Pular para o conteúdo
Publicidade

ਜ਼ਬੂਰ 150

ਪਰਮੇਸ਼ੁਰ ਦੀ ਉਸਤਤ ਹੋਵੇ

1 ਹਲਲੂਯਾਹ!

ਉਹ ਦੇ ਪਵਿੱਤਰ ਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ,

ਉਹ ਦੀ ਸ਼ਕਤੀ ਦੇ ਅੰਬਰ ਵਿੱਚ

ਉਹ ਦੀ ਉਸਤਤ ਕਰੋ!

2 ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨ

ਉਹ ਦੀ ਉਸਤਤ ਕਰੋ,

ਉਹ ਦੀ ਅਤਿਅੰਤ ਮਹਾਨਤਾ ਦੇ ਜੋਗ

ਉਹ ਦੀ ਉਸਤਤ ਕਰੋ!

3 ਤੁਰ੍ਹੀ ਦੀ ਫੂਕ ਨਾਲ ਉਹ ਦੀ ਉਸਤਤ ਕਰੋ,

ਸਿਤਾਰ ਤੇ ਬਰਬਤ ਨਾਲ ਉਹ ਦੀ ਉਸਤਤ ਕਰੋ,

4 ਤਬਲੇ ਤੇ ਨੱਚਦੇ ਹੋਏ ਉਹ ਦੀ ਉਸਤਤ ਕਰੋ,

ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ

ਉਹ ਦੀ ਉਸਤਤ ਕਰੋ!

5 ਸਪੱਸ਼ਟ ਸੁਰ ਵਾਲੀ ਝਾਂਜ ਨਾਲ

ਉਹ ਦੀ ਉਸਤਤ ਕਰੋ,

ਛਣਕਣ ਵਾਲੀ ਝਾਂਜ ਨਾਲ

ਉਹ ਦੀ ਉਸਤਤ ਕਰੋ!

6 ਸਾਰੇ ਪ੍ਰਾਣੀਓ,

ਯਹੋਵਾਹ ਦੀ ਉਸਤਤ ਕਰੋ!

ਹਲਲੂਯਾਹ!

Estes versículos te tocaram? Ore agora!

+581 estão orando agora.

Junte-se à corrente de oração.