Publicidade

Salmos 67

ਧੰਨਵਾਦ ਦਾ ਗੀਤ
ਪ੍ਰਧਾਨ ਵਜਾਉਣ ਵਾਲੇ ਦੇ ਲਈ ਤਾਰ ਵਾਲੇ ਵਾਜਿਆਂ ਨਾਲ ਭਜਨ, ਗੀਤ।

1 ਪਰਮੇਸ਼ੁਰ ਸਾਡੇ ਉੱਤੇ ਦਯਾ ਕਰੇ ਅਤੇ ਸਾਨੂੰ ਬਰਕਤ ਦੇਵੇ,

ਅਤੇ ਆਪਣਾ ਮੁਖੜਾ ਸਾਡੇ ਉੱਤੇ ਚਮਕਾਵੇ। ਸਲਹ।

2 ਤਾਂ ਜੋ ਤੇਰਾ ਰਾਹ ਧਰਤੀ ਉੱਤੇ,

ਤੇਰੀ ਮੁਕਤੀ ਸਾਰੀਆਂ ਕੌਮਾਂ ਵਿੱਚ ਜਾਣੀ ਜਾਵੇ।

3 ਹੇ ਪਰਮੇਸ਼ੁਰ, ਲੋਕ ਤੈਨੂੰ ਸਲਾਹੁਣ,

ਸਾਰੇ ਲੋਕ ਤੈਨੂੰ ਸਲਾਹੁਣ!

4 ਉੱਮਤਾਂ ਅਨੰਦ ਹੋਣ ਅਤੇ ਲਲਕਾਰਨ,

ਕਿਉਂ ਜੋ ਤੂੰ ਲੋਕਾਂ ਦਾ ਧਰਮ ਨਾਲ ਨਿਆਂ ਕਰੇਂਗਾ,

ਅਤੇ ਧਰਤੀ ਉੱਤੇ ਉੱਮਤਾਂ ਦੀ ਅਗਵਾਈ ਕਰੇਂਗਾ। ਸਲਹ।

5 ਹੇ ਪਰਮੇਸ਼ੁਰ, ਲੋਕ ਤੈਨੂੰ ਸਲਾਹੁਣ,

ਸਾਰੇ ਲੋਕ ਤੈਨੂੰ ਸਲਾਹੁਣ!

6 ਭੋਂ ਨੇ ਆਪਣਾ ਹਾਸਿਲ ਦਿੱਤਾ ਹੈ,

ਪਰਮੇਸ਼ੁਰ, ਹਾਂ, ਸਾਡਾ ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ।

7 ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ,

ਅਤੇ ਧਰਤੀ ਦੀਆਂ ਚਾਰੇ ਕੂੰਟਾਂ ਉਸ ਦਾ ਭੈਅ ਮੰਨਣਗੀਆਂ!।

Veja também

Publicidade
Bíblia Online Bíblia Online

Bíblia Online • Versão: 2026-06-18_14-04-22-