16 ਕੀ ਉਹ ਧੰਨਵਾਦ ਦਾ ਪਿਆਲਾ ਨਹੀਂ ਜਿਸ ਵਿੱਚ ਅਸੀਂ ਮਸੀਹ ਦੇ ਲਹੂ ਵਿੱਚ ਸ਼ਾਮਲ ਹੁੰਦੇ ਹਾਂ? ਅਤੇ ਕੀ ਉਹ ਰੋਟੀ ਨਹੀਂ ਜਿਹੜੀ ਅਸੀਂ ਮਸੀਹ ਦੇ ਸਰੀਰ ਵਿੱਚ ਭਾਗੀਦਾਰ ਹੋ ਕੇ ਤੋੜਦੇ ਹਾਂ? 17 ਕਿਉਂਕਿ ਰੋਟੀ ਇੱਕੋ ਹੈ, ਅਸੀਂ ਬਹੁਤੇ ਹਾਂ ਸੋ ਮਿਲ ਕੇ ਇੱਕ ਸਰੀਰ ਹਾਂ, ਕਿਉਂਕਿ ਅਸੀਂ ਸਾਰੇ ਇੱਕ ਵਿੱਚ ਭਾਗੀਦਾਰ ਹੋਏ ਹਾਂ।
18 ਇਸਰਾਏਲ ਦੇ ਲੋਕਾਂ ਬਾਰੇ ਸੋਚੋ: ਉਹ ਜਗਵੇਦੀ ਉੱਤੇ ਚੜ੍ਹਾਈ ਹੋਈ ਬਲੀ ਵਿੱਚੋਂ ਖਾਂਦੇ ਹਨ, ਕੀ ਇਸ ਦੇ ਦੁਆਰਾ ਉਹ ਇਸ ਵਿੱਚ ਸ਼ਾਮਲ ਨਹੀਂ ਹੋ ਜਾਂਦੇ?10:18 ਲੇਵਿ 10:12-15; ਬਿਵ 18:1-4