18 ਸਭ ਗੱਲਾਂ ਪਰਮੇਸ਼ਵਰ ਤੋਂ ਹਨ, ਜਿਸ ਨੇ ਮਸੀਹ ਦੇ ਰਾਹੀ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਸਾਨੂੰ ਮੇਲ-ਮਿਲਾਪ ਦੀ ਸੇਵਕਾਈ ਦਿੱਤੀ। 19 ਅਰਥਾਤ ਪਰਮੇਸ਼ਵਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ, ਅਤੇ ਮਨੁੱਖਾਂ ਦੇ ਪਾਪਾਂ ਦੀ ਗਿਣਤੀ ਨਹੀਂ ਕਰਦਾ ਅਤੇ ਉਸ ਨੇ ਮੇਲ-ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ। 20 ਅਸੀਂ ਮਸੀਹ ਦੇ ਰਾਜਦੂਤ ਹਾਂ ਅਤੇ ਤੁਸੀਂ ਸਮਝੋ ਪਰਮੇਸ਼ਵਰ ਸਾਡੇ ਰਾਹੀ ਬੇਨਤੀ ਕਰਦਾ ਹੈ। ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ: ਜੋ ਤੁਸੀਂ ਪਰਮੇਸ਼ਵਰ ਨਾਲ ਮੇਲ-ਮਿਲਾਪ ਕਰ ਲਓ।
Publicidade