Pular para o conteúdo
Publicidade

2 ਸ਼ਮੁਏਲ 10

ਦਾਵੀਦ ਨੇ ਅੰਮੋਨੀਆਂ ਨੂੰ ਹਰਾਇਆ

1 ਸਮੇਂ ਦੇ ਬੀਤਣ ਨਾਲ, ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦਾ ਪੁੱਤਰ ਹਾਨੂਨ ਉਸ ਤੋਂ ਬਾਅਦ ਰਾਜਾ ਬਣਿਆ। 2 ਦਾਵੀਦ ਨੇ ਸੋਚਿਆ, "ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ, ਜਿਵੇਂ ਉਸਦੇ ਪਿਤਾ ਨੇ ਮੇਰੇ ਨਾਲ ਭਲਿਆਈ ਕੀਤੀ ਸੀ।" ਇਸ ਲਈ ਦਾਵੀਦ ਨੇ ਹਾਨੂਨ ਨੂੰ ਉਸਦੇ ਪਿਤਾ ਬਾਰੇ ਹਮਦਰਦੀ ਪ੍ਰਗਟ ਕਰਨ ਲਈ ਆਪਣੇ ਸੇਵਕ ਭੇਜੇ।

ਜਦੋਂ ਦਾਵੀਦ ਦੇ ਆਦਮੀ ਅੰਮੋਨੀਆਂ ਦੇ ਦੇਸ਼ ਵਿੱਚ ਆਏ, 3 ਅੰਮੋਨੀਆਂ ਦੇ ਸਰਦਾਰਾਂ ਨੇ ਆਪਣੇ ਸੁਆਮੀ ਹਾਨੂਨ ਨੂੰ ਆਖਿਆ, "ਕੀ ਤੁਹਾਨੂੰ ਲੱਗਦਾ ਹੈ ਦਾਵੀਦ ਤੁਹਾਡੇ ਪਿਤਾ ਦਾ ਆਦਰ ਕਰਦਾ ਹੈ ਜੋ ਉਸ ਨੇ ਤਸੱਲੀ ਦੇਣ ਲਈ ਤੁਹਾਡੇ ਕੋਲ ਲੋਕ ਭੇਜੇ ਹਨ? ਕੀ ਦਾਵੀਦ ਨੇ ਉਨ੍ਹਾਂ ਨੂੰ ਤੁਹਾਡੇ ਕੋਲ ਸਿਰਫ ਸ਼ਹਿਰ ਦੀ ਖੋਜ ਕਰਨ ਅਤੇ ਇਸ ਦੀ ਜਾਸੂਸੀ ਕਰਨ ਅਤੇ ਇਸ ਨੂੰ ਉਜਾੜਨ ਲਈ ਨਹੀਂ ਭੇਜੇ ਹਨ?" 4 ਇਸ ਲਈ ਹਾਨੂਨ ਨੇ ਦਾਵੀਦ ਦੇ ਸੰਦੇਸ਼ਵਾਹਕਾਂ ਨੂੰ ਫੜ ਲਿਆ, ਅਤੇ ਹਰੇਕ ਆਦਮੀ ਦੀ ਅੱਧੀ ਦਾੜ੍ਹੀ ਕਟਵਾ ਦਿੱਤੀ, ਉਨ੍ਹਾਂ ਦੇ ਬਸਤਰ ਅੱਧ ਵਿੱਚਕਾਰੋਂ ਲੱਕ ਤੱਕ ਪਾੜ ਸੁੱਟੇ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।

5 ਜਦੋਂ ਦਾਵੀਦ ਨੂੰ ਇਸ ਬਾਰੇ ਦੱਸਿਆ ਗਿਆ, ਤਾਂ ਉਸ ਨੇ ਉਨ੍ਹਾਂ ਆਦਮੀਆਂ ਨੂੰ ਮਿਲਣ ਲਈ ਸੰਦੇਸ਼ਵਾਹਕ ਭੇਜੇ ਕਿਉਂਕਿ ਉਨ੍ਹਾਂ ਨੂੰ ਬਹੁਤ ਬੇਇੱਜ਼ਤ ਕੀਤਾ ਗਿਆ ਸੀ। ਰਾਜੇ ਨੇ ਕਿਹਾ, "ਜਦ ਤੱਕ ਤੁਹਾਡੀ ਦਾੜ੍ਹੀ ਨਾ ਵਧ ਜਾਵੇ, ਯਰੀਹੋ ਵਿੱਚ ਠਹਿਰੋ, ਅਤੇ ਫਿਰ ਵਾਪਸ ਆ ਜਾਣਾ।"

6 ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਉਹ ਦਾਵੀਦ ਦੇ ਸਾਹਮਣੇ ਘਿਣਾਉਣੇ ਹੋ ਗਏ ਹਨ, ਤਾਂ ਉਨ੍ਹਾਂ ਨੇ ਬੈਤ-ਰਹੋਬ ਅਤੇ ਸੋਬਾਹ ਤੋਂ ਵੀਹ ਹਜ਼ਾਰ ਅਰਾਮੀ ਪੈਦਲ ਸਿਪਾਹੀਆਂ ਨੂੰ ਅਤੇ ਮਕਾਹ ਦੇ ਰਾਜੇ ਨੂੰ ਇੱਕ ਹਜ਼ਾਰ ਆਦਮੀਆਂ ਨਾਲ ਅਤੇ ਤੋਬ ਤੋਂ ਵੀ ਬਾਰਾਂ ਹਜ਼ਾਰ ਆਦਮੀ ਕਿਰਾਏ ਤੇ ਲਏ।

7 ਇਹ ਸੁਣ ਕੇ ਦਾਵੀਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਬਾਹਰ ਭੇਜ ਦਿੱਤਾ। 8 ਅੰਮੋਨੀ ਬਾਹਰ ਆਏ ਅਤੇ ਆਪਣੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਲੜਾਈ ਦੇ ਰੂਪ ਵਿੱਚ ਤਿਆਰ ਹੋ ਗਏ, ਜਦੋਂ ਕਿ ਸੋਬਾਹ ਅਤੇ ਰਹੋਬ ਦੇ ਅਰਾਮੀ ਅਤੇ ਤੋਬ ਅਤੇ ਮਕਾਹ ਦੇ ਲੋਕ ਅਲੱਗ ਮੈਦਾਨ ਵਿੱਚ ਸਨ।

9 ਯੋਆਬ ਨੇ ਵੇਖਿਆ ਕਿ ਉਸ ਦੇ ਅੱਗੇ ਅਤੇ ਪਿੱਛੇ ਲੜਾਈ ਦੀਆਂ ਕਤਾਰਾਂ ਸਨ; ਇਸ ਲਈ ਉਸਨੇ ਇਸਰਾਏਲ ਵਿੱਚ ਸਭ ਤੋਂ ਵਧੀਆ ਸੂਰਮਿਆਂ ਨੂੰ ਚੁਣਿਆ ਅਤੇ ਅਰਾਮੀਆਂ ਦੇ ਵਿਰੁੱਧ ਕਤਾਰਾਂ ਬੰਨ੍ਹੀਆਂ। 10 ਉਸ ਨੇ ਬਾਕੀ ਦੇ ਮਨੁੱਖਾਂ ਨੂੰ ਆਪਣੇ ਭਰਾ ਅਬੀਸ਼ਾਈ ਦੇ ਅਧੀਨ ਕਰ ਦਿੱਤਾ ਅਤੇ ਉਨ੍ਹਾਂ ਨੇ ਅੰਮੋਨੀਆਂ ਦੇ ਵਿਰੁੱਧ ਕਤਾਰ ਬੰਨ੍ਹੀ। 11 ਯੋਆਬ ਨੇ ਆਖਿਆ, "ਜੇਕਰ ਅਰਾਮੀ ਮੇਰੇ ਉੱਤੇ ਪਰਬਲ ਹੋਣ ਤਾਂ ਤੂੰ ਮੇਰੇ ਬਚਾਓ ਲਈ ਆਵੀ। ਪਰ ਜੇਕਰ ਅੰਮੋਨੀ ਤੁਹਾਡੇ ਉੱਤੇ ਪਰਬਲ ਹੋਣ ਤਾਂ ਮੈਂ ਤੁਹਾਨੂੰ ਬਚਾਉਣ ਲਈ ਆਵਾਂਗਾ। 12 ਤਕੜੇ ਹੋਵੋ ਅਤੇ ਅਸੀਂ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ਵਰ ਦੇ ਸ਼ਹਿਰਾਂ ਲਈ ਬਹਾਦਰੀ ਨਾਲ ਲੜੀਏ। ਯਾਹਵੇਹ ਉਹੀ ਕਰੇਗਾ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।"

