ਲਿਖਣ ਦੇ ਕਾਰਨ
12 ਹੇ ਪਿਆਰੇ ਬੱਚਿਓ, ਮੈਂ ਤੁਹਾਨੂੰ ਲਿਖ ਰਿਹਾ ਹਾਂ
ਕਿਉਂਕਿ ਮਸੀਹ ਯਿਸ਼ੂ ਦੇ ਨਾਮ ਦੇ ਕਾਰਨ ਤੁਹਾਡੇ ਪਾਪ ਮਾਫ਼ ਕੀਤੇ ਗਏ ਹਨ।
13 ਹੇ ਪਿਤਾਓ, ਮੈਂ ਤੁਹਾਨੂੰ ਲਿਖ ਰਿਹਾ ਹਾਂ
ਕਿਉਂਕਿ ਤੁਸੀਂ ਉਸ ਨੂੰ ਜਾਣਦੇ ਹੋ ਜੋ ਸ਼ੁਰੂ ਤੋਂ ਹੈ।
ਹੇ ਨੌਜਵਾਨੋ,
ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਦੁਸ਼ਟ ਨੂੰ ਹਰਾ ਦਿੱਤਾ ਹੈ।
14 ਹੇ ਪਿਆਰੇ ਬੱਚਿਓ,
ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਪਿਤਾ ਨੂੰ ਜਾਣਦੇ ਹੋ।
ਹੇ ਪਿਤਾਓ,
ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਸ ਨੂੰ ਜਾਣਦੇ ਹੋ ਜੋ ਸ਼ੁਰੂ ਤੋਂ ਹੈ।
ਹੇ ਨੌਜਵਾਨੋ,
ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਤਾਕਤਵਰ ਹੋ,
ਅਤੇ ਪਰਮੇਸ਼ਵਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ,
ਅਤੇ ਤੁਸੀਂ ਦੁਸ਼ਟ ਨੂੰ ਹਰਾ ਦਿੱਤਾ ਹੈ।
ਸੰਸਾਰ ਨਾਲ ਪ੍ਰੇਮ ਨਾ ਕਰੋ
15 ਸੰਸਾਰ ਨਾਲ ਪਿਆਰ ਨਾ ਰੱਖੋ ਨਾ ਉਹਨਾਂ ਵਸਤਾ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਪਿਆਰ ਰੱਖਦਾ ਹੋਵੇ, ਤਾਂ ਉਸ ਦੇ ਵਿੱਚ ਪਿਤਾ ਦਾ ਪਿਆਰ ਨਹੀਂ ਹੈ।