11 ਓਹ ਤੇਰੀ ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ,
ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ,
12 ਕਿ ਓਹ ਆਦਮੀ ਦੇ ਵੰਸ਼ ਉੱਤੇ ਤੇਰੀਆਂ ਕੁਦਰਤਾਂ ਨੂੰ ਪਰਗਟ ਕਰਨ,
ਨਾਲੇ ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ ਨੂੰ।
13 ਤੇਰੀ ਪਾਤਸ਼ਾਹੀ ਅਨਾਦੀ ਤੇ ਅਨੰਤ ਹੈ,
ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੱਕ145:13 ਕੁਝ ਲਿਖਤਾਂ ਵਿੱਚ ਇਹ ਵੀ ਜੋੜਿਆ ਗਿਆ ਹੈ - ਪ੍ਰਭੂ ਆਪਣੇ ਸਾਰੇ ਵਾਅਦਿਆਂ ਵਿੱਚ ਵਫ਼ਾਦਾਰ ਹੈ ਅਤੇ ਆਪਣੇ ਕੰਮਾਂ ਵਿੱਚ ਕਿਰਪਾਲੂ ਹੈ l ।