11 ਹੇ ਭਰਾਵੋ ਅਤੇ ਭੈਣੋ, ਇੱਕ-ਦੂਜੇ ਦੀ ਨਿੰਦਿਆ ਨਾ ਕਰੋ। ਜਿਹੜਾ ਵੀ ਕੋਈ ਆਪਣੇ ਭਰਾ ਜਾਂ ਭੈਣ ਦੇ ਵਿਰੁੱਧ ਬੋਲਦਾ ਹੈ ਅਤੇ ਉਸ ਤੇ ਦੋਸ਼ ਲਾਉਂਦਾ ਹੈ ਉਹ ਬਿਵਸਥਾ ਦੇ ਵਿਰੁੱਧ ਬੋਲਦਾ ਹੈ। ਅਤੇ ਪਰਮੇਸ਼ਵਰ ਦੀ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ। ਪਰ ਜੇ ਤੂੰ ਪਰਮੇਸ਼ਵਰ ਦੀ ਬਿਵਸਥਾ ਤੇ ਦੋਸ਼ ਲਾਉਂਦਾ ਹੈ ਤਾਂ ਤੁਸੀਂ ਬਿਵਸਥਾ ਉੱਤੇ ਚੱਲਣ ਵਾਲੇ ਨਹੀਂ ਸਗੋਂ ਦੋਸ਼ ਲਾਉਣ ਵਾਲੇ ਬਣੇ।