Pular para o conteúdo
Publicidade

ਜ਼ਬੂਰ 73

ਪਰਮੇਸ਼ੁਰ ਦਾ ਨਿਆਂ

ਆਸਾਫ਼ ਦਾ ਭਜਨ।

1 ਸੱਚ-ਮੁੱਚ ਇਸਰਾਏਲ ਲਈ ਅਰਥਾਤ ਖਾਲ਼ਸ ਦਿਲ ਵਾਲਿਆਂ ਦੇ ਲਈ ਪਰਮੇਸ਼ੁਰ ਭਲਾ ਹੈ।

2 ਪਰ ਮੈਂ ਜੋ ਹਾਂ, ਮੇਰੇ ਪੈਰ ਫਿਸਲਣ,

ਅਤੇ ਮੇਰੇ ਕਦਮ ਤਿਲਕਣ ਲੱਗੇ ਸਨ।

3 ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ,

ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ।

4 ਉਨ੍ਹਾਂ ਦੀ ਮੌਤ ਵਿੱਚ ਤਾਂ ਪੀੜ ਨਹੀਂ ਹੁੰਦੀ,

ਸਗੋਂ ਉਨ੍ਹਾਂ ਦਾ ਸਰੀਰ ਮੋਟਾ ਹੈ।

5 ਓਹ ਹੋਰਨਾਂ ਮਨੁੱਖਾਂ ਵਾਂਗੂੰ ਔਖੇ ਨਹੀਂ ਹੁੰਦੇ,

ਨਾ ਹੋਰਨਾਂ ਆਦਮੀਆਂ ਵਾਂਗੂੰ ਉਨ੍ਹਾਂ ਉੱਤੇ ਬਿਪਤਾ ਪੈਂਦੀ ਹੈ।

6 ਇਸ ਲਈ ਘਮੰਡ ਉਨ੍ਹਾਂ ਦੇ ਗਲੇ ਦੀ ਜੰਜ਼ੀਰ ਹੈ,

ਅਤੇ ਅਨ੍ਹੇਰ ਦਾ ਲੀੜਾ ਉਨ੍ਹਾਂ ਨੂੰ ਕੱਜਦਾ ਹੈ।

7 ਉਨ੍ਹਾਂ ਦੀਆਂ ਅੱਖੀਆਂ ਚਿਕਨਾਈ ਨਾਲ ਫੁੱਲੀਆਂ ਹੋਈਆਂ ਹਨ,

ਉਨ੍ਹਾਂ ਦੇ ਮਨ ਦੇ ਵਿਚਾਰ ਛਲਕਦੇ ਹਨ।

8 ਓਹ ਠੱਠਾ ਮਾਰਦੇ ਅਤੇ ਬਦੀ ਨਾਲ ਅਨ੍ਹੇਰ ਦੀਆਂ ਗੱਲਾਂ ਕਰਦੇ ਹਨ,

ਓਹ ਹੰਕਾਰ ਨਾਲ ਬੋਲਦੇ ਹਨ।

9 ਉਨ੍ਹਾਂ ਨੇ ਆਪਣਾ ਮੂੰਹ ਅਕਾਸ਼ ਵਿੱਚ ਧਰਿਆ,

ਪਰ ਉਨ੍ਹਾਂ ਦੀ ਜੀਭ ਧਰਤੀ ਉੱਤੇ ਫਿਰਦੀ ਹੈ।

10 ਇਸ ਲਈ ਉਹ ਲੋਕ ਇੱਧਰ ਮੁੜਨਗੇ

ਅਤੇ ਭਰੇ ਹੋਏ ਛੰਨ ਦਾ ਪਾਣੀ ਉਨ੍ਹਾਂ ਤੋਂ ਡੱਫਿਆ ਜਾਂਦਾ ਹੈ,

11 ਅਤੇ ਓਹ ਆਖਦੇ ਹਨ, ਪਰਮੇਸ਼ੁਰ ਕਿਸ ਤਰ੍ਹਾਂ ਜਾਣਦਾ ਹੈ?

ਭਲਾ, ਅੱਤ ਮਹਾਨ ਨੂੰ ਕੁਝ ਪਤਾ ਹੈ?

