Publicidade

Salmos 52

ਪਰਮੇਸ਼ੁਰ ਦਾ ਨਿਆਂ ਅਤੇ ਕਿਰਪਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਮਸ਼ਕੀਲ ਉੱਤੇ ਦਾਊਦ ਦਾ ਭਜਨ ਜਦੋਂ ਦੋਏਗ ਅਦੋਮੀ ਨੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਅਹੀਮਲਕ ਦੇ ਘਰ ਗਿਆ ਹੈ।

1 ਹੇ ਸੂਰਬੀਰ, ਤੂੰ ਬੁਰਿਆਈ ਉੱਤੇ ਕਿਉਂ ਘਮੰਡ ਕਰਦਾ ਹੈਂ?

ਪਰਮੇਸ਼ੁਰ ਦੀ ਦਯਾ ਸਦੀਪਕ ਰਹਿੰਦੀ ਹੈ।

2 ਹੇ ਛਲੀਏ, ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ

ਤਿੱਖੇ ਉਸਤਰੇ ਵਾਂਗੂੰ ਕਰਦੀ ਹੈ!

3 ਤੂੰ ਬੁਰਿਆਈ ਨੂੰ ਭਲਿਆਈ ਨਾਲੋਂ,

ਅਤੇ ਝੂਠ ਬੋਲਣ ਨੂੰ ਸੱਚ ਬੋਲਣ ਨਾਲੋਂ ਵਧੇਰੇ ਪ੍ਰੇਮ ਰੱਖਦਾ ਹੈਂ। ਸਲਹ।

4 ਹੇ ਛਲ ਵਾਲੀ ਜੀਭ,

ਤੂੰ ਸਾਰੀਆਂ ਹਲਾਕ ਕਰਨ ਵਾਲਿਆਂ ਗੱਲਾਂ ਨਾਲ ਪ੍ਰੀਤ ਰੱਖਦੀ ਹੈਂ!

5 ਪਰਮੇਸ਼ੁਰ ਵੀ ਤੈਨੂੰ ਸਦਾ ਲਈ ਕੱਢ ਸੁੱਟੇਗਾ,

ਉਹ ਤੈਨੂੰ ਫੜ੍ਹ ਕੇ ਤੇਰੇ ਤੰਬੂ ਵਿੱਚੋਂ ਉਖੇੜ ਛੱਡੇਗਾ,

ਅਤੇ ਜੀਉਣ ਦੀ ਧਰਤੀ ਵਿੱਚੋਂ ਤੇਰੀ ਜੜ੍ਹ ਪੁੱਟ ਦੇਵੇਗਾ! ਸਲਹ।

6 ਧਰਮੀ ਵੀ ਵੇਖਣਗੇ ਅਤੇ ਡਰਨਗੇ,

ਅਤੇ ਉਸ ਉੱਤੇ ਹੱਸਣਗੇ,

7 ਵੇਖੋ, ਇਹ ਓਹੋ ਮਨੁੱਖ ਹੈ ਜਿਸ ਨੇ ਪਰਮੇਸ਼ੁਰ ਨੂੰ

ਆਪਣਾ ਗੜ੍ਹ ਨਹੀਂ ਮੰਨਿਆ ਸੀ,

ਸਗੋਂ ਆਪਣੇ ਧਨ ਦੀ ਬਹੁਤਾਇਤ ਉੱਤੇ ਭਰੋਸਾ ਰੱਖਦਾ ਸੀ,

ਅਤੇ ਆਪਣੇ ਲੋਭ ਵਿੱਚ ਪੱਕਾ ਸੀ!

8 ਪਰ ਮੈਂ ਤਾਂ ਪਰਮੇਸ਼ੁਰ ਦੇ ਘਰ ਵਿੱਚ ਜ਼ੈਤੂਨ ਦੇ ਹਰੇ ਭਰੇ

ਰੁੱਖ ਵਰਗਾ ਹਾਂ,

ਮੈਂ ਪਰਮੇਸ਼ੁਰ ਦੀ ਦਯਾ ਉੱਤੇ ਸਦਾ ਹੀ

ਭਰੋਸਾ ਰੱਖਿਆ ਹੈ।

9 ਮੈਂ ਸਦਾ ਤੇਰਾ ਧੰਨਵਾਦ ਕਰਾਂਗਾ,

ਕਿਉਂ ਜੋ ਤੂੰ ਇਹ ਕੀਤਾ ਹੈ,

ਅਤੇ ਮੈਂ ਤੇਰੇ ਨਾਮ ਉੱਤੇ ਭਰੋਸਾ ਰੱਖਿਆ ਅਤੇ ਉਹ ਭਲਾ ਹੈ

ਅਤੇ ਤੇਰੇ ਸੰਤਾਂ ਦੇ ਅੱਗੇ ਤੇਰੀ ਉਸਤਤ ਕਰਾਂਗਾ

Veja também

Publicidade
Bíblia Online Bíblia Online

Bíblia Online • Versão: 2026-06-18_12-43-22-