5 ਨੀਨਵਾਹ ਦੇ ਲੋਕਾਂ ਨੇ ਪਰਮੇਸ਼ਵਰ ਵਿੱਚ ਵਿਸ਼ਵਾਸ ਕੀਤਾ। ਵਰਤ ਦੀ ਘੋਸ਼ਣਾ ਕੀਤੀ ਗਈ, ਅਤੇ ਸਭਨਾਂ ਨੇ, ਵੱਡੇ ਤੋਂ ਲੈ ਕੇ ਛੋਟੇ ਤੱਕ, ਤੱਪੜ ਪਾ ਲਏ।
6 ਜਦੋਂ ਯੋਨਾਹ ਦੀ ਚੇਤਾਵਨੀ ਨੀਨਵਾਹ ਦੇ ਰਾਜੇ ਕੋਲ ਪਹੁੰਚੀ, ਤਾਂ ਉਹ ਆਪਣੇ ਸਿੰਘਾਸਣ ਤੋਂ ਉੱਠਿਆ, ਆਪਣੇ ਸ਼ਾਹੀ ਬਸਤਰ ਲਾਹ ਲਏ, ਤੱਪੜ ਪਾ ਕੇ ਮਿੱਟੀ ਵਿੱਚ ਬੈਠ ਗਿਆ। 7 ਤਦ ਉਸ ਨੇ ਨੀਨਵਾਹ ਵਿੱਚ ਇਹ ਘੋਸ਼ਣਾ ਕਰਵਾਈ:
"ਰਾਜੇ ਅਤੇ ਉਸ ਦੇ ਅਹਿਲਕਾਰਾਂ ਦੇ ਹੁਕਮ ਨਾਲ:
"ਮਨੁੱਖ ਜਾਂ ਜਾਨਵਰ, ਝੁੰਡ ਜਾਂ ਇੱਜੜ, ਕਿਸੇ ਵੀ ਚੀਜ਼ ਦਾ ਸੁਆਦ ਨਾ ਲੈਣ ਦਿਓ। ਉਨ੍ਹਾਂ ਨੂੰ ਖਾਣ ਜਾਂ ਪੀਣ ਨਾ ਦਿਓ। 8 ਪਰ ਹਰੇਕ ਮਨੁੱਖ ਅਤੇ ਪਸ਼ੂ ਤੱਪੜ ਨਾਲ ਆਪਣੇ ਆਪ ਨੂੰ ਢੱਕਣ ਅਤੇ ਪਰਮੇਸ਼ਵਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ! ਹਰੇਕ ਆਪੋ-ਆਪਣੇ ਭੈੜੇ ਰਾਹ ਤੋਂ ਫਿਰੇ ਅਤੇ ਉਸ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ, ਮੂੰਹ ਮੋੜੇ। 9 ਕੌਣ ਜਾਣਦਾ ਹੈ? ਕਿ ਪਰਮੇਸ਼ਵਰ ਅਜੇ ਵੀ ਤਿਆਗ ਅਤੇ ਰਹਿਮ ਨਾਲ ਆਪਣੇ ਭਿਆਨਕ ਕ੍ਰੋਧ ਤੋਂ ਮੁੜੇ ਤਾਂ ਜੋ ਅਸੀਂ ਨਾਸ਼ ਨਾ ਹੋ ਜਾਈਏ।"
10 ਜਦੋਂ ਪਰਮੇਸ਼ਵਰ ਨੇ ਉਹਨਾਂ ਦੇ ਕੰਮਾਂ ਨੂੰ ਵੇਖਿਆ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਗਏ ਹਨ, ਤਦ ਪਰਮੇਸ਼ਵਰ ਉਸ ਤਬਾਹੀ ਤੋਂ ਪਛਤਾਇਆ; ਜੋ ਉਸ ਨੇ ਕਿਹਾ ਸੀ ਕਿ ਉਹ ਉਹਨਾਂ ਨਾਲ ਕਰੇਗਾ, ਅਤੇ ਉਸ ਨੇ ਉਹ ਨਹੀਂ ਕੀਤੀ।