1 ਅਤੀਤ ਵਿੱਚ ਪਰਮੇਸ਼ਵਰ ਨੇ ਸਾਡੇ ਪੁਰਖਿਆਂ ਨਾਲ ਨਬੀਆਂ ਦੁਆਰਾ ਕਈ ਵਾਰ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ, 2 ਪਰ ਇਨ੍ਹਾਂ ਆਖਰੀ ਦਿਨਾਂ ਵਿੱਚ ਪਰਮੇਸ਼ਵਰ ਨੇ ਸਾਡੇ ਨਾਲ ਆਪਣੇ ਪੁੱਤਰ ਦੁਆਰਾ ਗੱਲ ਕੀਤੀ, ਜਿਸ ਨੂੰ ਉਸ ਨੇ ਸਾਰੀਆਂ ਚੀਜ਼ਾਂ ਦਾ ਵਾਰਸ ਨਿਯੁਕਤ ਕੀਤਾ ਅਤੇ ਜਿਸ ਦੁਆਰਾ ਉਸ ਨੇ ਸੰਸਾਰ ਨੂੰ ਬਣਾਇਆ।1:2 ਯੋਹ 1:3; 1 ਕੁਰਿੰ 8:6 3 ਪੁੱਤਰ ਹੀ ਪਰਮੇਸ਼ਵਰ ਦੀ ਮਹਿਮਾ ਦੀ ਰੌਸ਼ਨੀ ਅਤੇ ਉਸ ਦੇ ਵਜੂਦ ਦਾ ਸਹੀ ਵਰਣਨ ਹੈ, ਉਹ ਆਪਣੇ ਸ਼ਕਤੀਸ਼ਾਲੀ ਸ਼ਬਦ ਦੁਆਰਾ ਸਾਰੀਆਂ ਚੀਜ਼ਾਂ ਨੂੰ ਕਾਇਮ ਰੱਖਦਾ ਹੈ। ਜਦੋਂ ਉਸ ਨੇ ਪਾਪਾਂ ਲਈ ਸ਼ੁੱਧਤਾ ਪ੍ਰਦਾਨ ਕੀਤੀ, ਉਹ ਸਵਰਗ ਵਿੱਚ ਮਹਿਮਾ ਨਾਲ ਭਰੇ ਹੋਏ ਪਰਮੇਸ਼ਵਰ ਦੇ ਸੱਜੇ ਹੱਥ ਬੈਠ ਗਿਆ। 4 ਇਸ ਲਈ ਉਹ ਸਵਰਗਦੂਤਾਂ ਨਾਲੋਂ ਐਨਾ ਉੱਤਮ ਬਣ ਗਿਆ ਜਿਵੇਂ ਉਸ ਨੂੰ ਵਿਰਾਸਤ ਵਿੱਚ ਪ੍ਰਾਪਤ ਹੋਇਆ ਨਾਮ ਉਹਨਾਂ ਨਾਲੋਂ ਉੱਤਮ ਹੈ।
5 ਕੀ ਪਰਮੇਸ਼ਵਰ ਨੇ ਕਦੀ ਸਵਰਗਦੂਤਾਂ ਵਿੱਚੋਂ ਕਿਸੇ ਨੂੰ ਇਹ ਕਿਹਾ ਸੀ ਕਿ,
"ਤੂੰ ਮੇਰਾ ਪੁੱਤਰ ਹੈ;
ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ?"
