20 ਉਨ੍ਹਾਂ ਲੋਕਾਂ ਲਈ ਜੋ ਬਹੁਤ ਪਹਿਲਾਂ ਅਣ-ਆਗਿਆਕਾਰ ਸਨ ਜਦੋਂ ਪਰਮੇਸ਼ਵਰ ਨੋਹ ਦੇ ਦਿਨਾਂ ਵਿੱਚ ਸਬਰ ਨਾਲ ਉਡੀਕ ਕਰਦਾ ਸੀ। ਜਿਸ ਵੇਲੇ ਕਿਸ਼ਤੀ ਬਣਾਈ ਜਾ ਰਹੀ ਸੀ ਜਿਸ ਦੇ ਵਿੱਚ ਸਿਰਫ ਅੱਠ ਲੋਕ ਸਨ, ਜੋ ਪਾਣੀ ਤੋਂ ਬਚ ਗਏ ਸਨ, 21 ਅਤੇ ਇਹ ਪਾਣੀ ਬਪਤਿਸਮੇ ਦਾ ਪ੍ਰਤੀਕ ਹੈ ਜੋ ਹੁਣ ਤੁਹਾਨੂੰ ਵੀ ਬਚਾਉਂਦਾ ਹੈ ਇਹ ਸਰੀਰ ਦੀ ਮੈਲ਼ ਧੋਣਾ ਨਹੀਂ, ਪਰ ਪਰਮੇਸ਼ਵਰ ਪ੍ਰਤੀ ਸਾਫ਼ ਜ਼ਮੀਰ ਦੀ ਵਚਨਬੱਧਤਾ ਹੈ। ਇਹ ਤੁਹਾਨੂੰ ਯਿਸ਼ੂ ਮਸੀਹ ਦੇ ਪੁਨਰ-ਉਥਾਨ ਦੁਆਰਾ ਬਚਾਉਂਦਾ ਹੈ, 22 ਜਿਹੜਾ ਸਵਰਗ ਵਿੱਚ ਜਾ ਕੇ ਪਰਮੇਸ਼ਵਰ ਦੇ ਸੱਜੇ ਹੱਥ ਹੈ, ਦੂਤ ਅਤੇ ਅਧਿਕਾਰ ਰੱਖਣ ਵਾਲੇ, ਸਮਰੱਥਾ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।3:22 ਜ਼ਬੂ 110:1; ਅਫ਼ 1:20-21
Publicidade