23 ਆਓ ਅਸੀਂ ਉਸ ਆਸ ਦੇ ਸੱਚੇ ਇਕਰਾਰ ਨੂੰ ਫੜੀ ਰੱਖੀਏ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ, ਕਿਉਂਕਿ ਜਿਸ ਨੇ ਵਾਅਦਾ ਕੀਤਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ। 24 ਅਤੇ ਆਓ ਵਿਚਾਰ ਕਰੀਏ ਕਿ ਅਸੀਂ ਇੱਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮਾਂ ਲਈ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ, 25 ਇਕੱਠੇ ਹੋਣਾ ਨਾ ਛੱਡੋ, ਜਿਵੇਂ ਕਿ ਕਈਆਂ ਦੀ ਆਦਤ ਹੈ, ਪਰ ਇੱਕ-ਦੂਜੇ ਨੂੰ ਉਤਸ਼ਾਹਿਤ ਕਰਦੇ ਰਹੋ ਅਤੇ ਹੋਰ ਵੀ ਜਿਵੇਂ ਤੁਸੀਂ ਪਰਮੇਸ਼ਵਰ ਦੇ ਦਿਨ ਨੇੜੇ ਆਉਂਦੇ ਵੇਖਦੇ ਹੋ।