12 ਵੇਖੋ, ਦੁਸ਼ਟ ਇਹ ਹਨ,

ਅਤੇ ਓਹ ਸਦਾ ਸੁੱਖ ਵਿੱਚ ਰਹਿ ਕੇ ਧੰਨ ਜੋੜਦੇ ਹਨ!।

13 ਸੱਚ-ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ,

ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ,

14 ਕਿਉਂ ਜੋ ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ,

ਅਤੇ ਹਰ ਸਵੇਰ ਨੂੰ ਮੇਰੀ ਤਾੜਨਾ ਹੋਈ।

15 ਜੇ ਮੈਂ ਆਖਦਾ ਕਿ ਮੈਂ ਇਸੇ ਤਰ੍ਹਾਂ ਦੱਸਾਂਗਾ,

ਤਾਂ ਵੇਖੋ, ਮੈਂ ਤੇਰੇ ਬੱਚਿਆਂ ਦੀ ਪੀੜ੍ਹੀ ਨੂੰ ਧੋਖਾ ਦਿੰਦਾ।

16 ਜਾਂ ਮੈਂ ਇਸ ਨੂੰ ਸਮਝਣ ਲਈ ਸੋਚ ਕੀਤੀ,

ਤਾਂ ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਲੂਮ ਹੋਇਆ,

17 ਜਦ ਤੱਕ ਮੈਂ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿੱਚ ਨਾ ਗਿਆ, -

ਤਦ ਮੈਂ ਉਨ੍ਹਾਂ ਦਾ ਅੰਤ ਸਮਝਿਆ!

18 ਸੱਚ-ਮੁੱਚ ਤੂੰ ਉਨ੍ਹਾਂ ਨੂੰ ਤਿਲਕਣਿਆਂ ਥਾਵਾਂ ਵਿੱਚ ਰੱਖਦਾ ਹੈਂ,

ਅਤੇ ਉਨ੍ਹਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈਂ!

19 ਓਹ ਛਿੰਨ ਮਾਤਰ ਵਿੱਚ ਕਿਹੋ ਜਿਹੇ ਉੱਜੜ ਗਏ!

ਓਹ ਮੁੱਕ ਗਏ, ਓਹ ਭੈਜਲ ਨਾਲ ਮਿਟ ਗਏ ਹਨ!

20 ਹੇ ਪ੍ਰਭੂ, ਸੁਫ਼ਨੇ ਤੋਂ ਜਾਗਣ ਵਾਂਗੂੰ ਜਦ ਤੂੰ ਉੱਠੇਂਗਾ

ਤਾਂ ਉਨ੍ਹਾਂ ਦੀ ਸ਼ਕਲ ਤੁੱਛ ਜਾਣੇਂਗਾ।

21 ਮੇਰਾ ਮਨ ਤਾਂ ਕੌੜਾ ਹੋਇਆ,

ਅਤੇ ਮੇਰਾ ਦਿਲ ਛੇਦਿਆ ਗਿਆ,

22 ਮੈਂ ਐਡਾ ਜਾਹਲ ਤੇ ਅਣਜਾਣ ਸੀ,

ਕਿ ਤੇਰੇ ਅੱਗੇ ਪਸ਼ੂ ਜਿਹਾ ਬਣਿਆ।

23 ਫੇਰ ਮੈਂ ਸਦਾ ਤੇਰੇ ਸੰਗ ਹਾਂ,

ਤੂੰ ਮੇਰੇ ਸੱਜੇ ਹੱਥ ਨੂੰ ਫੜਿਆ ਹੈ।

24 ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ,

ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ।

25 ਸਵਰਗ ਵਿੱਚ ਮੇਰਾ ਹੋਰ ਕੌਣ ਹੈ?

ਅਤੇ ਧਰਤੀ ਉੱਤੇ ਤੈਥੋਂ ਬਿਨ੍ਹਾਂ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ।

26 ਮੇਰਾ ਤਨ ਤੇ ਮੇਰਾ ਮਨ ਢੱਲ਼ ਜਾਂਦੇ ਹਨ,

ਪਰ ਪਰਮੇਸ਼ੁਰ ਸਦਾ ਲਈ ਮੇਰੇ ਮਨ ਦਾ ਬਲ73:26 ਚੱਟਾਨ ਅਤੇ ਮੇਰਾ ਭਾਗ ਹੈ।

27 ਤਾਂ ਵੇਖੋ, ਜੋ ਤੈਥੋਂ ਦੂਰ ਹਨ ਓਹ ਨਸ਼ਟ ਹੋਣਗੇ,

ਤੂੰ ਆਪਣੇ ਅੱਗਿਓਂ ਸਾਰੇ ਵਿਭਚਾਰੀ ਗਰਕ ਕਰ ਦਿੱਤੇ!

28 ਪਰ ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ,

ਮੈਂ ਪ੍ਰਭੂ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ,

ਤਾਂ ਜੋ ਮੈਂ ਤੇਰੇ ਸਾਰੇ ਕਾਰਜਾਂ ਦਾ ਵਰਣਨ ਕਰਾਂ।

Estes versículos te tocaram? Ore agora!

+581 estão orando agora.

Junte-se à corrente de oração.