿਆ ਕਿ ਉਹ ਨਾ ਸਿਰਫ ਸਬਤ ਨੂੰ ਤੋੜ ਰਿਹਾ ਹੈ, ਬਲਕਿ ਉਹ ਪਰਮੇਸ਼ਵਰ ਨੂੰ ਆਪਣਾ ਪਿਤਾ ਵੀ ਕਹਿ ਰਿਹਾ ਹੈ, ਅਤੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਰਾਬਰ ਬਣਾ ਰਹੇ ਹਨ।
ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਹਨਾਂ ਨੂੰ ਜੀਵਨ ਦਿੰਦਾ ਹੈ। ਉਸੇ ਹੀ ਤਰ੍ਹਾਂ ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ ਹੈ, ਜੀਵਨ ਦਿੰਦਾ ਹੈ। ਇਸ ਤੋਂ ਇਲਾਵਾ, ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਸਾਰਾ ਅਧਿਕਾਰ ਪੁੱਤਰ ਨੂੰ ਸੌਂਪਿਆ ਹੈ, ਪਿਤਾ ਨੇ ਇਹ ਸਭ ਇਸ ਲਈ ਕੀਤਾ ਤਾਂ ਕਿ ਸਾਰੇ ਪੁੱਤਰ ਦਾ ਉਵੇਂ ਹੀ ਸਤਿਕਾਰ ਕਰਨ ਜਿਵੇਂ ਉਹ ਪਿਤਾ ਦਾ ਸਤਿਕਾਰ ਕਰਦੇ ਹਨ। ਜੋ ਕੋਈ ਪੁੱਤਰ ਦਾ ਸਤਿਕਾਰ ਨਹੀਂ ਕਰਦਾ ਉਹ ਪਿਤਾ ਦਾ ਸਤਿਕਾਰ ਨਹੀਂ ਕਰਦਾ ਜਿਸ ਨੇ ਉਸ ਨੂੰ ਭੇਜਿਆ ਹੈ।
ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਉਹ ਸਮਾਂ ਆਉਂਦਾ ਹੈ ਅਤੇ ਹੁਣ ਆ ਗਿਆ ਹੈ ਜਦੋਂ ਮਰੇ ਹੋਏ ਲੋਕ ਪਰਮੇਸ਼ਵਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਉਹ ਜੋ ਸੁਣਦੇ ਹਨ ਉਹ ਜੀਵਨ ਪ੍ਰਾਪਤ ਕਰਨਗੇ।
O Salvador e Senhor
Jesus é o caminho, a verdade e a vida. Não há outro nome dado entre os homens pelo qual devamos ser salvos.
ਯਿਸ਼ੂ ਨੇ ਉੱਤਰ ਦਿੱਤਾ, "ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਆਉਂਦਾ।
ਯਿਸ਼ੂ ਨੇ ਜਵਾਬ ਦਿੱਤਾ: "ਫਿਲਿੱਪਾਸ, ਕੀ ਤੂੰ ਮੈਨੂੰ ਨਹੀਂ ਜਾਣਦਾ ਜਦੋਂ ਮੈਂ ਤੁਹਾਡੇ ਵਿੱਚਕਾਰ ਇਨ੍ਹੇ ਲੰਮੇ ਸਮੇਂ ਤੋਂ ਰਿਹਾ ਹਾਂ? ਜਿਸ ਨੇ ਮੈਨੂੰ ਵੇਖਿਆ ਹੈ ਉਸ ਨੇ ਪਿਤਾ ਨੂੰ ਵੇਖਿਆ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ, ‘ਕਿ ਸਾਨੂੰ ਪਿਤਾ ਦੇ ਦਰਸ਼ਨ ਕਰਵਾਓ’? ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ? ਉਹ ਸ਼ਬਦ ਜੋ ਮੈਂ ਤੁਹਾਨੂੰ ਕਹਿੰਦਾ ਹਾਂ ਮੈਂ ਆਪਣੇ ਅਧਿਕਾਰ ਨਾਲ ਨਹੀਂ ਬੋਲਦਾ। ਸਗੋਂ ਇਹ ਪਿਤਾ ਹੈ ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਜੋ ਆਪਣਾ ਕੰਮ ਕਰ ਰਿਹਾ ਹੈ।
ਯਿਸ਼ੂ ਨੇ ਉਸ ਨੂੰ ਕਿਹਾ, "ਪੁਨਰ-ਉਥਾਨ ਅਤੇ ਜੀਵਨ ਮੈਂ ਹਾਂ। ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਜੀਵੇਗਾ, ਭਾਵੇਂ ਉਹ ਮਰ ਵੀ ਜਾਵੇ;
ਤਦ ਯਿਸ਼ੂ ਨੇ ਕਿਹਾ, "ਕੀ ਮੈਂ ਤੁਹਾਨੂੰ ਨਹੀਂ ਕਿਹਾ ਕਿ ਜੇ ਤੁਸੀਂ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਪਰਮੇਸ਼ਵਰ ਦੀ ਮਹਿਮਾ ਵੇਖੋਂਗੇ?"
ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ ਕਿਉਂ ਜੋ ਸਾਰੇ ਸੰਸਾਰ ਦੇ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ।"
ਅਤੇ ਉਹ ਰਾਹ ਤੇ ਜਾ ਰਹੇ ਸਨ ਤਦ ਰਾਹ ਵਿੱਚ ਇੱਕ ਪਾਣੀ ਦੇ ਕੁੰਡ ਕੋਲ ਪਹੁੰਚੇ। ਤਦ ਉਸ ਖੋਜੇ ਨੇ ਕਿਹਾ, "ਵੇਖ, ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?"
ਫਿਲਿਪ ਨੇ ਕਿਹਾ, "ਜੇ ਤੂੰ ਪੂਰੇ ਮਨ ਨਾਲ ਵਿਸ਼ਵਾਸ ਕਰੇ ਤਾਂ ਜ਼ਰੂਰ ਲੈ ਸਕਦਾ ਹੈ।"
ਉਸ ਨੇ ਉੱਤਰ ਦਿੱਤਾ, "ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸ਼ੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ।" ਅਤੇ ਤਦ ਖੋਜੇ ਨੇ ਰੱਥ ਖੜ੍ਹਾ ਕਰਨ ਦਾ ਹੁਕਮ ਕੀਤਾ। ਫਿਰ ਫਿਲਿਪ ਅਤੇ ਉਹ ਖੋਜਾ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਫਿਲਿਪ ਨੇ ਉਸ ਨੂੰ ਬਪਤਿਸਮਾ ਦਿੱਤਾ।
A supremacia de Cristo
Ele é o resplendor da glória de Deus e a expressão exata do seu ser. Toda a plenitude habita nele e por Ele tudo subsiste.
ਪੁੱਤਰ ਹੀ ਪਰਮੇਸ਼ਵਰ ਦੀ ਮਹਿਮਾ ਦੀ ਰੌਸ਼ਨੀ ਅਤੇ ਉਸ ਦੇ ਵਜੂਦ ਦਾ ਸਹੀ ਵਰਣਨ ਹੈ, ਉਹ ਆਪਣੇ ਸ਼ਕਤੀਸ਼ਾਲੀ ਸ਼ਬਦ ਦੁਆਰਾ ਸਾਰੀਆਂ ਚੀਜ਼ਾਂ ਨੂੰ ਕਾਇਮ ਰੱਖਦਾ ਹੈ। ਜਦੋਂ ਉਸ ਨੇ ਪਾਪਾਂ ਲਈ ਸ਼ੁੱਧਤਾ ਪ੍ਰਦਾਨ ਕੀਤੀ, ਉਹ ਸਵਰਗ ਵਿੱਚ ਮਹਿਮਾ ਨਾਲ ਭਰੇ ਹੋਏ ਪਰਮੇਸ਼ਵਰ ਦੇ ਸੱਜੇ ਹੱਥ ਬੈਠ ਗਿਆ। ਇਸ ਲਈ ਉਹ ਸਵਰਗਦੂਤਾਂ ਨਾਲੋਂ ਐਨਾ ਉੱਤਮ ਬਣ ਗਿਆ ਜਿਵੇਂ ਉਸ ਨੂੰ ਵਿਰਾਸਤ ਵਿੱਚ ਪ੍ਰਾਪਤ ਹੋਇਆ ਨਾਮ ਉਹਨਾਂ ਨਾਲੋਂ ਉੱਤਮ ਹੈ।
ਇਸ ਲਈ, ਸਾਡੇ ਕੋਲ ਇੱਕ ਮਹਾਨ ਮਹਾਂ ਜਾਜਕ ਹੈ ਜੋ ਸਵਰਗ ਵਿੱਚ ਉੱਠਾਇਆ ਗਿਆ, ਜੇ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ, ਤਾਂ ਆਓ ਅਸੀਂ ਉਸ ਵਿਸ਼ਵਾਸ ਨੂੰ ਦ੍ਰਿੜਤਾ ਨਾਲ ਫੜੀਏ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ। ਕਿਉਂਕਿ ਸਾਡੇ ਕੋਲ ਕੋਈ ਮਹਾਂ ਜਾਜਕ ਨਹੀਂ ਹੈ ਜੋ ਸਾਡੀਆਂ ਕਮਜ਼ੋਰੀਆਂ ਨਾਲ ਹਮਦਰਦੀ ਰੱਖਣ ਵਿੱਚ ਅਸਮਰੱਥ ਹੋਵੇ, ਪਰ ਸਾਡੇ ਕੋਲ ਇੱਕ ਅਜਿਹਾ ਹੈ ਜਿਸ ਨੂੰ ਹਰ ਤਰੀਕੇ ਨਾਲ ਸਾਡੇ ਵਾਂਗ ਪਰਖਿਆ ਗਿਆ ਹੈ, ਫਿਰ ਵੀ ਉਹ ਨੇ ਪਾਪ ਨਾ ਕੀਤਾ।
