ਵਿਆਹ ਦੀ ਜ਼ਿੰਦਗੀ ਬਾਰੇ
1 ਹੁਣ ਜਿਨ੍ਹਾਂ ਗੱਲਾਂ ਦੇ ਬਾਰੇ ਤੁਸੀਂ ਲਿਖਿਆ ਸੀ: "ਆਦਮੀ ਦੇ ਲਈ ਇਹ ਚੰਗਾ ਹੈ ਜੋ ਉਹ ਔਰਤ ਨੂੰ ਨਾ ਹੀ ਛੂਹੇ। 2 ਪਰੰਤੂ ਵਿਭਚਾਰ ਤੋਂ ਬਚਨ ਲਈ ਹਰ ਇੱਕ ਪੁਰਸ਼ ਆਪਣੀ ਹੀ ਪਤਨੀ ਨੂੰ ਅਤੇ ਹਰ ਇੱਕ ਔਰਤ ਆਪਣੇ ਹੀ ਪਤੀ ਨੂੰ ਰੱਖੇ।" 3 ਪਤੀ ਨੂੰ ਆਪਣੀ ਪਤਨੀ ਦੇ ਪ੍ਰਤੀ ਆਪਣਾ ਵਿਆਹੁਤਾ ਫ਼ਰਜ ਨਿਭਾਉਣਾ ਚਾਹੀਦਾ ਹੈ, ਅਤੇ ਇਸੇ ਤਰ੍ਹਾਂ ਪਤਨੀ ਨੂੰ ਵੀ ਆਪਣੇ ਪਤੀ ਦੇ ਪ੍ਰਤੀ ਆਪਣਾ ਫ਼ਰਜ ਨਿਭਾਉਣਾ ਚਾਹੀਦਾ ਹੈ। 4 ਪਤਨੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਸਗੋਂ ਪਤੀ ਨੂੰ ਹੈ। ਇਸੇ ਤਰ੍ਹਾਂ ਪਤੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਪਰ ਪਤਨੀ ਨੂੰ ਹੈ।