17 ਵਿਸ਼ਵਾਸ ਦੁਆਰਾ ਅਬਰਾਹਾਮ ਨੇ ਇਸਹਾਕ ਨੂੰ ਬਲੀ ਵਜੋਂ ਭੇਂਟ ਕੀਤਾ ਜਦੋਂ ਪਰਮੇਸ਼ਵਰ ਨੇ ਉਸ ਨੂੰ ਪਰਖਿਆ। ਜਿਸ ਨੂੰ ਵਾਅਦੇ ਦਿੱਤੇ ਗਏ ਸਨ ਉਹ ਆਪਣੇ ਇੱਕਲੌਤੇ ਪੁੱਤਰ ਦੀ ਕੁਰਬਾਨੀ ਦੇਣ ਵਾਲਾ ਸੀ, 18 ਭਾਵੇਂ ਕਿ ਪਰਮੇਸ਼ਵਰ ਨੇ ਉਸ ਨੂੰ ਆਖਿਆ ਸੀ, ਕਿ, "ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ।" 19 ਅਬਰਾਹਾਮ ਨੇ ਇਹ ਸੋਚ ਕੇ ਕਿ ਪਰਮੇਸ਼ਵਰ ਮੁਰਦਿਆਂ ਨੂੰ ਵੀ ਜੀਉਂਦਾ ਕਰ ਸਕਦਾ ਹੈ, ਅਤੇ ਇਸ ਤਰ੍ਹਾਂ ਬੋਲਣ ਦੇ ਢੰਗ ਨਾਲ ਉਸ ਨੇ ਇਸਹਾਕ ਨੂੰ ਮੌਤ ਤੋਂ ਵਾਪਸ ਪ੍ਰਾਪਤ ਕੀਤਾ।