22 ਪਰ ਤੁਸੀਂ ਸੀਯੋਨ ਪਹਾੜ ਉੱਤੇ, ਜੀਉਂਦੇ ਪਰਮੇਸ਼ਵਰ ਦੇ ਸ਼ਹਿਰ, ਸਵਰਗੀ ਯੇਰੂਸ਼ਲੇਮ ਵਿੱਚ ਹਜ਼ਾਰਾਂ ਸਵਰਗਦੂਤਾਂ ਦੇ ਨਾਲ ਖੁਸ਼ੀ ਭਰੀ ਸਭਾ ਵਿੱਚ, 23 ਪਰਮੇਸ਼ਵਰ ਦੇ ਜੇਠੇ ਬੱਚਿਆਂ ਦੀ ਕਲੀਸਿਆ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਸਾਰਿਆਂ ਦਾ ਨਿਆਂ ਕਰਨ ਵਾਲੇ ਪਰਮੇਸ਼ਵਰ ਦੇ ਕੋਲ ਆਏ ਹੋ। ਸਿੱਧ ਕਰ ਦਿੱਤੇ ਗਏ ਧਰਮੀਆਂ ਦੀਆਂ ਆਤਮਾਵਾਂ ਦੇ ਕੋਲ,12:23 ਜ਼ਬੂ 50:6; ਕੁਲੁੱ 1:12 24 ਇੱਕ ਨਵੇਂ ਨੇਮ ਦੇ ਵਿਚੋਲੇ ਯਿਸ਼ੂ ਲਈ ਅਤੇ ਛਿੜਕੇ ਹੋਏ ਲਹੂ ਲਈ ਜੋ ਹਾਬਿਲ ਦੇ ਲਹੂ ਨਾਲੋਂ ਵਧੀਆ ਸ਼ਬਦ ਬੋਲਦਾ ਹੈ।
Publicidade