Publicidade

Salmos 122

ਯਰੂਸ਼ਲਮ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ
ਦਾਊਦ ਦਾ ਯਾਤਰਾ ਦਾ ਗੀਤ

1 ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ,

ਆਓ ਯਹੋਵਾਹ ਦੇ ਘਰ ਨੂੰ ਚੱਲੀਏ!

2 ਹੇ ਯਰੂਸ਼ਲਮ, ਸਾਡੇ ਪੈਰ

ਤੇਰੇ ਫਾਟਕਾਂ ਦੇ ਅੰਦਰ ਖੜ੍ਹੇ ਹਨ।

3 ਹੇ ਯਰੂਸ਼ਲਮ ਤੂੰ ਅਜਿਹੇ ਸ਼ਹਿਰ ਵਰਗਾ ਹੈ

ਜਿਸ ਦੇ ਘਰ ਇੱਕ ਦੂਜੇ ਨਾਲ ਮਿਲੇ ਹੋਏ ਹਨ,

4 ਜਿੱਥੇ ਗੋਤ, ਹਾਂ, ਯਹੋਵਾਹ ਦੇ ਗੋਤ ਇਸਰਾਏਲ ਦੀ ਸਾਖੀ ਦੇਣ ਲਈ ਚੜ੍ਹ ਜਾਂਦੇ ਹਨ,

ਤਾਂ ਜੋ ਓਹ ਯਹੋਵਾਹ ਦੇ ਨਾਮ ਦਾ ਧੰਨਵਾਦ ਕਰਨ।

5 ਉੱਥੇ ਤਾਂ ਨਿਆਂ ਲਈ ਸਿੰਘਾਸਣ,

ਦਾਊਦ ਦੇ ਘਰਾਣੇ ਦੇ ਸਿੰਘਾਸਣ ਰੱਖੇ ਹੋਏ ਹਨ।

6 ਯਰੂਸ਼ਲਮ ਦੀ ਸਲਾਮਤੀ ਮੰਗੋ,

ਤੇਰੇ ਪ੍ਰੇਮੀ ਨਿਹਾਲ ਹੋਣਗੇ।

7 ਤੇਰੀ ਸ਼ਹਿਰਪਨਾਹ ਦੇ ਅੰਦਰ ਸਲਾਮਤੀ ਹੋਵੇ,

ਤੇਰੇ ਮਹਿਲਾਂ ਵਿੱਚ ਖੁਸ਼ਹਾਲੀ ਨਿਹਾਲਤਾ!

8 ਮੈਂ ਆਪਣੇ ਭਰਾਵਾਂ ਤੇ ਗੁਆਂਢੀਆਂ ਦੇ ਕਾਰਨ ਆਖਾਂਗਾ,

ਤੇਰੀ ਸਲਾਮਤੀ ਹੋਵੇ!

9 ਸਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਦੇ ਕਾਰਨ,

ਮੈਂ ਤੇਰੀ ਭਲਿਆਈ ਦਾ ਖੋਜੀ ਹੋਵਾਂਗਾ।

Veja também

Publicidade
Bíblia Online Bíblia Online

Bíblia Online • Versão: 2026-06-19_11-20-24-