4 ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ,
ਯਹੋਵਾਹ ਦਾ ਸਿੰਘਾਸਣ ਸਵਰਗ ਵਿੱਚ ਹੈ
ਉਹ ਦੀਆਂ ਅੱਖਾਂ ਤੱਕਦੀਆਂ ਹਨ
ਉਹ ਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਂਚਦੀਆਂ ਹਨ।
5 ਯਹੋਵਾਹ ਧਰਮੀ ਨੂੰ ਜਾਚਦਾ,
ਪਰ ਦੁਸ਼ਟ ਅਤੇ ਅਨ੍ਹੇਰੇ ਦੇ ਪ੍ਰੇਮੀ ਤੋਂ
ਉਹ ਦਾ ਆਤਮਾ ਘਿਣ ਕਰਦਾ ਹੈ।
6 ਉਹ ਦੁਸ਼ਟਾਂ ਦੇ ਉੱਤੇ ਫਾਹੀਆਂ ਪਾਵੇਗਾ,
ਅੱਗ ਅਤੇ ਗੰਧਕ ਅਤੇ ਅਗਨੀ ਲੂ ਉਨ੍ਹਾਂ ਦੇ ਕਟੋਰੇ ਦਾ ਹਿੱਸਾ ਹੋਵੇਗੀ,
7 ਕਿਉਂ ਜੋ ਯਹੋਵਾਹ ਧਰਮੀ ਹੈ,
ਉਹ ਧਰਮ ਨਾਲ ਪ੍ਰੀਤ ਰੱਖਦਾ ਹੈ,
ਸਿੱਧੇ ਮਨ ਵਾਲੇ ਉਸ ਦਾ ਦਰਸ਼ਣ ਪਾਉਣਗੇ।