Pular para o conteúdo
Publicidade

ਲੇਵਿਆਂ 24

ਜ਼ੈਤੂਨ ਦਾ ਤੇਲ ਅਤੇ ਯਾਹਵੇਹ ਅੱਗੇ ਰੋਟੀ

1 ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 2 "ਇਸਰਾਏਲ ਦੇ ਲੋਕਾਂ ਨੂੰ ਹੁਕਮ ਦਿਓ ਕਿ ਉਹ ਤੁਹਾਡੇ ਕੋਲ ਰੋਸ਼ਨੀ ਲਈ ਜ਼ੈਤੂਨ ਦਾ ਸ਼ੁੱਧ ਤੇਲ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਬਲਦਾ ਰਹੇ। 3 ਹਾਰੋਨ ਉਸਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਾਹਵੇਹ ਦੇ ਅੱਗੇ ਸਦਾ ਲਈ, ਸਾਖੀ ਦੇ ਪਰਦੇ ਤੋਂ ਬਾਹਰ ਮੰਡਲੀ ਦੇ ਡੇਰੇ ਵਿੱਚ ਸਜ਼ਾ ਕੇ ਰੱਖੇ। ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਸਦਾ ਲਈ ਇੱਕ ਬਿਧੀ ਹੈ। 4 ਸ਼ੁੱਧ ਸੋਨੇ ਦੇ ਸ਼ਮਾਦਾਨ ਉੱਤੇ ਯਾਹਵੇਹ ਦੇ ਅੱਗੇ ਦੀਵਿਆਂ ਨੂੰ ਨਿਰੰਤਰ ਸਜ਼ਾ ਕੇ ਰੱਖਿਆ ਕਰੇ।

5 "ਸਭ ਤੋਂ ਵਧੀਆ ਆਟਾ ਲੈ ਕੇ ਬਾਰ੍ਹਾਂ ਰੋਟੀਆਂ ਪਕਾਓ ਅਤੇ ਹਰੇਕ ਰੋਟੀ ਨੂੰ ਦੋ ਕਿੱਲੋ ਆਟੇ ਨਾਲ ਪਕਾਵੀਂ। 6 ਤਦ ਤੁਸੀਂ ਉਨ੍ਹਾਂ ਨੂੰ ਯਾਹਵੇਹ ਦੇ ਅੱਗੇ ਪਵਿੱਤਰ ਮੇਜ਼ ਦੇ ਉੱਤੇ ਦੋ ਕਤਾਰਾਂ ਬਣਾ ਕੇ ਇੱਕ-ਇੱਕ ਕਤਾਰ ਵਿੱਚ ਛੇ-ਛੇ ਰੋਟੀਆਂ ਰੱਖਣਾ। 7 ਹਰ ਇੱਕ ਕਤਾਰ ਦੇ ਉੱਤੇ ਖ਼ਾਲਸ ਲੁਬਾਨ ਰੱਖਣਾ ਤਾਂ ਜੋ ਉਹ ਰੋਟੀ ਦੇ ਉੱਤੇ ਯਾਦਗੀਰੀ ਲਈ ਯਾਹਵੇਹ ਦੇ ਅੱਗੇ ਇੱਕ ਅੱਗ ਦੀ ਭੇਟ ਹੋਵੇ। 8 ਇਹ ਰੋਟੀ ਇਸਰਾਏਲੀਆਂ ਦੀ ਵੱਲੋਂ, ਇੱਕ ਸਥਾਈ ਨੇਮ ਦੇ ਤੌਰ ਤੇ ਹਰੇਕ ਸਬਤ ਦੇ ਦਿਨ ਉਹ ਇਸ ਨੂੰ ਯਾਹਵੇਹ ਦੇ ਅੱਗੇ ਸਜ਼ਾ ਕੇ ਰੱਖਣ। 9 ਇਹ ਹਾਰੋਨ ਅਤੇ ਉਸਦੇ ਪੁੱਤਰਾਂ ਦਾ ਹੈ ਜੋ ਇਸਨੂੰ ਪਵਿੱਤਰ ਸਥਾਨ ਵਿੱਚ ਖਾਣ ਕਿਉਂਕਿ ਇਹ ਉਹਨਾਂ ਦੇ ਹਮੇਸ਼ਾ ਦੇ ਭੋਜਨ ਦੀਆਂ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ, ਜੋ ਯਾਹਵੇਹ ਨੂੰ ਚੜ੍ਹਾਇਆ ਜਾਂਦਾ ਹੈ।"

ਕੁਫ਼ਰ ਬਕਣ ਦੀ ਸਜ਼ਾ

10 ਹੁਣ ਇੱਕ ਇਸਰਾਏਲੀ ਮਾਂ ਅਤੇ ਇੱਕ ਮਿਸਰੀ ਪਿਤਾ ਦਾ ਪੁੱਤਰ ਇਸਰਾਏਲੀਆਂ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ। 11 ਇਸਰਾਏਲੀ ਔਰਤ ਦੇ ਪੁੱਤਰ ਨੇ ਇੱਕ ਸਰਾਪ ਦੇ ਨਾਲ ਯਾਹਵੇਹ ਦੇ ਨਾਮ ਦੀ ਨਿੰਦਿਆ ਕੀਤੀ ਅਤੇ ਇਸ ਲਈ ਉਹ ਉਸਨੂੰ ਮੋਸ਼ੇਹ ਕੋਲ ਲੈ ਆਏ ਉਸ ਦੀ ਮਾਤਾ ਦਾ ਨਾਮ ਸ਼ਲੋਮੀਥ ਸੀ, ਜੋ ਕਿ ਦਿਬਰੀ ਦਾਨ ਦੀ ਗੋਤ ਦੀ ਧੀ ਸੀ। 12 ਉਹਨਾਂ ਨੇ ਉਸਨੂੰ ਉਦੋਂ ਤੱਕ ਹਿਰਾਸਤ ਵਿੱਚ ਰੱਖਿਆ ਜਦੋਂ ਤੱਕ ਇਸ ਮਾਮਲੇ ਬਾਰੇ ਯਾਹਵੇਹ ਦੀ ਇੱਛਾ ਪੂਰੀ ਤਰ੍ਹਾਂ ਨਾ ਜਾਣ ਲੈਣ।

