2 ਪਰਮੇਸ਼ਵਰ ਦੇ ਇੱਜੜ ਦੇ ਚਰਵਾਹੇ ਬਣੋ ਜੋ ਤੁਹਾਡੀ ਦੇਖ-ਰੇਖ ਵਿੱਚ ਹਨ, ਉਨ੍ਹਾਂ ਦੀ ਨਿਗਰਾਨੀ ਕਰੋ। ਲਚਾਰੀ ਨਾਲ ਨਹੀਂ, ਪਰ ਆਪਣੀ ਇੱਛਾ ਨਾਲ, ਜਿਵੇਂ ਕਿ ਪਰਮੇਸ਼ਵਰ ਚਾਹੁੰਦਾ ਹੈ ਤੁਸੀਂ ਉਸ ਤਰ੍ਹਾਂ ਬਣੋ; ਨਾ ਬੇਈਮਾਨੀ ਦੀ ਕਮਾਈ ਦੇ ਕਾਰਨ, ਪਰ ਸੇਵਾ ਉਤਸੁਕਤਾ ਨਾਲ ਹੋਵੇ; 3 ਇਸ ਲਈ ਆਪਣੇ ਇੱਜੜ ਉੱਤੇ ਹੁਕਮ ਨਾ ਚਲਾਓ ਜਿਹੜੇ ਤੁਹਾਡੇ ਅਧੀਨ ਹਨ, ਬਲਕਿ ਉਹਨਾਂ ਲਈ ਉਦਾਹਰਣ ਬਣੋ। 4 ਅਤੇ ਜਦੋਂ ਮੁੱਖ ਚਰਵਾਹਾ ਮਸੀਹ ਪ੍ਰਗਟ ਹੋਵੇਗਾ, ਉਸ ਵੇਲੇ ਤੁਹਾਨੂੰ ਮਹਿਮਾ ਦਾ ਤਾਜ5:4 ਤਾਜ ਤਾਜ ਜਿੱਤ ਦਾ ਪ੍ਰਤੀਕ ਹੈ; ਪ੍ਰਾਚੀਨ ਸਮਿਆਂ ਵਿੱਚ ਜੇਤੂ ਖਿਡਾਰੀਆਂ ਨੂੰ ਫੁੱਲਾਂ ਦਾ ਤਾਜ ਦੇਣ ਦਾ ਅਭਿਆਸ ਸੀ; ਅੱਜ ਅਸੀਂ ਸ਼ਾਇਦ ਇਹਨਾਂ ਤਾਜਾਂ ਨੂੰ "ਮਾਲਾ" ਕਹਾਂਗੇ। ਮਿਲੇਗਾ ਜੋ ਕਦੇ ਵੀ ਮੁਰਝਾਉਂਦਾ ਨਹੀਂ।
5 ਇਸੇ ਤਰ੍ਹਾਂ, ਤੁਸੀਂ ਜਿਹੜੇ ਛੋਟੇ ਹੋ, ਆਪਣੇ ਆਪ ਨੂੰ ਆਪਣੇ ਬਜ਼ੁਰਗਾਂ ਦੇ ਅਧੀਨ ਕਰੋ। ਤੁਸੀਂ ਸਾਰੇ, ਇੱਕ-ਦੂਜੇ ਦੇ ਅੱਗੇ ਨਿਮਰਤਾ ਦੇ ਕੱਪੜੇ ਪਾਓ, ਕਿਉਂਕਿ,
"ਪਰਮੇਸ਼ਵਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ
ਪਰ ਨਿਮਰ ਲੋਕਾਂ ਤੇ ਮਿਹਰ ਕਰਦਾ ਹੈ।"5:5 ਕਹਾ 3:34; ਯਾਕੂ 4:6