ਯਿਸ਼ੂ ਵੱਲ ਤੱਕਦੇ ਰਹੀਏ, ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ। ਜਿਸ ਨੇ ਸਾਹਮਣੇ ਰੱਖੀ ਖੁਸ਼ੀ ਨੂੰ ਛੱਡ ਕੇ ਸਲੀਬ ਦੇ ਦੁੱਖ ਨੂੰ ਸਹਿਣ ਕੀਤਾ, ਇਸ ਦੀ ਸ਼ਰਮ ਨੂੰ ਝੰਜੋੜਦਿਆਂ, ਅਤੇ ਪਰਮੇਸ਼ਵਰ ਦੇ ਸਿੰਘਾਸਣ ਦੇ ਸੱਜੇ ਹੱਥ ਪਾਸੇ ਬੈਠ ਗਿਆ।
ਇਸ ਕਾਰਨ ਕਰਕੇ ਉਸ ਨੂੰ ਉਹਨਾਂ ਵਾਂਗ, ਹਰ ਤਰ੍ਹਾਂ ਨਾਲ ਪੂਰੀ ਤਰ੍ਹਾਂ ਮਨੁੱਖ ਬਣਨਾ ਪਿਆ, ਤਾਂ ਜੋ ਉਹ ਪਰਮੇਸ਼ਵਰ ਦੀ ਸੇਵਾ ਵਿੱਚ ਦਿਆਲੂ ਅਤੇ ਵਫ਼ਾਦਾਰ ਮਹਾਂ ਜਾਜਕ ਬਣ ਸਕੇ, ਅਤੇ ਉਹ ਲੋਕਾਂ ਦੇ ਪਾਪਾਂ ਦਾ ਪ੍ਰਾਸਚਿਤ ਕਰ ਸਕੇ।
ਸੱਚ-ਮੁੱਚ ਉਸ ਨੇ ਸਾਡੇ ਰੋਗ ਚੁੱਕ ਲਏ,
ਅਤੇ ਸਾਡੇ ਦੁੱਖ ਉਠਾਏ,
ਪਰ ਅਸੀਂ ਉਸ ਨੂੰ ਮਾਰਿਆ ਹੋਇਆ,
ਪਰਮੇਸ਼ਵਰ ਦਾ ਕੁੱਟਿਆ ਅਤੇ ਭੰਨਿਆ ਹੋਇਆ ਸਮਝਿਆ।
ਪਰ ਉਹ ਸਾਡੇ ਅਪਰਾਧਾਂ ਦੇ ਕਾਰਨ ਘਾਇਲ ਕੀਤਾ ਗਿਆ,
ਉਹ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ;
ਸਾਡੀ ਸ਼ਾਂਤੀ ਲਈ, ਉਸ ਉੱਤੇ ਸਜ਼ਾ ਲਾਗੂ ਹੋਈ,
ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਚੰਗੇ ਹੋਏ ਹਾਂ।
ਕਿਉਂਕਿ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ,
ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ,
ਅਤੇ ਰਾਜ ਉਸ ਦੇ ਮੋਢਿਆਂ ਉੱਤੇ ਹੋਵੇਗਾ,
ਅਤੇ ਉਸਦਾ ਨਾਮ ਇਹ ਪੁਕਾਰਿਆ ਜਾਵੇਗਾ
ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ਵਰ
ਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ।
Confessar a Cristo
Todo aquele que confessa que Jesus é o Filho de Deus, Deus permanece nele e ele em Deus. A fé em Cristo é a vitória.
