Publicidade

Salmos 126

ਛੁਟਕਾਰੇ ਦੇ ਲਈ ਪ੍ਰਾਰਥਨਾ
ਯਾਤਰਾ ਦਾ ਗੀਤ

1 ਜਦ ਯਹੋਵਾਹ ਸੀਯੋਨ ਦੇ ਗ਼ੁਲਾਮਾਂ ਨੂੰ ਮੋੜ ਲੈ ਆਇਆ,

ਤਦ ਅਸੀਂ ਸੁਫ਼ਨੇ ਵੇਖਣ ਵਾਲਿਆਂ ਵਰਗੇ ਸੀ!

2 ਤਦ ਸਾਡੇ ਮੂੰਹ ਹਾਸੇ ਨਾਲ ਭਰ ਗਏ,

ਅਤੇ ਸਾਡੀਆਂ ਜੀਭਾਂ ਉੱਤੇ ਜੈਕਾਰਾ ਸੀ,

ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ,

ਯਹੋਵਾਹ ਨੇ ਉਨ੍ਹਾਂ ਲਈ ਵੱਡੇ-ਵੱਡੇ ਕੰਮ ਕੀਤੇ ਹਨ!

3 ਯਹੋਵਾਹ ਨੇ ਸਾਡੇ ਲਈ ਵੱਡੇ-ਵੱਡੇ ਕੰਮ ਕੀਤੇ ਹਨ,

ਅਸੀਂ ਅਨੰਦ ਹੋਏ ਹਾਂ!

4 ਹੇ ਯਹੋਵਾਹ, ਸਾਡੇ ਗ਼ੁਲਾਮਾਂ ਨੂੰ,

ਦੱਖਣ ਦੀਆਂ ਨਦੀਆਂ ਵਾਂਗੂੰ ਮੋੜ ਲਿਆ!

5 ਜਿਹੜੇ ਹੰਝੂਆਂ ਨਾਲ ਬੀਜਦੇ ਹਨ,

ਉਹ ਜੈਕਾਰਿਆਂ ਨਾਲ ਵੱਢਣਗੇ।

6 ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਾ ਹੋਇਆ ਜਾਂਦਾ ਹੈ,

ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ!

Veja também

Publicidade
Bíblia Online Bíblia Online

Bíblia Online • Versão: 2026-06-18_14-04-22-