Pular para o conteúdo
Publicidade

ਜ਼ਬੂਰ 56:1,3,4,8,11

IRVPUN Indian Revised Version (IRV) - Punjabi

ਪਰਮੇਸ਼ੁਰ ਉੱਤੇ ਭਰੋਸੇ ਲਈ ਪ੍ਰਾਰਥਨਾ

1 ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮਾਰੇ ਵੈਰੀ ਮੈਨੂੰ ਮਿੱਧਦੇ ਹਨ,

ਓਹ ਸਾਰਾ ਦਿਨ ਲੜਦੇ ਹੋਏ ਮੈਨੂੰ ਦਬਾਈ ਜਾਂਦੇ ਹਨ!

3 ਜਿਸ ਵੇਲੇ ਮੈਨੂੰ ਡਰ ਹੋਵੇਗਾ, ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ।

4 ਪਰਮੇਸ਼ੁਰ ਵਿੱਚ ਮੈਂ ਉਸ ਦੇ ਬਚਨ ਦੀ ਉਸਤਤ ਕਰਾਂਗਾ,

ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ,

ਮਨੁੱਖ ਮੇਰਾ ਕੀ ਕਰ ਸਕਦਾ ਹੈ?

8 ਤੂੰ ਮੇਰੇ ਅਵਾਰਾ ਫਿਰਨ ਦਾ ਲੇਖਾ ਕਰਦਾ ਹੈਂ,

ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ,

ਭਲਾ, ਉਹ ਤੇਰੀ ਕਿਤਾਬ ਵਿੱਚ ਨਹੀਂ ਹਨ?।

11 ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ,

ਆਦਮੀ ਮੇਰਾ ਕੀ ਕਰ ਸਕਦਾ ਹੈ?

Em outras traduções

  1. OPCV Punjabi Contemporary Version

    1 ਹੇ ਮੇਰੇ ਪਰਮੇਸ਼ਵਰ, ਮੇਰੇ ਉੱਤੇ ਦਯਾ ਕਰ,

    ਕਿਉਂ ਜੋ ਮੇਰੇ ਵੈਰੀ ਸਖ਼ਤ ਪਿੱਛਾ ਕਰ ਰਹੇ ਹਨ।

    ਸਾਰਾ ਦਿਨ ਉਹ ਆਪਣੇ ਹਮਲੇ ਨੂੰ ਦਬਾਉਂਦੇ ਹਨ।

    3 ਜਦੋਂ ਮੈਂ ਡਰਦਾ ਹਾਂ, ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ।

    4 ਪਰਮੇਸ਼ਵਰ ਵਿੱਚ, ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ,

    ਪਰਮੇਸ਼ਵਰ ਵਿੱਚ ਮੈਂ ਭਰੋਸਾ ਕਰਦਾ ਹਾਂ ਅਤੇ ਡਰਦਾ ਨਹੀਂ ਹਾਂ।

    ਨਿਰੇ ਮਨੁੱਖ ਮੇਰਾ ਕੀ ਕਰ ਸਕਦੇ ਹਨ?

    8 ਮੇਰੇ ਦੁੱਖ ਨੂੰ ਦਰਜ ਕਰ;

    ਮੇਰੇ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ,

    ਕੀ ਉਹ ਤੇਰੀ ਕਿਤਾਬ ਵਿੱਚ ਨਹੀਂ ਹਨ?

    11 ਮੈਂ ਪਰਮੇਸ਼ਵਰ ਉੱਤੇ ਭਰੋਸਾ ਰੱਖਦਾ ਹਾਂ ਅਤੇ ਡਰਦਾ ਨਹੀਂ ਹਾਂ।

    ਮਨੁੱਖ ਮੇਰਾ ਕੀ ਕਰ ਸਕਦਾ ਹੈ?

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.