ਜੇ ਕੋਈ ਮੰਨਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ ਅਤੇ ਉਹ ਪਰਮੇਸ਼ਵਰ ਵਿੱਚ।
ਜੇ ਕੋਈ ਮੰਨਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ ਅਤੇ ਉਹ ਪਰਮੇਸ਼ਵਰ ਵਿੱਚ।
ਇਸ ਤਰ੍ਹਾਂ ਪਰਮੇਸ਼ਵਰ ਨੇ ਸਾਡੇ ਵਿੱਚ ਆਪਣਾ ਪਿਆਰ ਦਿਖਾਇਆ: ਉਸ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਜੋ ਅਸੀਂ ਉਸ ਦੇ ਦੁਆਰਾ ਜੀ ਸਕੀਏ। ਇਹ ਪਿਆਰ ਹੈ: ਇਹ ਨਹੀਂ ਕਿ ਅਸੀਂ ਪਰਮੇਸ਼ਵਰ ਨੂੰ ਪਿਆਰ ਕੀਤਾ, ਪਰ ਇਹ ਕਿ ਉਸ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਲਈ ਪ੍ਰਾਸਚਿਤ ਦੀ ਬਲੀ ਵਜੋਂ ਭੇਜਿਆ।
ਇਸ ਤਰ੍ਹਾਂ ਪਰਮੇਸ਼ਵਰ ਨੇ ਸਾਡੇ ਵਿੱਚ ਆਪਣਾ ਪਿਆਰ ਦਿਖਾਇਆ: ਉਸ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਜੋ ਅਸੀਂ ਉਸ ਦੇ ਦੁਆਰਾ ਜੀ ਸਕੀਏ।
ਉਹ ਜੋ ਪਾਪ ਕਰਦਾ ਹੈ ਉਹ ਦੁਸ਼ਟ ਤੋਂ ਹੈ, ਕਿਉਂਕਿ ਦੁਸ਼ਟ ਸ਼ੁਰੂ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ਵਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਕਿ ਦੁਸ਼ਟ ਦੇ ਕੰਮਾਂ ਨੂੰ ਨਸ਼ਟ ਕਰੇ।
ਕੌਣ ਹੈ ਉਹ ਜੋ ਸੰਸਾਰ ਉੱਤੇ ਜਿੱਤ ਪਾਉਂਦਾ ਹੈ? ਕੇਵਲ ਉਹੀ ਹੈ ਜੋ ਵਿਸ਼ਵਾਸ ਕਰਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ।
ਅਤੇ ਇਹ ਗਵਾਹੀ ਹੈ: ਪਰਮੇਸ਼ਵਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ ਅਤੇ ਇਹ ਜੀਵਨ ਉਸ ਦੇ ਪੁੱਤਰ ਵਿੱਚ ਹੈ। ਜਿਸ ਕੋਲ ਪੁੱਤਰ ਹੈ ਉਸ ਕੋਲ ਜੀਵਨ ਹੈ; ਜਿਸ ਕੋਲ ਪਰਮੇਸ਼ਵਰ ਦਾ ਪੁੱਤਰ ਨਹੀਂ ਹੈ ਉਸ ਕੋਲ ਜੀਵਨ ਵੀ ਨਹੀਂ ਹੈ।
ਜੇ ਤੁਸੀਂ ਆਪਣੇ ਮੂੰਹ ਨਾਲ ਇਹ ਐਲਾਨ ਕਰਦੇ ਹੋ।" ਯਿਸ਼ੂ ਪ੍ਰਭੂ ਹੈ ਅਤੇ ਆਪਣੇ ਦਿਲ ਵਿੱਚ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਤਾਂ ਤੁਸੀਂ ਬਚਾਏ ਜਾਓਗੇ।
Viver em Cristo
Já não sou eu quem vive, mas Cristo vive em mim. Ele supre toda necessidade, dá paz e reina como Senhor.
ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਅਤੇ ਮੈਂ ਹੁਣ ਨਹੀਂ ਜੀਉਂਦਾ, ਪਰ ਮਸੀਹ ਮੇਰੇ ਵਿੱਚ ਜੀਉਂਦਾ ਹੈ। ਜੋ ਜੀਵਨ ਮੈਂ ਹੁਣ ਸਰੀਰ ਵਿੱਚ ਜੀ ਰਿਹਾ ਹਾਂ, ਮੈਂ ਪਰਮੇਸ਼ਵਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜੀਉਂਦਾ ਹਾਂ, ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਬਲੀਦਾਨ ਦੇ ਦਿੱਤਾ।
ਅਤੇ ਮੇਰਾ ਪਰਮੇਸ਼ਵਰ ਮਸੀਹ ਯਿਸ਼ੂ ਵਿੱਚ ਉਸ ਦੀ ਮਹਿਮਾ ਦੇ ਧਨ ਦੇ ਅਨੁਸਾਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਉੱਤੇ ਰਾਜ ਕਰੇ, ਕਿਉਂਕਿ ਇੱਕ ਸਰੀਰ ਦੇ ਅੰਗ ਹੋਣ ਦੇ ਨਾਤੇ ਤੁਹਾਨੂੰ ਸ਼ਾਂਤੀ ਲਈ ਬੁਲਾਇਆ ਗਿਆ ਹੈ। ਅਤੇ ਸ਼ੁਕਰਗੁਜ਼ਾਰ ਹੋਵੋ।
ਕਿਉਂਕਿ ਅਸੀਂ ਪਰਮੇਸ਼ਵਰ ਦੁਆਰਾ ਨਿਯੁਕਤ ਕੀਤੇ ਚੰਗੇ ਕੰਮਾਂ ਲਈ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਦੀ ਰਚਨਾ ਹਾਂ।
ਤੁਹਾਡਾ ਸੁਭਾਅ ਪਿਆਰ ਵਾਲਾ ਹੋਵੇ, ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ ਹੈ। ਉਹ ਖੁਦ ਸਾਡੇ ਲਈ ਪਰਮੇਸ਼ਵਰ ਅੱਗੇ ਇੱਕ ਪਿਆਰੀ ਸੁਗੰਧੀ ਭੇਟ ਅਤੇ ਬਲੀਦਾਨ ਬਣ ਗਿਆ।
ਜਿਵੇਂ ਕਿ ਸਾਡੇ ਵਿੱਚੋਂ ਹਰ ਇੱਕ ਦਾ ਇੱਕ ਸਰੀਰ ਬਹੁਤ ਸਾਰੇ ਅੰਗਾਂ ਨਾਲ ਹੁੰਦਾ ਹੈ, ਅਤੇ ਇਹ ਸਾਰੇ ਅੰਗ ਇੱਕੋ ਜਿਹੇ ਨਹੀਂ ਹੁੰਦੇ, ਇਸ ਲਈ ਮਸੀਹ ਵਿੱਚ, ਹਾਲਾਂਕਿ ਅਸੀਂ ਬਹੁਤ ਸਾਰੇ ਹਾਂ ਪਰ ਅਸੀਂ ਸਭ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ-ਦੂਜੇ ਦੇ ਅੰਗ ਹਾਂ।
ਪਰ ਧੰਨਵਾਦ ਹੈ ਪਰਮੇਸ਼ਵਰ ਦਾ! ਉਹ ਸਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਦੁਆਰਾ ਜਿੱਤ ਦਿੰਦਾ ਹੈ।
ਪਰ ਆਪਣੇ ਦਿਲਾਂ ਵਿੱਚ ਮਸੀਹ ਨੂੰ ਪ੍ਰਭੂ ਵਜੋਂ ਪਵਿੱਤਰ ਮੰਨੋ। ਹਰ ਉਸ ਵਿਅਕਤੀ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ ਜੋ ਤੁਹਾਨੂੰ ਉਸ ਉਮੀਦ ਦਾ ਕਾਰਨ ਦੇਣ ਲਈ ਪੁੱਛਦਾ ਹੈ ਜੋ ਤੁਹਾਡੇ ਕੋਲ ਹੈ। ਪਰ ਇਹ ਨਰਮਾਈ ਅਤੇ ਆਦਰ ਨਾਲ ਕਰੋ,
ਕਿਉਂ ਜੋ ਪਰਮੇਸ਼ਵਰ ਇੱਕੋ ਹੈ ਅਤੇ ਪਰਮੇਸ਼ਵਰ ਤੇ ਮਨੁੱਖ ਦੇ ਵਿੱਚਕਾਰ ਇੱਕੋ ਵਿਚੋਲਾ ਹੈ, ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸ਼ੂ,
O Rei eterno
O Rei dos reis voltará em glória e majestade. Todo joelho se dobrará e toda língua confessará que Jesus Cristo é o Senhor.
