16 ਯਿਸ਼ੂ ਨੇ ਉਸ ਨੂੰ ਕਿਹਾ, "ਹੇ ਮਰਿਯਮ।"
ਤਾਂ ਉਸ ਨੇ ਮੁੜ ਕੇ ਯਿਸ਼ੂ ਵੱਲ ਵੇਖਿਆ ਅਤੇ ਇਬਰਾਨੀ ਭਾਸ਼ਾ ਵਿੱਚ ਆਖਿਆ, "ਰਬੂਨੀ" ਜਿਸ ਦਾ ਅਰਥ ਹੈ ਗੁਰੂ।
17 ਯਿਸ਼ੂ ਨੇ ਉਸ ਨੂੰ ਆਖਿਆ, "ਮੈਨੂੰ ਨਾ ਛੂਹ, ਕਿਉਂਕਿ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ ਹਾਂ, ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਇਹ ਦੱਸ, ਮੈਂ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਜਾ ਰਿਹਾ ਹਾਂ, ਅਤੇ ਆਪਣੇ ਪਰਮੇਸ਼ਵਰ ਅਤੇ ਤੁਹਾਡੇ ਪਰਮੇਸ਼ਵਰ ਕੋਲ।"
18 ਮਗਦਲਾ ਵਾਸੀ ਮਰਿਯਮ ਚੇਲਿਆਂ ਕੋਲ ਗਈ ਅਤੇ ਉਹਨਾਂ ਨੂੰ ਜਾ ਕੇ ਦੱਸਿਆ, "ਮੈਂ ਪ੍ਰਭੂ ਨੂੰ ਵੇਖਿਆ ਹੈ," ਉਸ ਨੇ ਉਹਨਾਂ ਨੂੰ ਉਹ ਸਭ ਕੁਝ ਦੱਸਿਆ ਜੋ ਯਿਸ਼ੂ ਨੇ ਉਸ ਨੂੰ ਕਿਹਾ ਸੀ।