13 ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 14 "ਕੁਫ਼ਰ ਬਕਣ ਵਾਲੇ ਨੂੰ ਡੇਰੇ ਤੋਂ ਬਾਹਰ ਲੈ ਜਾਓ, ਜਿਨ੍ਹਾਂ ਨੇ ਉਸਨੂੰ ਸੁਣਿਆ ਉਹ ਉਸਦੇ ਸਿਰ ਉੱਤੇ ਹੱਥ ਰੱਖਣ ਅਤੇ ਸਾਰੀ ਸਭਾ ਉਸਨੂੰ ਪੱਥਰਾਂ ਨਾਲ ਮਾਰ ਸੁੱਟਣ। 15 ਇਸਰਾਏਲੀਆਂ ਨੂੰ ਕਹੋ, ‘ਜੋ ਕੋਈ ਵੀ ਆਪਣੇ ਪਰਮੇਸ਼ਵਰ ਨੂੰ ਸਰਾਪ ਦਿੰਦਾ ਹੈ, ਉਹ ਆਪਣੇ ਪਾਪ ਦਾ ਭਾਰ ਆਪ ਹੀ ਚੁੱਕੇ। 16 ਜੋ ਕੋਈ ਵੀ ਯਾਹਵੇਹ ਦੇ ਨਾਮ ਦੀ ਨਿੰਦਿਆ ਕਰਦਾ ਹੈ, ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਸਾਰੀ ਸਭਾ ਉਹਨਾਂ ਨੂੰ ਪੱਥਰ ਮਾਰੇਗੀ ਭਾਵੇਂ ਉਹ ਪਰਦੇਸੀ ਹੋਣ ਜਾਂ ਇਸਰਾਏਲ ਵਿੱਚ ਜੰਮਿਆ ਹੋਵੇ, ਜਦੋਂ ਉਹ ਨਾਮ ਦੀ ਨਿੰਦਿਆ ਕਰਦੇ ਹਨ ਤਾਂ ਉਹਨਾਂ ਨੂੰ ਮਾਰਿਆ ਜਾਵੇ।

17 " ‘ਜੋ ਕੋਈ ਮਨੁੱਖ ਕਿਸੇ ਦੀ ਜਾਨ ਲੈਂਦਾ ਹੈ, ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ। 18 ਕੋਈ ਵੀ ਜੋ ਕਿਸੇ ਦੇ ਜਾਨਵਰ ਦੀ ਜਾਨ ਲੈਂਦਾ ਹੈ, ਉਹ ਪਸ਼ੂ ਦੇ ਬਦਲੇ ਪਸ਼ੂ ਮੁਆਵਜ਼ਾ ਦੇਵੇ। 19 ਕੋਈ ਵੀ ਵਿਅਕਤੀ ਜੋ ਆਪਣੇ ਗੁਆਂਢੀ ਨੂੰ ਸੱਟ ਮਾਰਦਾ ਹੈ, ਤਾਂ ਜਿਵੇਂ ਉਸਨੇ ਕੀਤਾ ਉਸ ਨਾਲ ਵੀ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ। 20 ਸੱਟ ਦੇ ਬਦਲੇ ਸੱਟ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ। ਜਿਵੇਂ ਕਿਸੇ ਵਿਅਕਤੀ ਨੇ ਸੱਟ ਮਾਰੀ ਹੈ ਉਸ ਨੂੰ ਉਹੀ ਸੱਟ ਝੱਲਣੀ ਪਵੇਗੀ। 21 ਜਿਹੜਾ ਵਿਅਕਤੀ ਕਿਸੇ ਜਾਨਵਰ ਨੂੰ ਮਾਰਦਾ ਹੈ ਉਹ ਮੁਆਵਜ਼ਾ ਦੇਵੇ, ਪਰ ਜਿਹੜਾ ਮਨੁੱਖ ਨੂੰ ਮਾਰਦਾ ਹੈ ਉਹ ਮਾਰਿਆ ਜਾਵੇ। 22 ਤੁਸੀਂ ਹਰ ਇੱਕ ਨਾਲ ਇੱਕੋ ਤਰ੍ਹਾਂ ਦਾ ਨਿਆਂ ਕਰਨਾ, ਭਾਵੇਂ ਉਹ ਪਰਦੇਸੀ ਹੋਵੋ ਜਾਂ ਆਪਣੇ ਹੀ ਦੇਸ਼ ਦਾ ਹੋਵੇ, ਹਰ ਇੱਕ ਲਈ ਇੱਕੋ ਜਿਹਾ ਕਾਨੂੰਨ ਹੋਵੇ ਕਿਉਂ ਜੋ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ "

23 ਤਦ ਮੋਸ਼ੇਹ ਨੇ ਇਸਰਾਏਲੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕੁਫ਼ਰ ਬੋਲਣ ਵਾਲੇ ਨੂੰ ਡੇਰੇ ਤੋਂ ਬਾਹਰ ਲੈ ਜਾ ਕੇ ਉਸ ਨੂੰ ਪੱਥਰ ਮਾਰੇ, ਇਸੇ ਤਰ੍ਹਾਂ ਇਸਰਾਏਲੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Estes versículos te tocaram? Ore agora!

+581 estão orando agora.

Junte-se à corrente de oração.