39 ਨਿਕੋਦੇਮਾਸ ਯੋਸੇਫ਼ ਦੇ ਨਾਲ ਗਿਆ, ਨਿਕੋਦੇਮਾਸ ਉਹੀ ਸੀ, ਜਿਹੜਾ ਇੱਕ ਵਾਰ ਰਾਤ ਨੂੰ ਯਿਸ਼ੂ ਕੋਲ ਗਿਆ ਸੀ। ਉਹ ਲਗਭਗ ਪੈਂਤੀ ਕਿੱਲੋ ਗੰਧਰਸ ਅਤੇ ਇੱਕ ਲਿਲੀ ਵਰਗੇ ਪੌਦੇ ਦਾ ਮਿਸ਼ਰਨ ਲਿਆਏ। 40 ਫਿਰ ਉਹਨਾਂ ਨੇ ਯਿਸ਼ੂ ਦੇ ਸਰੀਰ ਨੂੰ ਲੈ ਕੇ ਉਸ ਨੂੰ ਸੁਗੰਧ ਨਾਲ ਵਧੀਆ ਕੱਪੜਿਆਂ ਵਿੱਚ ਲਪੇਟਿਆ ਜਿਵੇਂ ਯਹੂਦੀਆਂ ਦੇ ਦਫ਼ਨਾਉਣ ਦੀ ਰੀਤ ਸੀ।