ਤਾਂ ਮੈਂ ਸਵਰਗ ਖੁੱਲ੍ਹਿਆ ਹੋਇਆ ਵੇਖਿਆ ਅਤੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ, ਜਿਹੜਾ ਉਸ ਤੇ ਸਵਾਰ ਸੀ ਵਫ਼ਾਦਾਰ ਅਤੇ ਸੱਚਾ ਅਖਵਾਉਂਦਾ ਹੈ। ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ। ਉਸ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆ, ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ। ਅਤੇ ਉਸ ਦੇ ਉੱਤੇ ਇੱਕ ਨਾਮ ਲਿਖਿਆਂ ਹੋਇਆ ਹੈ ਜਿਸ ਨੂੰ ਉਸ ਤੋਂ ਬਿਨ੍ਹਾ ਕੋਈ ਨਹੀਂ ਜਾਣਦਾ। ਅਤੇ ਉਸ ਨੇ ਕੱਪੜੇ ਲਹੂ ਦੇ ਨਾਲ ਛਿੜਕੇ ਹੋਏ ਪਹਿਨੇ ਹੋਏ ਹਨ, ਅਤੇ ਉਸ ਦਾ ਨਾਮ ਪਰਮੇਸ਼ਵਰ ਦਾ ਸ਼ਬਦ ਹੈ। ਅਤੇ ਜਿਹੜੀਆਂ ਫ਼ੌਜਾਂ ਸਵਰਗ ਵਿੱਚ ਹਨ, ਉਹਨਾਂ ਨੇ ਚਿੱਟੇ ਅਤੇ ਸਾਫ਼ ਮਲਮਲ ਦੇ ਕੱਪੜੇ ਪਹਿਨੇ ਹੋਏ ਚਿੱਟੇ ਘੋੜਿਆਂ ਤੇ ਸਵਾਰ ਉਸ ਦੇ ਪਿੱਛੇ-ਪਿੱਛੇ ਚੱਲਦੇ ਸਨ। ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ ਜਿਸ ਨਾਲ ਉਹ ਰਾਸ਼ਟਰਾ ਦਾ ਨਾਸ਼ ਕਰੇ। "ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਰਾਜ ਕਰੇਗਾ।" ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਕ੍ਰੋਧ ਦੀ ਅੱਗ ਦੇ ਦਾਖਰਸ ਦੇ ਚੁਬੱਚੇ ਨੂੰ ਲਿਤਾੜੇਗਾ। ਉਸ ਦੇ ਚੋਗੇ ਅਤੇ ਉਸ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ:
ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।1 ਤਿਮੋ 6:15
ਪ੍ਰਭੂ ਯਿਸ਼ੂ ਦੀ ਕਿਰਪਾ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਹੋਵੇ। ਆਮੀਨ।
ਤਦ ਯਿਸ਼ੂ ਨੇ ਥੋਮਸ ਨੂੰ ਕਿਹਾ, "ਆਪਣੀ ਉਂਗਲ ਇਧਰ ਕਰ, ਅਤੇ ਮੇਰੇ ਹੱਥਾਂ ਵੱਲ ਵੇਖ, ਆਪਣਾ ਹੱਥ ਮੇਰੀ ਵੱਖੀ ਵਿੱਚ ਵਾੜ, ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।"
ਥੋਮਸ ਨੇ ਯਿਸ਼ੂ ਨੂੰ ਕਿਹਾ, "ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ਵਰ।"
ਯਿਸ਼ੂ ਨੇ ਹੋਰ ਵੀ ਕਈ ਚਮਤਕਾਰ ਕੀਤੇ, ਜਿਹੜੇ ਉਹਨਾਂ ਦੇ ਚੇਲਿਆਂ ਨੇ ਵੇਖੇ, ਉਹ ਚਮਤਕਾਰ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ। ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ, ਕਿ ਯਿਸ਼ੂ ਮਸੀਹ ਹੀ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਕੇ ਉਸ ਦੇ ਨਾਮ ਤੋਂ ਤੁਸੀਂ ਜੀਵਨ ਪ੍ਰਾਪਤ ਕਰ ਸਕੋ।
