4 ਅਤੇ ਉਹਨਾਂ ਨੇ ਯਿਸ਼ੂ ਨੂੰ ਕਿਹਾ, "ਗੁਰੂ ਜੀ, ਇਹ ਔਰਤ ਵਿਭਚਾਰ ਕਰਦੀ ਫੜੀ ਗਈ ਹੈ। 5 ਬਿਵਸਥਾ ਵਿੱਚ ਮੋਸ਼ੇਹ ਨੇ ਸਾਨੂੰ ਇਹ ਆਗਿਆ ਦਿੱਤੀ ਸੀ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਨਾਲ ਮਾਰ ਦਿੱਤਾ ਜਾਵੇ। ਪਰ ਹੁਣ ਤੁਸੀਂ ਕੀ ਕਹਿੰਦੇ ਹੋ?" 6 ਧਰਮ ਗ੍ਰੰਥੀ ਅਤੇ ਫ਼ਰੀਸੀ ਯਿਸ਼ੂ ਨੂੰ ਇਹ ਸਵਾਲ ਇਸ ਲਈ ਪੁੱਛ ਰਹੇ ਸਨ ਤਾਂ ਕਿ ਉਹ ਉਸ ਉੱਤੇ ਦੋਸ਼ ਲਾਉਣ।
ਪਰ ਯਿਸ਼ੂ ਝੁਕਿਆ ਅਤੇ ਉਸ ਆਪਣੀ ਉਂਗਲ ਨਾਲ ਜ਼ਮੀਨ ਤੇ ਲਿਖਣਾ ਸ਼ੁਰੂ ਕਰ ਦਿੱਤਾ। 7 ਜਦੋਂ ਚੇਲੇ ਉਹਨਾਂ ਨੂੰ ਪੁੱਛ ਰਹੇ ਸਨ ਤਾਂ ਯਿਸ਼ੂ ਸਿੱਧੇ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਆਖਿਆ, "ਤੁਹਾਡੇ ਵਿੱਚੋਂ ਕੋਈ ਵੀ ਜੋ ਪਾਪ ਤੋਂ ਬਿਨਾਂ ਹੈ ਉਸ ਨੂੰ ਪਹਿਲਾਂ ਪੱਥਰ ਮਾਰੇ।" 8 ਉਹ ਫਿਰ ਹੇਠਾਂ ਝੁਕੇ ਅਤੇ ਜ਼ਮੀਨ ਤੇ ਲਿਖਣ ਲੱਗਾ।
9 ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹ ਇੱਕ-ਇੱਕ ਕਰਕੇ ਸਾਰੇ ਚੱਲੇ ਗਏ, ਉਹਨਾਂ ਵਿੱਚੋਂ ਬਜ਼ੁਰਗ ਪਹਿਲਾਂ ਗਏ। ਕੇਵਲ ਯਿਸ਼ੂ ਅਤੇ ਉਹ ਔਰਤ ਉੱਥੇ ਰਹਿ ਗਏ। 10 ਯਿਸ਼ੂ ਨੇ ਸਿੱਧਾ ਹੋ ਕੇ ਉਸ ਔਰਤ ਨੂੰ ਪੁੱਛਿਆ, "ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ?"
11 ਔਰਤ ਨੇ ਕਿਹਾ, "ਕਿਸੇ ਨੇ ਵੀ ਨਹੀਂ ਸ਼੍ਰੀਮਾਨ ਜੀ।"
ਯਿਸ਼ੂ ਨੇ ਆਖਿਆ ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਵਾਂਗਾ। "ਹੁਣ ਜਾਂ ਅਤੇ ਫਿਰ ਪਾਪ ਨਾ ਕਰੀਂ।"8:11 ਕੁਝ ਪੁਰਾਣੀਆਂ ਲਿਖਤਾਂ ਵਿੱਚ ਇਹ ਲਿਖਿਆ ਨਹੀਂ ਹੋਇਆ।