ਵਿਸ਼ਵਾਸੀ ਜੋ ਮਰ ਗਏ ਹਨ
13 ਹੇ ਭਰਾਵੋ ਅਤੇ ਭੈਣੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਲੋਕਾਂ ਬਾਰੇ ਅਣਜਾਣ ਹੋਵੋ ਜਿਹੜੇ ਮੌਤ ਦੀ ਨੀਂਦ ਸੁੱਤੇ ਪਏ ਹਨ, ਤਾਂ ਜੋ ਤੁਸੀਂ ਬਾਕੀ ਮਨੁੱਖਜਾਤੀ ਵਾਂਗ ਸੋਗ ਨਾ ਕਰੋ, ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ। 14 ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਿਸ਼ੂ ਮਰ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ, ਅਤੇ ਇਸ ਲਈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਯਿਸ਼ੂ ਵਿੱਚ ਸੌਂ ਗਏ ਹਨ ਉਹਨਾਂ ਦੇ ਨਾਲ ਲਿਆਵੇਗਾ।