13 ਇਸ ਲਈ ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਲੈ ਲਵੋ ਤਾਂ ਜੋ ਤੁਸੀਂ ਬੁਰਾਈ ਦੇ ਸਮੇਂ ਦੁਸ਼ਮਣ ਦਾ ਮੁਕਾਬਲਾ ਕਰ ਸਕੋ ਅਤੇ ਸੱਭੋ ਕੁਝ ਮੁਕਾ ਕੇ ਖਲੋ ਸੱਕੋ। 14 ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਪਰਮੇਸ਼ਵਰ ਦੀ ਧਾਰਮਿਕਤਾ ਦੀ ਸੰਜੋ ਪਹਿਨ ਕੇ।6:14 ਯਸ਼ਾ 11:5; 59:17 15 ਅਤੇ ਮਿਲਾਪ ਦੀ ਖੁਸ਼ਖ਼ਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ।6:15 ਯਸ਼ਾ 52:7; ਨਹੂ 1:15 16 ਇਨ੍ਹਾਂ ਸਾਰਿਆਂ ਤੋਂ ਇਲਾਵਾ, ਸ਼ੈਤਾਨ ਦੇ ਭਿਆਨਕ ਤੀਰ ਨੂੰ ਰੋਕਣ ਲਈ ਵਿਸ਼ਵਾਸ ਦੀ ਢਾਲ ਨੂੰ ਫੜੀ ਰੱਖੋ। 17 ਅਤੇ ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਲਓ, ਜੋ ਕਿ ਪਰਮੇਸ਼ਵਰ ਦਾ ਬਚਨ ਹੈ।6:17 ਯਸ਼ਾ 49:2; 59:17; ਇਬ 4:12
18 ਹਰ ਸਮੇਂ ਅਤੇ ਹਰ ਮੌਕੇ ਆਤਮਾ ਵਿੱਚ ਪ੍ਰਾਰਥਨਾ ਕਰੋ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਸੁਚੇਤ ਰਹੋ ਅਤੇ ਸਾਰੇ ਪਵਿੱਤਰ ਲੋਕਾਂ ਲਈ ਸਦਾ ਪ੍ਰਾਰਥਨਾ ਕਰਦੇ ਰਹੋ।