20 ਕਿੱਥੇ ਹਨ ਗਿਆਨੀ? ਕਿੱਥੇ ਹਨ ਕਾਨੂੰਨ ਦੇ ਸਿਖਾਉਣ ਵਾਲੇ? ਕਿੱਥੇ ਹਨ ਇਸ ਯੁੱਗ ਦੇ ਵਿਵਾਦੀ? ਕੀ ਪਰਮੇਸ਼ਵਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾ ਨਹੀਂ ਠਹਿਰਾਇਆ? 21 ਇਸ ਲਈ ਕਿ ਜਦੋਂ ਪਰਮੇਸ਼ਵਰ ਦੀ ਬੁੱਧ ਤੋਂ ਇਸ ਤਰ੍ਹਾਂ ਹੋਇਆ ਜੋ ਸੰਸਾਰ ਨੇ ਆਪਣੀ ਬੁੱਧ ਦੇ ਕਾਰਨ ਪਰਮੇਸ਼ਵਰ ਨੂੰ ਨਾ ਜਾਣਿਆ, ਤਦ ਪਰਮੇਸ਼ਵਰ ਨੂੰ ਇਹ ਚੰਗਾ ਲੱਗਾ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆ ਨੂੰ ਬਚਾਵੇ।