ਸੱਚੀ ਅੰਗੂਰਾਂ ਦੀ ਵੇਲ
1 ਯਿਸ਼ੂ ਨੇ ਕਿਹਾ, "ਮੈਂ ਅੰਗੂਰਾਂ ਦੀ ਸੱਚੀ ਵੇਲ ਹਾਂ, ਅਤੇ ਮੇਰਾ ਪਿਤਾ ਬਾਗ਼ ਦਾ ਮਾਲੀ ਹੈ। 4 ਮੇਰੇ ਵਿੱਚ ਬਣੇ ਰਹੋ ਜਿਵੇਂ ਕਿ ਮੈਂ ਤੁਹਾਡੇ ਵਿੱਚ ਹਾਂ। ਕੋਈ ਵੀ ਟਹਿਣੀ ਆਪਣੇ ਆਪ ਫ਼ਲ ਨਹੀਂ ਦੇ ਸਕਦੀ ਜੇ ਉਹ ਵੇਲ ਵਿੱਚ ਨਾ ਬਣੀ ਰਹੇ। ਇਸ ਤਰ੍ਹਾਂ ਤੁਸੀਂ ਕਦੇ ਫ਼ਲ ਨਹੀਂ ਦੇ ਸਕਦੇ ਜਦੋਂ ਤੱਕ ਤੁਸੀਂ ਮੇਰੇ ਵਿੱਚ ਬਣੇ ਨਾ ਰਹੋ।
5 "ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰਹਾਂ ਤਾਂ ਤੁਸੀਂ ਬਹੁਤਾ ਫ਼ਲ ਦਿਓਗੇ। ਮੇਰੇ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ। 7 ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਤੁਸੀਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਕੀਤਾ ਜਾਵੇਗਾ।
16 ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਤੁਹਾਨੂੰ ਇਸ ਲਈ ਚੁਣਿਆ ਹੈ ਤਾਂ ਜੋ ਤੁਸੀਂ ਫ਼ਲ ਦੇ ਸਕੋ ਅਤੇ ਇਹ ਫ਼ਲ ਸਦਾ ਰਹੇਗਾ। ਫਿਰ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਮੰਗੋਂਗੇ ਪਿਤਾ ਤੁਹਾਨੂੰ ਦੇਵੇਗਾ।