21 ਮਾਰਥਾ ਨੇ ਯਿਸ਼ੂ ਨੂੰ ਕਿਹਾ, "ਪ੍ਰਭੂ ਜੀ, ਜੇ ਸੱਚ-ਮੁੱਚ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ। 22 ਪਰ ਮੈਂ ਜਾਣਦੀ ਹਾਂ ਹੁਣ ਵੀ ਤੁਸੀਂ ਜੋ ਕੁਝ ਪਰਮੇਸ਼ਵਰ ਤੋਂ ਮੰਗੋ ਉਹ ਤੁਹਾਨੂੰ ਦੇਵੇਗਾ।"
23 ਯਿਸ਼ੂ ਨੇ ਉਸ ਨੂੰ ਕਿਹਾ, "ਤੇਰਾ ਭਰਾ ਫਿਰ ਜੀ ਉੱਠੇਗਾ।"
24 ਮਾਰਥਾ ਨੇ ਉੱਤਰ ਦਿੱਤਾ, "ਮੈਂ ਜਾਣਦੀ ਹਾਂ ਕਿ ਉਹ ਪੁਨਰ-ਉਥਾਨ ਦੇ ਦਿਨ ਜੀਵੇਗਾ।"
25 ਯਿਸ਼ੂ ਨੇ ਉਸ ਨੂੰ ਕਿਹਾ, "ਪੁਨਰ-ਉਥਾਨ ਅਤੇ ਜੀਵਨ ਮੈਂ ਹਾਂ। ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਜੀਵੇਗਾ, ਭਾਵੇਂ ਉਹ ਮਰ ਵੀ ਜਾਵੇ; 26 ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਕੇ ਜਿਉਂਦਾ ਹੈ ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਤੇ ਵਿਸ਼ਵਾਸ ਕਰਦੀ ਹੈ?"
27 ਉਸ ਨੇ ਉੱਤਰ ਦਿੱਤਾ, "ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਹੀ ਮਸੀਹ ਹੋ, ਪਰਮੇਸ਼ਵਰ ਦੇ ਪੁੱਤਰ ਹੋ, ਜੋ ਇਸ ਦੁਨੀਆਂ ਤੇ ਆਉਣ ਵਾਲਾ ਹੈ।"