21 ਇਸ ਲਈ ਤੁਸੀਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ, ਤੁਹਾਡੇ ਲਈ ਇੱਕ ਨਮੂਨਾ ਛੱਡ ਗਿਆ, ਤਾਂ ਜੋ ਤੁਸੀਂ ਉਸ ਦੇ ਕਦਮਾਂ ਤੇ ਚੱਲੋ।
22 "ਮਸੀਹ ਨੇ ਕੋਈ ਪਾਪ ਨਹੀਂ ਕੀਤਾ,
ਅਤੇ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਾ ਨਿੱਕਲੀ।"2:22 ਯਸ਼ਾ 53:9
23 ਜਦੋਂ ਉਨ੍ਹਾਂ ਨੇ ਉਸ ਦੀ ਬੇਇੱਜ਼ਤੀ ਕੀਤੀ, ਤਾਂ ਉਸ ਨੇ ਬਦਲਾ ਨਹੀਂ ਲਿਆ; ਦੁੱਖ ਝੱਲਦੇ ਹੋਏ ਵੀ ਉਸ ਨੇ ਕੋਈ ਸ਼ਬਦ ਨਹੀਂ ਬੋਲਿਆ। ਇਸ ਦੀ ਬਜਾਏ, ਉਸ ਨੇ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਸੌਂਪ ਦਿੱਤਾ ਜੋ ਨਿਰਪੱਖਤਾ ਨਾਲ ਨਿਆਂ ਕਰਦਾ ਹੈ।