ਅਵਿਸ਼ਵਾਸ ਦੇ ਵਿਰੁੱਧ ਚੇਤਾਵਨੀ
7 ਇਸ ਲਈ, ਜਿਵੇਂ ਪਵਿੱਤਰ ਆਤਮਾ ਕਹਿੰਦਾ ਹੈ:
"ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ,
8 ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ
ਜਿਵੇਂ ਤੁਹਾਡੇ ਪੁਰਖਿਆਂ ਨੇ ਬਗਾਵਤ ਕੀਤੀ ਸੀ,
ਉਜਾੜ ਵਿੱਚ ਪਰੀਖਿਆ ਦੇ ਸਮੇਂ,
12 ਹੇ ਭਰਾਵੋ ਅਤੇ ਭੈਣੋ, ਇਸ ਵੱਲ ਧਿਆਨ ਦਿਓ ਕਿ ਤੁਹਾਡੇ ਵਿੱਚੋਂ ਕਿਸੇ ਦਾ ਵੀ ਪਾਪੀ, ਜਾਂ ਅਵਿਸ਼ਵਾਸੀ ਦਿਲ ਨਾ ਹੋਵੇ ਤਾਂ ਜੋ ਤੁਸੀਂ ਜਿਉਂਦੇ ਪਰਮੇਸ਼ਵਰ ਤੋਂ ਦੂਰ ਨਾ ਹੋ ਜਾਵੋ। 13 ਪਰ ਰੋਜ਼ਾਨਾ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ, ਜਿੰਨਾ ਚਿਰ ਇਸ ਨੂੰ "ਅੱਜ" ਦਾ ਦਿਨ ਕਿਹਾ ਜਾਂਦਾ ਹੈ, ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਪਾਪ ਦੇ ਧੋਖੇ ਨਾਲ ਕਠੋਰ ਨਾ ਹੋਵੇ। 15 ਜਿਵੇਂ ਬਚਨ ਵਿੱਚ ਕਿਹਾ ਗਿਆ ਹੈ:
"ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ,
ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ
ਜਿਵੇਂ ਤੁਸੀਂ ਬਗਾਵਤ ਵਿੱਚ ਕੀਤਾ ਸੀ।"