Publicidade

Salmos 14

ਮਨੁੱਖ ਦੀ ਮੂਰਖਤਾ ਅਤੇ ਦੁਸ਼ਟਤਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ।

1 ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ,

ਉਹ ਵਿਗੜ ਗਏ ਹਨ, ਉਹਨਾਂ ਨੇ ਘਿਣਾਉਣੇ ਕੰਮ ਕੀਤੇ ਹਨ,

ਭਲਾ ਕਰਨ ਵਾਲਾ ਕੋਈ ਨਹੀਂ।

2 ਯਹੋਵਾਹ ਨੇ ਸਵਰਗ ਤੋਂ ਆਦਮ ਵੰਸ਼ ਉੱਤੇ ਦ੍ਰਿਸ਼ਟੀ ਕੀਤੀ,

ਤਾਂ ਉਹ ਵੇਖੇ ਕਿ ਕੋਈ ਬੁੱਧਵਾਨ,

ਪਰਮੇਸ਼ੁਰ ਦਾ ਖੋਜ਼ੀ ਹੈ ਜਾਂ ਨਹੀਂ?

3 ਉਹ ਸੱਭੇ ਕੁਰਾਹੇ ਪੈ ਗਏ, ਉਹ ਸਭ ਦੇ ਸਭ ਭਰਿਸ਼ਟ ਹੋ ਗਏ ਹਨ।

ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ!

4 ਕੀ ਇਹ ਸਾਰੇ ਕੁਕਰਮੀ ਸਮਝ ਨਹੀਂ ਰੱਖਦੇ,

ਜਿਹੜੇ ਮੇਰੀ ਪਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ ਹਨ,

ਅਤੇ ਯਹੋਵਾਹ ਦਾ ਨਾਮ ਨਹੀਂ ਲੈਂਦੇ?

5 ਉਨ੍ਹਾਂ ਨੇ ਉੱਥੇ ਵੱਡਾ ਭੈਅ ਖਾਧਾ,

ਕਿਉਂ ਜੋ ਪਰਮੇਸ਼ੁਰ ਧਰਮੀਆਂ ਦੀ ਪੀੜ੍ਹੀ ਨਾਲ ਰਹਿੰਦਾ ਹੈ।

6 ਤੁਸੀਂ ਮਸਕੀਨ ਦੀ ਜੁਗਤੀ ਨੂੰ ਮਾੜਾ ਕਹਿੰਦੇ ਹੋ,

ਪਰ ਯਹੋਵਾਹ ਉਸ ਦੀ ਪਨਾਹ ਹੈ।

7 ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ ਨਿੱਕਲੇ!

ਜਦ ਪਰਮੇਸ਼ੁਰ ਆਪਣੀ ਪਰਜਾ ਨੂੰ ਗ਼ੁਲਾਮੀ ਤੋਂ ਮੋੜ ਲਿਆਵੇਗਾ,

ਤਦ ਯਾਕੂਬ ਬਾਗ-ਬਾਗ ਅਤੇ ਇਸਰਾਏਲ ਅਨੰਦ ਹੋਵੇਗਾ!

Veja também

Publicidade
Bíblia Online Bíblia Online

Bíblia Online • Versão: 2026-06-18_14-04-22-