17 ਇਸ ਲਈ, ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ: ਪੁਰਾਣੀਆ ਗੱਲਾਂ ਬੀਤ ਗਈਆਂ, ਉਹ ਹੁਣ ਨਵੀਆਂ ਹੋ ਗਈਆਂ।5:17 ਯਸ਼ਾ 43:18-19 18 ਸਭ ਗੱਲਾਂ ਪਰਮੇਸ਼ਵਰ ਤੋਂ ਹਨ, ਜਿਸ ਨੇ ਮਸੀਹ ਦੇ ਰਾਹੀ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਸਾਨੂੰ ਮੇਲ-ਮਿਲਾਪ ਦੀ ਸੇਵਕਾਈ ਦਿੱਤੀ। 19 ਅਰਥਾਤ ਪਰਮੇਸ਼ਵਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ, ਅਤੇ ਮਨੁੱਖਾਂ ਦੇ ਪਾਪਾਂ ਦੀ ਗਿਣਤੀ ਨਹੀਂ ਕਰਦਾ ਅਤੇ ਉਸ ਨੇ ਮੇਲ-ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ। 20 ਅਸੀਂ ਮਸੀਹ ਦੇ ਰਾਜਦੂਤ ਹਾਂ ਅਤੇ ਤੁਸੀਂ ਸਮਝੋ ਪਰਮੇਸ਼ਵਰ ਸਾਡੇ ਰਾਹੀ ਬੇਨਤੀ ਕਰਦਾ ਹੈ। ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ: ਜੋ ਤੁਸੀਂ ਪਰਮੇਸ਼ਵਰ ਨਾਲ ਮੇਲ-ਮਿਲਾਪ ਕਰ ਲਓ। 21 ਪਰਮੇਸ਼ਵਰ ਨੇ ਯਿਸ਼ੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ, ਸਾਡੀ ਖਾਤਰ ਪਾਪੀ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦੀ ਧਾਰਮਿਕਤਾ ਬਣੀਏ।
Publicidade
2 ਕੁਰਿੰਥੀਆਂ 5
Estes versículos te tocaram? Ore agora!
+581 estão orando agora.
Junte-se à corrente de oração.