ਅਤੇ ਫਿਰ,
"ਮੈਂ ਉਸ ਦਾ ਪਿਤਾ ਹੋਵਾਂਗਾ
ਅਤੇ ਉਹ ਮੇਰਾ ਪੁੱਤਰ ਹੋਵੇਗਾ?"1:5 2 ਸ਼ਮੁ 7:14; 1 ਇਤਿ 17:13; ਜ਼ਬੂ 2:7
6 ਅਤੇ ਜਦੋਂ ਪਰਮੇਸ਼ਵਰ ਆਪਣੇ ਜੇਠੇ ਨੂੰ ਸੰਸਾਰ ਵਿੱਚ ਲਿਆਉਂਦਾ ਹੈ, ਉਦੋਂ ਉਹ ਕਹਿੰਦਾ ਹੈ,
"ਸਾਰੇ ਪਰਮੇਸ਼ਵਰ ਦੇ ਸਵਰਗਦੂਤਾਂ ਨੂੰ ਉਸ ਦੀ ਅਰਾਧਨਾ ਕਰਨ ਦਿਓ।"1:6 ਬਿਵ 32:43; 1 ਪਤ 3:22
7 ਸਵਰਗਦੂਤਾਂ ਦੀ ਗੱਲ ਕਰਦਿਆਂ ਪਰਮੇਸ਼ਵਰ ਕਹਿੰਦਾ ਹੈ,
"ਉਹ ਆਪਣੇ ਸਵਰਗਦੂਤਾਂ ਨੂੰ ਆਤਮਾ1:7 ਆਤਮਾ ਯੂਨਾਨੀ ਵਿੱਚ ਹਵਾ ਬਣਾਉਂਦਾ ਹੈ,
ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਬਣਾਉਂਦਾ ਹੈ।"1:7 ਜ਼ਬੂ 104:4
8 ਪਰ ਪੁੱਤਰ ਬਾਰੇ ਉਹ ਕਹਿੰਦਾ ਹੈ,
"ਹੇ ਪਰਮੇਸ਼ਵਰ, ਤੇਰਾ ਸਿੰਘਾਸਣ ਸਦਾ ਅਤੇ ਸਦਾ ਲਈ ਕਾਇਮ ਰਹੇਗਾ;
ਤੇਰੇ ਰਾਜ ਦਾ ਅਧਿਕਾਰ ਧਾਰਮਿਕਤਾ ਦਾ ਅਧਿਕਾਰ ਹੈ।
9 ਤੂੰ ਧਰਮ ਨੂੰ ਪਿਆਰ ਕੀਤਾ ਹੈ ਅਤੇ ਦੁਸ਼ਟਤਾ ਨੂੰ ਨਫ਼ਰਤ ਕੀਤੀ ਹੈ;
ਇਸ ਲਈ ਪਰਮੇਸ਼ਵਰ,
ਤੇਰੇ ਪਰਮੇਸ਼ਵਰ, ਨੇ ਤੈਨੂੰ ਖੁਸ਼ੀ ਦੇ ਤੇਲ ਨਾਲ ਮਸਹ ਕਰਕੇ ਤੇਰੇ ਸਾਥੀਆਂ ਤੋਂ ਉੱਪਰ ਰੱਖਿਆ ਹੈ।"1:9 ਜ਼ਬੂ 45:6-7
10 ਉਹ ਇਹ ਵੀ ਕਹਿੰਦਾ ਹੈ,
"ਸ਼ੁਰੂ ਵਿੱਚ, ਪਰਮੇਸ਼ਵਰ, ਤੂੰ ਧਰਤੀ ਦੀ ਨੀਂਹ ਰੱਖੀ,
ਅਤੇ ਅਕਾਸ਼ ਤੇਰੇ ਹੱਥਾਂ ਦੀ ਰਚਨਾ ਹੈ।1:10 ਜ਼ਬੂ 102:25; ਉਤ 1:1
11 ਉਹ ਨਾਸ਼ ਹੋ ਜਾਣਗੇ, ਪਰ ਤੂੰ ਅਟੱਲ ਰਹੇਗਾ;
ਉਹ ਸਾਰੇ ਇੱਕ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ।
12 ਤੂੰ ਉਹਨਾਂ ਨੂੰ ਚੋਗੇ ਵਾਂਗ ਲਪੇਟ ਲਵੇਗਾ;
ਕੱਪੜੇ ਵਾਂਗ ਉਹ ਬਦਲ ਜਾਣਗੇ।
ਪਰ ਤੂੰ ਉਹੀ ਹੈ,
ਤੇਰੇ ਜੀਵਨ ਦੇ ਵਰ੍ਹਿਆ ਦਾ ਕੋਈ ਅੰਤ ਨਹੀਂ ਹੋਵੇਗਾ।"
13 ਪਰਮੇਸ਼ਵਰ ਨੇ ਕਿਸ ਸਵਰਗਦੂਤ ਨੂੰ ਕਦੋਂ ਕਿਹਾ,
"ਮੇਰੇ ਸੱਜੇ ਪਾਸੇ ਬੈਠ
ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ
ਤੇਰੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ?"1:13 ਜ਼ਬੂ 110:1; ਮੱਤੀ 22:44
14 ਕੀ ਸਾਰੇ ਸਵਰਗਦੂਤ ਸੇਵਾ ਕਰਨ ਲਈ ਭੇਜੇ ਗਏ ਆਤਮਾਵਾਂ ਨਹੀਂ ਹਨ ਕੀ ਉਹ ਉਹਨਾਂ ਲੋਕਾਂ ਦੀ ਸੇਵਾ ਕਰਨ ਜੋ ਮੁਕਤੀ ਦੇ ਵਾਰਸ ਹੋਣਗੇ?1:14 ਜ਼ਬੂ 103:20-21