13 ਤਦ ਯੋਆਬ ਅਤੇ ਉਸ ਦੇ ਨਾਲ ਦੀ ਸੈਨਾਂ ਅਰਾਮੀਆਂ ਨਾਲ ਲੜਨ ਲਈ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗੋਂ ਭੱਜ ਗਏ। 14 ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਅਰਾਮੀ ਭੱਜ ਰਹੇ ਹਨ, ਤਾਂ ਉਹ ਅਬੀਸ਼ਾਈ ਦੇ ਅੱਗੇ ਭੱਜ ਗਏ ਅਤੇ ਸ਼ਹਿਰ ਦੇ ਅੰਦਰ ਚਲੇ ਗਏ। ਇਸ ਲਈ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਵਾਪਸ ਆਇਆ ਅਤੇ ਯੇਰੂਸ਼ਲੇਮ ਨੂੰ ਆਇਆ।

15 ਜਦੋਂ ਅਰਾਮੀਆਂ ਨੇ ਵੇਖਿਆ ਕਿ ਅਸੀਂ ਇਸਰਾਏਲੀਆਂ ਦੇ ਅੱਗੇ ਹਾਰ ਗਏ ਹਨ, ਉਨ੍ਹਾਂ ਨੇ ਆਪਣੇ ਆਪ ਨੂੰ ਇਕੱਠਿਆਂ ਕੀਤਾ। 16 ਹਾਦੇਦੇਜ਼ਰ ਨੇ ਸੇਵਕ ਭੇਜ ਕੇ ਅਰਾਮੀਆਂ ਨੂੰ ਫ਼ਰਾਤ ਦਰਿਆ ਦੇ ਪਾਰ ਸੱਦ ਲਿਆਂਦਾ ਸੀ। ਉਹ ਹੇਲਾਮ ਨੂੰ ਗਏ ਅਤੇ ਹਾਦੇਦੇਜ਼ਰ ਦੀ ਸੈਨਾ ਦਾ ਪ੍ਰਧਾਨ ਸ਼ੋਬਕ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।

17 ਜਦੋਂ ਦਾਵੀਦ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸਨੇ ਸਾਰੇ ਇਸਰਾਏਲ ਨੂੰ ਇਕੱਠਾ ਕਰਕੇ ਯਰਦਨ ਪਾਰ ਕੀਤਾ ਅਤੇ ਹੇਲਾਮ ਨੂੰ ਗਿਆ। ਅਰਾਮੀਆਂ ਨੇ ਦਾਵੀਦ ਸਾਹਮਣੇ ਲੜਨ ਲਈ ਆਪਣੀਆਂ ਲੜਾਈਆਂ ਦੀਆਂ ਕਤਾਰਾਂ ਬਣਾਈਆਂ ਅਤੇ ਉਸਦੇ ਵਿਰੁੱਧ ਲੜੇ। 18 ਪਰ ਉਹ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਵੀਦ ਨੇ ਉਨ੍ਹਾਂ ਦੇ ਸੱਤ ਸੌ ਰੱਥਾਂ ਅਤੇ ਚਾਲੀ ਹਜ਼ਾਰ ਪੈਦਲ ਸਿਪਾਹੀਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੀ ਸੈਨਾ ਦੇ ਸਰਦਾਰ ਸ਼ੋਬਕ ਨੂੰ ਵੀ ਮਾਰਿਆ ਅਤੇ ਉਹ ਉੱਥੇ ਹੀ ਮਰ ਗਿਆ। 19 ਜਦੋਂ ਹਾਦੇਦੇਜ਼ਰ ਦੇ ਸਾਰੇ ਰਾਜਿਆਂ ਨੇ ਦੇਖਿਆ ਕਿ ਇਸਰਾਏਲ ਨੇ ਉਹਨਾਂ ਨੂੰ ਹਰਾ ਦਿੱਤਾ ਹੈ, ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸੁਲ੍ਹਾ ਕੀਤੀ ਅਤੇ ਉਨ੍ਹਾਂ ਦੇ ਅਧੀਨ ਹੋ ਗਏ।

ਇਸ ਲਈ ਅਰਾਮੀ ਅੰਮੋਨੀਆਂ ਦੀ ਮਦਦ ਕਰਨ ਤੋਂ ਡਰਦੇ ਸਨ।

Estes versículos te tocaram? Ore agora!

+581 estão orando agora.

Junte-se à corrente de oração.