ਮੇਰਾ ਆਦੇਸ਼ ਇਹ ਹੈ: ਕਿ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ।
ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕੋਈ ਵੀ ਜਿਹੜਾ ਮੇਰੇ ਘੱਲੇ ਹੋਏ ਦਾ ਸਵਾਗਤ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ, ਅਤੇ ਜੋ ਕੋਈ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਪਿਤਾ ਨੂੰ ਸਵੀਕਾਰ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ।"
ਮੈਂ ਉਹਨਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ, ਅਤੇ ਉਹ ਕਦੇ ਨਹੀਂ ਮਰਨਗੀਆਂ। ਕੋਈ ਵੀ ਉਹਨਾਂ ਨੂੰ ਮੇਰੇ ਹੱਥੋਂ ਨਹੀਂ ਖੋਹ ਸਕਦਾ। ਮੇਰਾ ਪਿਤਾ ਜੋ ਸਭ ਤੋਂ ਮਹਾਨ ਹੈ ਉਹ ਨੇ ਮੈਨੂੰ ਇਹ ਭੇਡਾਂ ਦਿੱਤੀਆਂ ਹਨ। ਕੋਈ ਵੀ ਉਹਨਾਂ ਨੂੰ ਮੇਰੇ ਪਿਤਾ ਦੇ ਹੱਥੋਂ ਨਹੀਂ ਖੋਹ ਸਕਦਾ। ਮੈਂ ਅਤੇ ਪਿਤਾ ਇੱਕ ਹਾਂ।"
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ। ਕਿਉਂਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸੰਸਾਰ ਤੇ ਦੋਸ਼ ਲਗਾਉਣ ਲਈ ਨਹੀਂ ਪਰ ਸੰਸਾਰ ਨੂੰ ਬਚਾਉਣ ਲਈ ਭੇਜਿਆ। ਹਰ ਇੱਕ ਮਨੁੱਖ ਜੋ ਪਰਮੇਸ਼ਵਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਉਸ ਉੱਤੇ ਕਦੇ ਦੋਸ਼ ਨਹੀਂ ਲਗਾਇਆ ਜਾਂਦਾ; ਜੋ ਮਨੁੱਖ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਮੰਨਿਆ ਗਿਆ ਹੈ ਕਿਉਂਕਿ ਉਸ ਨੇ ਪਰਮੇਸ਼ਵਰ ਦੇ ਨਾਮ ਅਤੇ ਉਸ ਦੇ ਇੱਕਲੌਤੇ ਪੁੱਤਰ ਉੱਤੇ ਵਿਸ਼ਵਾਸ ਨਹੀਂ ਕੀਤਾ।
ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਚੱਲੇ, ਉਹ ਮੇਰੇ ਯੋਗ ਨਹੀਂ ਹੈ।
ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਹਨਾਂ ਦੇ ਵਿਚਕਾਰ ਹਾਂ।"
ਯਿਸ਼ੂ ਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ, "ਮਨੁੱਖ ਲਈ ਇਹ ਅਣਹੋਣਾ ਹੈ, ਪਰ ਪਰਮੇਸ਼ਵਰ ਤੋਂ ਨਹੀਂ; ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ।"
ਯਿਸ਼ੂ ਨੇ ਉੱਤਰ ਦਿੱਤਾ, "ਜੋ ਮਨੁੱਖ ਲਈ ਅਣਹੋਣਾ ਹੈ ਉਹ ਪਰਮੇਸ਼ਵਰ ਤੋਂ ਹੋ ਸਕਦਾ ਹੈ।"
ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਆਤਮਾ ਦੇ ਨਾਲ ਹੋਵੇ।