ਬਜ਼ੁਰਗਾਂ ਅਤੇ ਝੁੰਡ ਲਈ
1 ਤੁਹਾਡੇ ਵਿੱਚੋਂ ਬਜ਼ੁਰਗਾਂ ਨੂੰ, ਮੈਂ ਇੱਕ ਸਹਿਯੋਗੀ ਬਜ਼ੁਰਗ ਅਤੇ ਮਸੀਹ ਦੇ ਦੁੱਖਾਂ ਦਾ ਗਵਾਹ ਹੋਣ ਵਜੋਂ ਅਪੀਲ ਕਰਦਾ ਹਾਂ ਜੋ ਪ੍ਰਗਟ ਹੋਣ ਵਾਲੀ ਮਹਿਮਾ ਵਿੱਚ ਵੀ ਸਾਂਝੀ ਹਾਂ: 2 ਪਰਮੇਸ਼ਵਰ ਦੇ ਇੱਜੜ ਦੇ ਚਰਵਾਹੇ ਬਣੋ ਜੋ ਤੁਹਾਡੀ ਦੇਖ-ਰੇਖ ਵਿੱਚ ਹਨ, ਉਨ੍ਹਾਂ ਦੀ ਨਿਗਰਾਨੀ ਕਰੋ। ਲਚਾਰੀ ਨਾਲ ਨਹੀਂ, ਪਰ ਆਪਣੀ ਇੱਛਾ ਨਾਲ, ਜਿਵੇਂ ਕਿ ਪਰਮੇਸ਼ਵਰ ਚਾਹੁੰਦਾ ਹੈ ਤੁਸੀਂ ਉਸ ਤਰ੍ਹਾਂ ਬਣੋ; ਨਾ ਬੇਈਮਾਨੀ ਦੀ ਕਮਾਈ ਦੇ ਕਾਰਨ, ਪਰ ਸੇਵਾ ਉਤਸੁਕਤਾ ਨਾਲ ਹੋਵੇ; 3 ਇਸ ਲਈ ਆਪਣੇ ਇੱਜੜ ਉੱਤੇ ਹੁਕਮ ਨਾ ਚਲਾਓ ਜਿਹੜੇ ਤੁਹਾਡੇ ਅਧੀਨ ਹਨ, ਬਲਕਿ ਉਹਨਾਂ ਲਈ ਉਦਾਹਰਣ ਬਣੋ।