ਪਰਮੇਸ਼ਵਰ ਲਈ ਜ਼ਿੰਦਗੀ ਨੂੰ ਜੀਣਾ
1 ਇਸ ਲਈ, ਕਿਉਂਕਿ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ, ਇਸ ਲਈ ਤੁਹਾਨੂੰ ਵੀ ਉਸੇ ਮਨ ਨੂੰ ਹਥਿਆਰ ਵਾਂਗ ਧਾਰਣਾ ਚਾਹੀਦਾ ਹੈ, ਕਿਉਂਕਿ ਜਿਹੜਾ ਵੀ ਸਰੀਰ ਵਿੱਚ ਦੁੱਖ ਝੱਲਦਾ ਹੈ ਉਹ ਪਾਪ ਤੋਂ ਮੁਕਤ ਹੁੰਦਾ ਹੈ, 2 ਤਾਂ ਜੋ ਤੁਸੀਂ ਅਗਾਹਾਂ ਨੂੰ ਆਪਣੀ ਬਾਕੀ ਦੀ ਸਰੀਰਕ ਜ਼ਿੰਦਗੀ ਮਨੁੱਖਾਂ ਦੀਆਂ ਬੁਰੀਆਂ ਇੱਛਾਵਾਂ ਦੇ ਅਨੁਸਾਰ ਨਹੀਂ ਬਲਕਿ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਬਤੀਤ ਕਰੀਏ। 3 ਕਿਉਂਕਿ ਤੁਸੀਂ ਪਿਛਲੇ ਸਮੇਂ ਵਿੱਚ ਉਹ ਸਾਰਾ ਕੁਝ ਕੀਤਾ, ਜੋ ਪਰਾਈਆਂ ਕੌਮਾਂ ਨੇ ਕਰਨਾ ਪਸੰਦ ਕੀਤਾ ਬੇਵਕੂਫ਼ੀ, ਵਾਸਨਾ, ਸ਼ਰਾਬ ਪੀਣਾ, ਨਸ਼ਾ, ਰੰਗ-ਰਲੀਆਂ ਅਤੇ ਘ੍ਰਿਣਾਯੋਗ ਮੂਰਤੀ ਪੂਜਕਾਂ ਵਿੱਚ ਚੱਲਦੇ ਸੀ। 4 ਤੁਹਾਡੇ ਪਿਛਲੀਆਂ ਕੌਮਾਂ ਵਿੱਚੋਂ ਦੋਸਤ ਹੈਰਾਨ ਹਨ ਕਿ ਤੁਸੀਂ ਉਨ੍ਹਾਂ ਦੀ ਬਦਚਲਣੀ ਵਿੱਚ ਸ਼ਾਮਲ ਨਹੀਂ ਹੁੰਦੇ, ਅਤੇ ਇਸੇ ਕਰਕੇ ਉਹ ਤੁਹਾਡੀ ਨਿੰਦਾ ਕਰਦੇ ਹਨ। 5 ਪਰ ਉਨ੍ਹਾਂ ਲੋਕਾਂ ਨੂੰ ਪਰਮੇਸ਼ਵਰ ਨੂੰ ਲੇਖਾ ਦੇਣਾ ਪਏਗਾ ਜਿਹੜਾ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਤਿਆਰ ਹੈ4:5 1 ਤਿਮੋ 4:1