4 ਯਾਹਵੇਹ ਆਪਣੇ ਪਵਿੱਤਰ ਮੰਦਰ ਵਿੱਚ ਹੈ;
ਯਾਹਵੇਹ ਆਪਣੇ ਸਵਰਗੀ ਸਿੰਘਾਸਣ ਉੱਤੇ ਹੈ।
ਉਹ ਧਰਤੀ ਉੱਤੇ ਸਭ ਮਨੁੱਖਾਂ ਨੂੰ ਦੇਖਦਾ ਹੈ;
ਉਸ ਦੀਆਂ ਅੱਖਾਂ ਉਹਨਾਂ ਦੀ ਜਾਂਚ ਕਰਦੀਆਂ ਹਨ।
5 ਯਾਹਵੇਹ ਧਰਮੀ ਨੂੰ ਪਰਖਦਾ ਹੈ, ਪਰ ਦੁਸ਼ਟਾਂ ਨੂੰ, ਜੋ ਹਿੰਸਾ ਨੂੰ ਪਿਆਰ ਕਰਦੇ ਹਨ,
ਉਹ ਜਨੂੰਨ ਨਾਲ ਨਫ਼ਰਤ ਕਰਦਾ ਹੈ।
6 ਉਹ ਦੁਸ਼ਟਾਂ ਉੱਤੇ ਬਲਦੇ ਕੋਲਿਆਂ ਅਤੇ ਬਲਦੀ ਗੰਧਕ ਦੀ ਵਰਖਾ ਕਰੇਗਾ।
ਇੱਕ ਝੁਲਸਣ ਵਾਲੀ ਹਵਾ ਉਹਨਾਂ ਦੀ ਥਾਂ ਹੋਵੇਗੀ।
7 ਕਿਉਂਕਿ ਯਾਹਵੇਹ ਧਰਮੀ ਹੈ, ਉਹ ਨਿਆਂ ਨੂੰ ਪਿਆਰ ਕਰਦਾ ਹੈ;
ਸਿੱਧੇ ਲੋਕ ਉਸਦਾ ਚਿਹਰਾ ਵੇਖਣਗੇ।