4 ਮੇਰੇ ਵਿੱਚ ਬਣੇ ਰਹੋ ਜਿਵੇਂ ਕਿ ਮੈਂ ਤੁਹਾਡੇ ਵਿੱਚ ਹਾਂ। ਕੋਈ ਵੀ ਟਹਿਣੀ ਆਪਣੇ ਆਪ ਫ਼ਲ ਨਹੀਂ ਦੇ ਸਕਦੀ ਜੇ ਉਹ ਵੇਲ ਵਿੱਚ ਨਾ ਬਣੀ ਰਹੇ। ਇਸ ਤਰ੍ਹਾਂ ਤੁਸੀਂ ਕਦੇ ਫ਼ਲ ਨਹੀਂ ਦੇ ਸਕਦੇ ਜਦੋਂ ਤੱਕ ਤੁਸੀਂ ਮੇਰੇ ਵਿੱਚ ਬਣੇ ਨਾ ਰਹੋ।
5 "ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰਹਾਂ ਤਾਂ ਤੁਸੀਂ ਬਹੁਤਾ ਫ਼ਲ ਦਿਓਗੇ। ਮੇਰੇ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ।