15 ਜੇ ਕਿਸੇ ਦੀ ਇਮਾਰਤ ਸੜ ਜਾਵੇ, ਤਾਂ ਉਸ ਦੀ ਹਾਨੀ ਹੋ ਜਾਵੇਗੀ ਪਰ ਉਹ ਆਪ ਬਚਾਇਆ ਜਾਵੇਗਾ ਜਿਵੇਂ ਕਿ ਉਹ ਅੱਗ ਦੁਆਰਾ ਬਚਾਇਆ ਗਿਆ ਹੋਵੇ।
16 ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ? 17 ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ ਕਰਦਾ ਹੈ, ਤਾਂ ਪਰਮੇਸ਼ਵਰ ਵੀ ਉਸ ਵਿਅਕਤੀ ਦਾ ਨਾਸ ਕਰੇਗਾ; ਕਿਉਂਕਿ ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ, ਅਤੇ ਇਹ ਹੈਕਲ ਤੁਸੀਂ ਹੋ।