Pular para o conteúdo
Publicidade

ਜ਼ਬੂਰ 120

ਸਹਾਇਤਾ ਦੇ ਲਈ ਪ੍ਰਾਰਥਨਾ

ਯਾਤਰਾ ਦਾ ਗੀਤ

1 ਆਪਣੀ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ,

ਅਤੇ ਉਸਨੇ ਮੈਨੂੰ ਉੱਤਰ ਦਿੱਤਾ।

2 ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ,

ਅਤੇ ਛਲੇਡੀ ਜੀਭ ਤੋਂ ਛੁਡਾ ਲੈ!

3 ਹੇ ਛਲੇਡੀਏ ਜੀਭੇ,

ਤੈਨੂੰ ਕੀ ਦਿੱਤਾ ਜਾਵੇ, ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇ?

4 ਸੂਰਮੇ ਦੇ ਤਿੱਖੇ ਤੀਰ,

ਝਾੜੀ ਦੇ ਅੰਗਿਆਰੇ ਨਾਲ ਉਹ ਤੈਨੂੰ ਸਜ਼ਾ ਦੇਵੇਗਾ!

5 ਹਾਏ ਮੈਨੂੰ ਜੋ ਮੈਂ ਮੇਸ਼ੇਕ ਵਿੱਚ ਰਹਿੰਦਾ,

ਕਿ ਮੈਂ ਕੇਦਾਰ120:5 ਦੂਰ ਅਤੇ ਅਲੱਗ ਦੇਸ ਜਿਸ ਦੇ ਵਾਸੀ ਬਹੁਤ ਹੀ ਹਿੰਸਕ ਸਨ l ਦੇ ਡੇਰਿਆਂ ਵਿੱਚ ਵੱਸਦਾ ਹਾਂ!

6 ਮੇਰੀ ਜਾਨ ਨੂੰ ਮੇਲ ਦੇ ਵੈਰੀ ਨਾਲ ਬਹੁਤ ਸਮੇਂ ਤੱਕ ਵੱਸਣਾ ਪਿਆ।

7 ਮੈਂ ਮੇਲ ਚਾਹੁੰਦਾ ਹਾਂ,

ਪਰ ਜਦ ਮੈਂ ਬੋਲਦਾ ਹਾਂ, ਉਹ ਲੜਾਈ ਚਾਹੁੰਦੇ ਹਨ!

Estes versículos te tocaram? Ore agora!

+581 estão orando agora.

Junte-se à corrente de oração.